ਭਾਰਤੀ ਰੇਲਵੇ ਨੇ ਮਹਿਲਾ ਯਾਤਰੀਆਂ ਨੂੰ ਦਿੱਤਾ ਇਹ ਖਾਸ ਤੋਹਫ਼ਾ, ਪੜ੍ਹੋ ਖ਼ਬਰ

By  Jashan A December 5th 2018 05:57 PM

ਭਾਰਤੀ ਰੇਲਵੇ ਨੇ ਮਹਿਲਾ ਯਾਤਰੀਆਂ ਨੂੰ ਦਿੱਤਾ ਇਹ ਖਾਸ ਤੋਹਫ਼ਾ, ਪੜ੍ਹੋ ਖ਼ਬਰ,ਨਵੀਂ ਦਿੱਲੀ : ਅੱਜ ਭਾਰਤੀ ਰੇਲਵੇ ਨੇ ਔਰਤਾਂ ਨੂੰ ਤੋਹਫਾ ਦਿੰਦੇ ਹੋਏ ਕਿਹਾ ਹੈ ਕਿ ਹੁਣ ਰਾਜਧਾਨੀ, ਦੁਰੰਤੋ ਅਤੇ ਸਾਰੀਆਂ ਏਅਰ ਕੰਡੀਸ਼ਨਰ ਟ੍ਰੇਨਾਂ ਦੇ ਏਸੀ-3 ਟਾਇਰ 'ਚ ਔਰਤਾਂ ਲਈ 6 ਸੀਟਾਂ ਰਾਂਖਵੀਆਂ ਹੋਣਗੀਆਂ।

indian railway ਭਾਰਤੀ ਰੇਲਵੇ ਨੇ ਮਹਿਲਾ ਯਾਤਰੀਆਂ ਨੂੰ ਦਿੱਤਾ ਇਹ ਖਾਸ ਤੋਹਫ਼ਾ, ਪੜ੍ਹੋ ਖ਼ਬਰ

ਮਿਲੀ ਜਾਣਕਾਰੀ ਅਨੁਸਾਰ ਇਹ ਰਾਖਵਾਂਕਰਨ ਸੀਨੀਅਰ ਨਾਗਰਿਕਾਂ, 45 ਸਾਲਾਂ ਦੀ ਉਮਰ ਤੋਂ ਵੱਧ ਮਹਿਲਾ ਯਾਤਰੀਆਂ ਅਤੇ ਗਰਭਵਤੀ ਔਰਤਾਂ ਦੇ ਲਈ ਏਸੀ-3 ਟਾਇਰ 'ਚ ਹਰ ਬੋਗੀ 'ਚ ਅਲਾਟ ਕੀਤੀਆਂ ਗਈਆਂ ਹੇਠਲੀਆਂ 4 ਸੀਟਾਂ ਦੇ ਸਾਂਝੇ ਰਾਖਵਾਂਕਰਨ ਤੋਂ ਇਲਾਵਾ ਹੈ।

indian railway ਭਾਰਤੀ ਰੇਲਵੇ ਨੇ ਮਹਿਲਾ ਯਾਤਰੀਆਂ ਨੂੰ ਦਿੱਤਾ ਇਹ ਖਾਸ ਤੋਹਫ਼ਾ, ਪੜ੍ਹੋ ਖ਼ਬਰ

ਦੱਸ ਦੇਈਏ ਕਿ ਰਲੇਵੇ ਪਹਿਲਾਂ ਤੋਂ ਹੀ ਹਰ ਮੇਲ/ਐਕਸਪ੍ਰੈਸ ਟ੍ਰੇਨਾਂ 'ਚ ਔਰਤ ਯਾਤਰੀਆਂ ਨੂੰ ਉਹਨਾਂ ਦੀ ਉਮਰ,ਇੱਕਲੇ ਯਾਤਰਾ ਕਰਨ ਜਾਂ ਸਮੂਹ 'ਚ ਯਾਤਰਾ ਕਰਨ ਦੇ ਆਧਾਰ 'ਤੇ ਸਲੀਪਰ ਕਲਾਸ ਦੀਆਂ 6 ਸੀਟਾਂ ਦਾ ਰਾਖਵਾਂਕਰਨ ਵੀ ਦਿੰਦਾ ਹੈ।ਇਸ ਤੋਂ ਇਲਾਵਾ ਗਰੀਬ ਰਥ ਐਕਸਪ੍ਰੈਸ ਟ੍ਰੇਨ ਦੇ 3-ਏਸੀ 'ਚ ਹਰ ਟ੍ਰੇਨ ਵਿਚ ਔਰਤਾਂ ਲਈ 6 ਸੀਟਾਂ ਵੀ ਰਾਖਵੀਂਆਂ ਹੁੰਦੀਆਂ ਹਨ।

-PTC News

Related Post