Sun, Dec 7, 2025
Whatsapp

ਨਿਵੇਸ਼ਕ ਸ਼ੇਅਰ ਬਾਜ਼ਾਰ 'ਚ ਆਈ ਉਛਾਲ ਦਾ ਫਾਇਦਾ ਉਠਾਉਣ ਲਈ ਬੇਤਾਬ, ਜੂਨ 'ਚ ਡੀਮੈਟ ਖਾਤੇ ਵਧ ਕੇ ਹੋਏ 16.2 ਕਰੋੜ

ਦੇਸ਼ ਦਾ ਸ਼ੇਅਰ ਬਾਜ਼ਾਰ ਲਗਾਤਾਰ ਨਿਵੇਸ਼ਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਮਿਉਚੁਅਲ ਫੰਡਾਂ ਰਾਹੀਂ ਇਕੁਇਟੀ ਵਿਚ ਪੈਸੇ ਦੀ ਕਮਾਈ ਨੂੰ ਦੇਖਦੇ ਹੋਏ

Reported by:  PTC News Desk  Edited by:  Amritpal Singh -- July 11th 2024 08:08 PM
ਨਿਵੇਸ਼ਕ ਸ਼ੇਅਰ ਬਾਜ਼ਾਰ 'ਚ ਆਈ ਉਛਾਲ ਦਾ ਫਾਇਦਾ ਉਠਾਉਣ ਲਈ ਬੇਤਾਬ, ਜੂਨ 'ਚ ਡੀਮੈਟ ਖਾਤੇ ਵਧ ਕੇ ਹੋਏ 16.2 ਕਰੋੜ

ਨਿਵੇਸ਼ਕ ਸ਼ੇਅਰ ਬਾਜ਼ਾਰ 'ਚ ਆਈ ਉਛਾਲ ਦਾ ਫਾਇਦਾ ਉਠਾਉਣ ਲਈ ਬੇਤਾਬ, ਜੂਨ 'ਚ ਡੀਮੈਟ ਖਾਤੇ ਵਧ ਕੇ ਹੋਏ 16.2 ਕਰੋੜ

ਦੇਸ਼ ਦਾ ਸ਼ੇਅਰ ਬਾਜ਼ਾਰ ਲਗਾਤਾਰ ਨਿਵੇਸ਼ਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਮਿਉਚੁਅਲ ਫੰਡਾਂ ਰਾਹੀਂ ਇਕੁਇਟੀ ਵਿਚ ਪੈਸੇ ਦੀ ਕਮਾਈ ਨੂੰ ਦੇਖਦੇ ਹੋਏ, ਨਿਵੇਸ਼ਕ ਵੱਧ ਤੋਂ ਵੱਧ ਮਿਊਚਲ ਫੰਡ ਨਿਵੇਸ਼ ਨੂੰ ਅਪਣਾ ਰਹੇ ਹਨ ਅਤੇ ਇਸ ਲਈ, ਡੀਮੈਟ ਖਾਤਾ ਪਹਿਲੀ ਲੋੜ ਹੈ। ਇਸ ਕਾਰਨ ਡੀਮੈਟ ਖਾਤੇ ਖੋਲ੍ਹਣ ਵਾਲੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਇਸ ਦਾ ਨਤੀਜਾ ਡੀਮੈਟ ਖਾਤਿਆਂ ਦੇ ਵਧਦੇ ਅੰਕੜਿਆਂ ਵਿੱਚ ਸਾਹਮਣੇ ਆ ਰਿਹਾ ਹੈ।

ਜੂਨ 'ਚ ਡੀਮੈਟ ਖਾਤੇ ਵਧ ਕੇ 16.2 ਕਰੋੜ ਹੋ ਗਏ


ਜੂਨ 'ਚ ਦੇਸ਼ 'ਚ ਡੀਮੈਟ ਖਾਤਿਆਂ ਦੀ ਗਿਣਤੀ 42 ਲੱਖ ਵਧ ਕੇ 16.2 ਕਰੋੜ ਹੋ ਗਈ ਹੈ। ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਨੇ ਵੀਰਵਾਰ ਨੂੰ ਰਿਪੋਰਟ 'ਚ ਦੱਸਿਆ ਕਿ ਜੂਨ 2024 'ਚ ਕੁੱਲ ਡੀਮੈਟ ਖਾਤੇ ਵਧ ਕੇ 162 ਮਿਲੀਅਨ ਹੋ ਗਏ ਹਨ। ਮੌਜੂਦਾ ਵਿੱਤੀ ਸਾਲ 'ਚ ਹਰ ਮਹੀਨੇ ਔਸਤਨ 34 ਲੱਖ ਡੀਮੈਟ ਖਾਤੇ ਖੋਲ੍ਹੇ ਗਏ ਹਨ। ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਦੀ ਰਿਪੋਰਟ ਦੇ ਅਨੁਸਾਰ, ਡੀਮੈਟ ਖਾਤਿਆਂ ਦੀ ਕੁੱਲ ਸੰਖਿਆ ਵਿੱਚ ਸੈਂਟਰਲ ਡਿਪਾਜ਼ਟਰੀ ਸਰਵਿਸਿਜ਼ ਲਿਮਿਟੇਡ (ਸੀਡੀਐਸਐਲ) ਦੀ ਮਾਰਕੀਟ ਸ਼ੇਅਰ ਲਗਾਤਾਰ ਵਧ ਰਹੀ ਹੈ।

ਰਿਪੋਰਟ 'ਚ ਦੱਸਿਆ ਗਿਆ ਕਿ ਡੀਮੈਟ ਖਾਤਿਆਂ ਦੀ ਕੁੱਲ ਸੰਖਿਆ ਦੇ ਲਿਹਾਜ਼ ਨਾਲ ਨੈਸ਼ਨਲ ਸਕਿਓਰਿਟੀ ਡਿਪਾਜ਼ਿਟਰੀਜ਼ ਲਿਮਟਿਡ (ਐੱਨ.ਐੱਸ.ਡੀ.ਐੱਲ.) ਦੀ ਬਾਜ਼ਾਰ ਹਿੱਸੇਦਾਰੀ ਸਾਲਾਨਾ ਆਧਾਰ 'ਤੇ 4.3 ਫੀਸਦੀ ਡਿੱਗ ਗਈ ਹੈ। ਨੈਸ਼ਨਲ ਸਟਾਕ ਐਕਸਚੇਂਜ (NSE) 'ਤੇ ਸਰਗਰਮ ਗਾਹਕਾਂ ਦੀ ਗਿਣਤੀ ਮਹੀਨਾਵਾਰ ਆਧਾਰ 'ਤੇ 3.1 ਫੀਸਦੀ ਵਧੀ ਹੈ ਅਤੇ ਜੂਨ 'ਚ 4.42 ਕਰੋੜ ਤੱਕ ਪਹੁੰਚ ਗਈ ਹੈ।

ਵਰਤਮਾਨ ਵਿੱਚ, ਦੇਸ਼ ਦੇ ਚੋਟੀ ਦੇ ਪੰਜ ਡਿਸਕਾਉਂਟ ਬ੍ਰੋਕਰਾਂ ਕੋਲ NSE ਦੇ 64.4 ਪ੍ਰਤੀਸ਼ਤ ਸਰਗਰਮ ਗਾਹਕ ਹਨ। ਜੂਨ 2022 'ਚ ਇਹ ਅੰਕੜਾ 58.2 ਫੀਸਦੀ ਸੀ। ਭਾਰਤ ਵਿੱਚ ਵੱਡੀ ਗਿਣਤੀ ਵਿੱਚ ਡੀਮੈਟ ਖਾਤੇ ਖੋਲ੍ਹਣ ਦਾ ਕਾਰਨ ਸਟਾਕ ਮਾਰਕੀਟ ਵੱਲ ਆਮ ਲੋਕਾਂ ਦਾ ਵੱਧ ਰਿਹਾ ਝੁਕਾਅ ਹੈ। ਬੰਬਈ ਸਟਾਕ ਐਕਸਚੇਂਜ (ਬੀਐਸਈ) ਸੂਚਕਾਂਕ ਸੈਂਸੈਕਸ ਨੇ ਇਸ ਸਾਲ ਦੀ ਸ਼ੁਰੂਆਤ ਤੋਂ ਨਿਵੇਸ਼ਕਾਂ ਨੂੰ 10 ਪ੍ਰਤੀਸ਼ਤ ਤੋਂ ਵੱਧ ਦਾ ਰਿਟਰਨ ਦਿੱਤਾ ਹੈ।

ਆਨਲਾਈਨ ਬ੍ਰੋਕਰੇਜ ਫਰਮ ਜ਼ੀਰੋਧਾ ਦਾ ਗਾਹਕ ਆਧਾਰ ਮਹੀਨਾਵਾਰ ਆਧਾਰ 'ਤੇ 2.1 ਫੀਸਦੀ ਵਧ ਕੇ 77 ਲੱਖ ਹੋ ਗਿਆ ਹੈ। ਹਾਲਾਂਕਿ ਇਸ ਦੀ ਬਾਜ਼ਾਰ ਹਿੱਸੇਦਾਰੀ 0.20 ਫੀਸਦੀ ਡਿੱਗ ਕੇ 17.3 ਫੀਸਦੀ 'ਤੇ ਆ ਗਈ ਹੈ।

ਗ੍ਰੋ ਦਾ ਗਾਹਕ ਆਧਾਰ 5.4 ਫੀਸਦੀ ਵਧ ਕੇ 1.09 ਕਰੋੜ ਹੋ ਗਿਆ ਹੈ। ਇਸ ਦੀ ਬਾਜ਼ਾਰ ਹਿੱਸੇਦਾਰੀ 0.55 ਫੀਸਦੀ ਵਧ ਕੇ 24.7 ਫੀਸਦੀ ਹੋ ਗਈ ਹੈ। ਏਂਜਲ ਵਨ ਦੇ ਗਾਹਕ ਆਧਾਰ 'ਚ 3.4 ਫੀਸਦੀ ਦਾ ਵਾਧਾ ਹੋਇਆ ਹੈ।

- PTC NEWS

Top News view more...

Latest News view more...

PTC NETWORK
PTC NETWORK