IPL 2019 : ਫਾਈਨਲ ਦੀ ਟਿਕਟ ਲਈ ਅੱਜ ਭਿੜਨਗੀਆਂ ਰੋਹਿਤ ਤੇ ਧੋਨੀ ਦੀਆਂ ਟੀਮਾਂ

By  Jashan A May 7th 2019 01:54 PM

IPL 2019 : ਫਾਈਨਲ ਦੀ ਟਿਕਟ ਲਈ ਅੱਜ ਭਿੜਨਗੀਆਂ ਰੋਹਿਤ ਤੇ ਧੋਨੀ ਦੀਆਂ ਟੀਮਾਂ,ਨਵੀਂ ਦਿੱਲੀ: IPL 2019 'ਚ ਫਾਈਨਲ ਦੀ ਟਿਕਟ ਕਟਾਉਣ ਲਈ ਅੱਜ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ ਦੀਆਂ ਟੀਮਾਂ ਵਿਚਾਲੇ ਟੱਕਰ ਦੇਖਣ ਨੂੰ ਮਿਲੇਗੀ। ਆਈ. ਪੀ. ਐੱਲ. ਦੀਆਂ ਸਭ ਤੋਂ ਸਫਲ ਟੀਮਾਂ ਤੇ 3-3 ਵਾਰ ਇਸ ਟੀ-20 ਲੀਗ ਦਾ ਖਿਤਾਬ ਜਿੱਤ ਚੁੱਕੀਆਂ ਹਨ।

ipl IPL 2019 : ਫਾਈਨਲ ਦੀ ਟਿਕਟ ਲਈ ਅੱਜ ਭਿੜਨਗੀਆਂ ਰੋਹਿਤ ਤੇ ਧੋਨੀ ਦੀਆਂ ਟੀਮਾਂ

ਹੋਰ ਪੜ੍ਹੋ:ICC Women T20 World Cup : ਇੰਗਲੈਂਡ ਨੂੰ ਹਰਾ ਆਸਟ੍ਰੇਲੀਆ ਨੇ ਖਿਤਾਬ ‘ਤੇ ਕੀਤਾ ਕਬਜਾ

ਆਈ. ਪੀ. ਐੱਲ. ਦੇ ਆਖਰੀ ਲੀਗ ਮੁਕਾਬਲੇ 'ਚ ਮੁੰਬਈ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 9 ਵਿਕਟਾਂ ਨਾਲ ਹਰਾਇਆ ਸੀ ਤੇ ਉਥੇ ਹੀ ਚੇਨਈ ਨੂੰ ਪਿਛਲੇ ਮੁਕਾਬਲੇ 'ਚ ਪੰਜਾਬ ਦੀ ਟੀਮ ਨੇ ਮਾਤ ਦਿੱਤੀ ਸੀ।

ipl IPL 2019 : ਫਾਈਨਲ ਦੀ ਟਿਕਟ ਲਈ ਅੱਜ ਭਿੜਨਗੀਆਂ ਰੋਹਿਤ ਤੇ ਧੋਨੀ ਦੀਆਂ ਟੀਮਾਂ

ਮੁੰਬਈ ਤੇ ਚੇਨਈ ਹੁਣ ਪਹਿਲੇ ਕੁਆਲੀਫਾਇਰ ਮੁਕਾਬਲੇ 'ਚ ਇਕ-ਦੂਜੇ ਨਾਲ ਭਿੜਨਗੀਆਂ, ਜਿੱਥੇ ਉਨ੍ਹਾਂ ਦੀ ਕੋਸ਼ਿਸ਼ ਸਿੱਧੇ ਫਾਈਨਲ 'ਚ ਸਥਾਨ ਪੱਕਾ ਕਰਨ ਦੀ ਰਹੇਗੀ, ਜਦਕਿ ਹਾਰ ਜਾਣ ਵਾਲੀ ਟੀਮ ਨੂੰ ਦੂਜਾ ਮੌਕਾ ਵੀ ਮਿਲੇਗਾ।

ਜ਼ਿਕਰ ਏ ਖਾਸ ਹੈ ਕਿ ਮੁੰਬਈ ਤੇ ਚੇਨਈ ਵਿਚਾਲੇ ਹਾਈ ਪ੍ਰੋਫਾਈਲ ਮੈਚ ਨੂੰ ਕਾਂਟੇ ਦਾ ਮੰਨਿਆ ਜਾ ਸਕਦਾ ਹੈ ਕਿਉਂਕਿ ਦੋਵੇਂ ਹੀ ਆਈ. ਪੀ. ਐੱਲ. ਦੇ 12 ਸਾਲਾਂ ਦੇ ਇਤਿਹਾਸ ਵਿਚ ਕੁਲ 6 ਖਿਤਾਬ ਆਪਣੇ ਨਾਂ ਕਰ ਕੇ ਸਭ ਤੋਂ ਸਫਲ ਟੀਮਾਂ ਹਨ।

ਹੋਰ ਪੜ੍ਹੋ:ਡਾਲਰ ਦੇ ਮੁਕਾਬਲੇ ਰੁਪਇਆ ਹੋਇਆ ਹੋਰ ਕਮਜ਼ੋਰ

ipl IPL 2019 : ਫਾਈਨਲ ਦੀ ਟਿਕਟ ਲਈ ਅੱਜ ਭਿੜਨਗੀਆਂ ਰੋਹਿਤ ਤੇ ਧੋਨੀ ਦੀਆਂ ਟੀਮਾਂ

ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਚੇਨਈ ਨੇ ਸਾਲ 2010, 2011 ਤੇ ਸਾਲ 2018 ਵਿਚ ਖਿਤਾਬ ਜਿੱਤੇ ਹਨ, ਜਦਕਿ ਮੁੰਬਈ ਨੇ ਸਾਲ 2013, 2015 ਤੇ ਸਾਲ 2017 'ਚ ਖਿਤਾਬ ਜਿੱਤੇ ਹਨ ਤੇ ਹੁਣ ਦੋਵਾਂ ਦਾ ਟੀਚਾ ਖਿਤਾਬੀ 'ਚੌਕਾ' ਲਾਉਣਾ ਹੈ।

-PTC News

Related Post