IPL 2021 Player Auction list: ਨਿਲਾਮੀ ਲਈ ਚੁਣੇ ਗਏ 292 ਖਿਡਾਰੀ, ਸੂਚੀ ਜਾਰੀ

By  Jagroop Kaur February 12th 2021 05:39 PM

IPL ਦੇ 14ਵੇਂ ਸੀਜ਼ਨ ਲਈ ਚੇਨਈ ਵਿਚ 18 ਫਰਵਰੀ ਨੂੰ ਹੋਣ ਵਾਲੀ ਨੀਲਾਮੀ ਵਿਚ 292 ਖਿਡਾਰੀ ਉਤਰਣਗੇ। ਇਸ ਨੀਲਾਮੀ ਲਈ 1114 ਖਿਡਾਰੀ ਰਜਿਸਟਰਡ ਹੋਏ ਸਨ। 8 ਫਰੈਂਚਾਇਜ਼ੀ ਦੇ ਸ਼ਾਰਟਲਿਸਟ ਖਿਡਾਰੀਆਂ ਦੀ ਸੂਚੀ ਜਮ੍ਹਾ ਕਰਨ ਦੇ ਬਾਅਦ 292 ਖਿਡਾਰੀਆਂ ਦੀ ਅੰਤਿਮ ਸੂਚੀ ਤਿਆਰ ਕੀਤੀ ਗਈ ਹੈ ਜੋ ਨੀਲਾਨੀ ਵਿਚ ਉਤਰਣਗੇ।

IPL 2021 player auction list out; have a look at who'll go under hammer

ਬੀ.ਸੀ.ਸੀ.ਆਈ. ਨੇ ਵੀਰਵਾਰ ਰਾਤ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੀਲਾਮੀ ਵਿਚ 2 ਕਰੋੜ ਰੁਪਏ ਦਾ ਵੱਧ ਤੋਂ ਵੱਧ ਆਧਾਰ ਮੁੱਲ ਰੱਖਿਆ ਗਿਆ ਹੈ, ਜਿਸ ਵਿਚ 2 ਭਾਰਤੀ ਖਿਡਾਰੀ ਹਰਭਜਨ ਸਿੰਘ ਅਤੇ ਕੇਦਾਰ ਯਾਦਵ ਅਤੇ 8 ਵਿਦੇਸ਼ੀ ਖਿਡਾਰੀ ਗਲੇਨ ਮੈਕਸਵੇਲ, ਸਟੀਵ ਸਮਿਥ, ਸ਼ਾਕਿਬ ਅਲ ਹਸਨ, ਮੋਈਨ ਅਲੀ, ਸੈਮ ਬਿÇਲੰਗਸ, ਲਿਆਮ ਪਲੰਕੇਟ, ਜੈਸਨ ਰਾਏ ਅਤੇ ਮਾਕਰਵੁੱਡ ਸ਼ਾਮਲ ਹਨ।

Image result for ipl 2021 auction

Also Read | WWE stars The Singh Brothers extend support to farmers protest in India

ਨੀਲਾਮੀ ਲਈ 12 ਖਿਡਾਰੀਆਂ ਨੂੰ ਡੇਢ ਕਰੋੜ ਰੁਪਏ ਦੇ ਆਧਾਰ ਮੁੱਲ ਵਿਚ ਰੱਖਿਆ ਗਿਆ ਹੈ, ਜਦੋਂਕਿ ਇਕ ਕਰੋੜ ਰੁਪਏ ਦੇ ਆਧਾਰ ਮੁੱਲ ਵਿਚ 11 ਖਿਡਾਰੀਆਂ ਵਿਚ 2 ਭਾਰਤੀ ਹਨੁਮਾ ਵਿਹਾਰੀ ਅਤੇ ਉਮੇਸ਼ ਯਾਦਵ ਸ਼ਾਮਲ ਹਨ। 75 ਲੱਖ ਰੁਪਏ ਦੇ ਆਧਾਰ ਮੁੱਲ ਵਿਚ 15 ਖਿਡਾਰੀ ਹਨ ਅਤੇ ਇਹ ਸਾਰੇ ਵਿਦੇਸ਼ੀ ਹਨ।50 ਲੱਖ ਰੁਪਏ ਦੇ ਆਧਾਰ ਮੁੱਲ ਵਿਚ 65 ਖਿਡਾਰੀ ਹਨ, ਜਿਨ੍ਹਾਂ ਵਿਚ 13 ਭਾਰਤੀ ਅਤੇ 52 ਵਿਦੇਸ਼ੀ ਖਿਡਾਰੀ ਸ਼ਾਮਲ ਹਨ। ਨੀਲਾਮੀ ਵਿਚ 164 ਭਾਰਤੀ ਖਿਡਾਰੀ, 125 ਵਿਦੇਸ਼ੀ ਖਿਡਾਰੀ ਅਤੇ 3 ਖਿਡਾਰੀ ਐਸੋਸੀਏਟ ਦੇਸ਼ਾਂ ਦੇ ਹੋਣਗੇ।ਆਈਪੀਐਲ 2021 ਖਿਡਾਰੀਆਂ ਦੀ ਨਿਲਾਮੀ ਸੂਚੀ ਵਿੱਚ 12 ਕ੍ਰਿਕਟਰ ਸ਼ਾਮਲ ਹਨ ਜਿਨ੍ਹਾਂ ਦੀ ਬੇਸ ਕੀਮਤ 1.5 ਕਰੋੜ ਰੁਪਏ ਹੈ, ਜਦੋਂ ਕਿ ਹਨੂਮਾ ਵਿਹਾਰੀ ਅਤੇ ਉਮੇਸ਼ ਯਾਦਵ ਦੋ ਖਿਡਾਰੀ ਹਨ ਜੋ 11 ਖਿਡਾਰੀਆਂ ਦੀ ਸੂਚੀ ਵਿੱਚ ਇੱਕ ਕਰੋੜ ਰੁਪਏ ਦੀ ਬੇਸ ਪ੍ਰਾਈਸ ਨਾਲ ਹਨ।

Related Post