ਜਗਦੀਸ਼ ਭੋਲਾ ਨੂੰ 3 ਮਾਮਲਿਆਂ 'ਚ ਦੋਸ਼ੀ ਕਰਾਰ ਦੇਣ ਤੋਂ ਬਾਅਦ ਹੋਈ 10 ਸਾਲ ਦੀ ਸਜ਼ਾ

By  Shanker Badra February 13th 2019 04:55 PM -- Updated: February 13th 2019 06:06 PM

ਜਗਦੀਸ਼ ਭੋਲਾ ਨੂੰ 3 ਮਾਮਲਿਆਂ 'ਚ ਦੋਸ਼ੀ ਕਰਾਰ ਦੇਣ ਤੋਂ ਬਾਅਦ ਹੋਈ 10 ਸਾਲ ਦੀ ਸਜ਼ਾ:ਮੋਹਾਲੀ : ਕੌਮਾਂਤਰੀ ਡਰੱਗ ਤਸਕਰੀ ਮਾਮਲੇ 'ਚ ਘਿਰੇ ਜਗਦੀਸ਼ ਭੋਲਾ ਨੂੰ ਸੀ.ਬੀ.ਆਈ. ਦੀ ਅਦਾਲਤ ਨੇ ਦੋਸ਼ੀ ਕਰਾਰ ਦੇਣ ਤੋਂ ਬਾਅਦ 10 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ।ਜਗਦੀਸ਼ ਭੋਲਾ ਨੂੰ ਅੱਜ ਸਵੇਰੇ ਮੋਹਾਲੀ ਦੀ ਸੀਬੀਆਈ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ,ਜਿਥੇ ਅਦਾਲਤ ਨੇ ਜਗਦੀਸ਼ ਭੋਲਾ ਸਮੇਤ 11 ਲੋਕਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ ਅਤੇ ਕਈਆਂ ਨੂੰ ਬਰੀ ਕਰ ਦਿੱਤਾ ਗਿਆ ਸੀ।

Jagdish Bhola 3 cases conviction After 10 years sentence
ਜਗਦੀਸ਼ ਭੋਲਾ ਨੂੰ 3 ਮਾਮਲਿਆਂ 'ਚ ਦੋਸ਼ੀ ਕਰਾਰ ਦੇਣ ਤੋਂ ਬਾਅਦ ਹੋਈ 10 ਸਾਲ ਦੀ ਸਜ਼ਾ

ਜਿਸ ਤੋਂ ਬਾਅਦ ਸੀ.ਬੀ.ਆਈ. ਦੀ ਅਦਾਲਤ ਨੇ ਜਗਦੀਸ਼ ਭੋਲਾ ਨੂੰ 3 ਮਾਮਲਿਆਂ 'ਚ ਦੋਸ਼ੀ ਕਰਾਰ ਦੇਣ ਤੋਂ ਬਾਅਦ 10 ਸਾਲ ਦੀ ਸਜ਼ਾ ਸੁਣਾਈ ਹੈ।ਇਸ ਦੇ ਨਾਲ ਹੀ ਅਦਾਲਤ ਨੇ ਗੱਬਰ ਸਿੰਘ ,ਅਨੂਪ ਸਿੰਘ ਕਾਹਲੋਂ ਨੂੰ 10 ਸਾਲ ਦੀ ਸਜ਼ਾ ,ਸਤਿੰਦਰ ਧਾਮਾ ਨੂੰ 15 ਸਾਲ ਦੀ ਸਜ਼ਾ ,ਕੁਲਵਿੰਦਰ ਰੋਕੀ ,ਸੁਦੇਸ਼ ਕੁਮਾਰ ,ਦੀਪ ਸਿੰਘ ,ਸੁਰਜੀਤ ਸਿੰਘ ਅਤੇ ਪਰਮਜੀਤ ਪੰਮਾ ਨੂੰ 12 ਸਾਲ ਦੀ ਸਜ਼ਾ ਸੁਣਾਈ ਗਈ ਹੈ।

Jagdish Bhola 3 cases conviction After 10 years sentence
ਜਗਦੀਸ਼ ਭੋਲਾ ਨੂੰ 3 ਮਾਮਲਿਆਂ 'ਚ ਦੋਸ਼ੀ ਕਰਾਰ ਦੇਣ ਤੋਂ ਬਾਅਦ ਹੋਈ 10 ਸਾਲ ਦੀ ਸਜ਼ਾ

ਦੱਸ ਦੇਈਏ ਕਿ ਸੀ.ਬੀ.ਆਈ. ਦੀ ਅਦਾਲਤ 'ਚ ਵੱਖ-ਵੱਖ ਥਾਣਿਆਂ 'ਚ ਦਰਜ ਕੁੱਲ 8 ਮਾਮਲਿਆਂ ਦੀ ਸੁਣਵਾਈ ਚੱਲ ਰਹੀ ਸੀ।ਪੁਲਿਸ ਮੁਤਾਬਕ ਜਗਦੀਸ਼ ਭੋਲਾ ਅਤੇ ਬਾਕੀ ਮੁਲਜ਼ਮ ਕੌਮਾਂਤਰੀ ਪੱਧਰ 'ਤੇ ਡਰੱਗ ਤਸਕਰੀ ਕਰਦੇ ਸਨ।

ਹੋਰ ਖ਼ਬਰਾਂ ਪੜ੍ਹੋ: ਕੌਮਾਂਤਰੀ ਡਰੱਗਜ਼ ਮਾਮਲੇ ‘ਚ ਮੁਹਾਲੀ ਦੀ ਸੀ.ਬੀ.ਆਈ. ਅਦਾਲਤ ਨੇ ਜਗਦੀਸ਼ ਭੋਲਾ ਸਮੇਤ 11 ਲੋਕਾਂ ਨੂੰ ਦਿੱਤਾ ਦੋਸ਼ੀ ਕਰਾਰ

-PTCNews

Related Post