ਜਲੰਧਰ ਦੇ ਡੀਏਵੀ ਕਾਲਜ ਨੇੜੇ ਨਹਿਰ 'ਚੋਂ ਅੱਜ ਫ਼ਿਰ ਮਿਲਿਆ ਭਰੂਣ , ਇਲਾਕੇ 'ਚ ਫੈਲੀ ਸਨਸਨੀ

By  Shanker Badra July 5th 2019 04:17 PM -- Updated: July 5th 2019 04:22 PM

ਜਲੰਧਰ ਦੇ ਡੀਏਵੀ ਕਾਲਜ ਨੇੜੇ ਨਹਿਰ 'ਚੋਂ ਅੱਜ ਫ਼ਿਰ ਮਿਲਿਆ ਭਰੂਣ , ਇਲਾਕੇ 'ਚ ਫੈਲੀ ਸਨਸਨੀ :ਜਲੰਧਰ : ਜਲੰਧਰ ਵਿੱਚ ਇੱਕ ਵਾਰੀ ਫਿਰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।ਓਥੇ ਡੀਏਵੀ ਕਾਲਜ ਨੇੜੇ ਪੈਂਦੇ ਸ਼ੀਤਲ ਨਗਰ ਇਲਾਕੇ ਦੀ ਨਹਿਰ ਵਿੱਚੋਂ ਲਗਾਤਾਰ ਦੂਜੇ ਦਿਨ ਭਰੂਣ ਮਿਲਿਆ ਹੈ ,ਜਿਸ ਨਾਲ ਉਸ ਵੇਲੇ ਸਨਸਨੀ ਫੈਲ ਗਈ।

Jalandhar DAV College Near canal Again Found Fetal ਜਲੰਧਰ ਦੇ ਡੀਏਵੀ ਕਾਲਜ ਨੇੜੇ ਨਹਿਰ 'ਚੋਂ ਅੱਜ ਫ਼ਿਰ ਮਿਲਿਆ ਭਰੂਣ , ਇਲਾਕੇ 'ਚ ਫੈਲੀ ਸਨਸਨੀ

ਮਿਲੀ ਜਾਣਕਾਰੀ ਅਨੁਸਾਰ ਨਹਿਰ ਨੇੜੇ ਇੱਕ ਬੱਚਾ ਖੇਡ ਰਿਹਾ ਸੀ ,ਜਿਸਨੇ ਇਸ ਭਰੂਣ ਨੂੰ ਨਹਿਰ ਵਿੱਚ ਰੁੜ੍ਹ ਕੇ ਜਾਂਦੇ ਹੋਏ ਦੇਖਿਆ, ਜਿਸ ਤੋਂ ਬਾਅਦ ਉਸਨੇ ਤੁਰੰਤ ਆਪਣੀ ਮਾਂ ਨੂੰ ਦੱਸਿਆ। ਬੱਚੇ ਦੀ ਮਾਂ ਨੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੂੰ ਇਕੱਠੇ ਕਰ ਕੇ ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ।

Jalandhar DAV College Near canal Again Found Fetal ਜਲੰਧਰ ਦੇ ਡੀਏਵੀ ਕਾਲਜ ਨੇੜੇ ਨਹਿਰ 'ਚੋਂ ਅੱਜ ਫ਼ਿਰ ਮਿਲਿਆ ਭਰੂਣ , ਇਲਾਕੇ 'ਚ ਫੈਲੀ ਸਨਸਨੀ

ਇਸ ਦੌਰਾਨ ਮੌਕੇ 'ਤੇ ਪਹੁੰਚੀ ਥਾਣਾ ਡਵੀਜ਼ਨ 1 ਦੀ ਪੀਸੀਆਰ ਟੀਮ ਨੇ ਨਹਿਰ ਵਿੱਚੋਂ ਝਾੜੀਆਂ ਵਿੱਚ ਫਸੇ ਬੱਚੀ ਦੇ ਭਰੂਣ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ। ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਬੱਚੀ ਦੇ ਭਰੂਣ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ।

Jalandhar DAV College Near canal Again Found Fetal ਜਲੰਧਰ ਦੇ ਡੀਏਵੀ ਕਾਲਜ ਨੇੜੇ ਨਹਿਰ 'ਚੋਂ ਅੱਜ ਫ਼ਿਰ ਮਿਲਿਆ ਭਰੂਣ , ਇਲਾਕੇ 'ਚ ਫੈਲੀ ਸਨਸਨੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਠਾਨਕੋਟ : ਭਰਾ ਦੇ ਘਰ ‘ਚ ਹੀ ਭੈਣ ਚਲਾ ਰਹੀ ਸੀ ਸੈਕਸ ਰੈਕੇਟ ਦਾ ਧੰਦਾ , ਗਲਤ ਕੰਮ ਕਰਦੇ ਫੜੇ ਜੋੜੇ

ਦੱਸ ਦੇਈਏ ਕਿ ਬੀਤੇ ਦਿਨੀਂ ਵੀ ਇਸੇ ਨਹਿਰ ਵਿੱਚੋਂ ਇੱਕ ਨਵਜਾਤ ਬੱਚੇ ਦੀ ਲਾਸ਼ ਮਿਲੀ ਸੀ।ਜਿਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਡੀਐੱਨਏ ਟੈਸਟ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਸੀ ਪਰ ਹਾਲੇ ਤੱਕ ਉਸ ਬੱਚੇ ਦੀ ਮੌਤ ਦੇ ਰਹੱਸ ਬਾਰੇ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲਿਆ।

-PTCNews

Related Post