ਜਲੰਧਰ : ਪਰਾਗਪੁਰ ਜੀਟੀ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ , ਤਿੰਨ MBBS ਵਿਦਿਆਰਥੀਆਂ ਦੀ ਮੌਤ

By  Shanker Badra January 22nd 2020 01:46 PM

ਜਲੰਧਰ : ਪਰਾਗਪੁਰ ਜੀਟੀ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ , ਤਿੰਨ MBBS ਵਿਦਿਆਰਥੀਆਂ ਦੀ ਮੌਤ:ਜਲੰਧਰ : ਜਲੰਧਰ ਦੇ ਨੈਸ਼ਨਲ ਹਾਈਵੇ 'ਤੇ ਪਰਾਗਪੁਰ 'ਚ ਬੀਤੀ ਦੇਰ ਰਾਤ ਪੈਟਰੋਲ ਪੰਪ ਦੇ ਸਾਹਮਣੇ ਡੇਢ ਵਜੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਤਿੰਨੇ ਨੌਜਵਾਨ ਜਲੰਧਰ ਦੇ ਪਿਮਸ ਹਸਪਤਾਲ ਵਿੱਚ ਐਮਬੀਬੀਐਸ ਦੇ ਵਿਦਿਆਰਥੀ ਸਨ।

Jalandhar: Paragpur GT Road Accident , Three MBBS students Death ਜਲੰਧਰ : ਪਰਾਗਪੁਰ ਜੀਟੀ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ , ਤਿੰਨ MBBS ਵਿਦਿਆਰਥੀਆਂ ਦੀ ਮੌਤ

ਮਿਲੀ ਜਾਣਕਾਰੀ ਅਨੁਸਾਰ ਤਿੰਨਾਂ ਨੇ ਐਮਬੀਬੀਐਸ ਦੂਜੇ ਸਾਲ ਦੀ ਪ੍ਰੀਖਿਆ ਪਾਸ ਕੀਤੀ ਅਤੇ ਇਸ ਖੁਸ਼ੀ ਦਾ ਜਸ਼ਨ ਮਨਾਉਣ ਲਈ ਜਲੰਧਰ ਤੋਂ ਫਗਵਾੜਾ ਜਾ ਰਹੇ ਸੀ ਪਰ ਰਸਤੇ ਵਿੱਚ ਮੋਟਰਸਾਈਕਲ ਦੀ ਰਫਤਾਰ ਤੇਜ਼ ਹੋਣ ਕਾਰਨ ਸੜਕ ਦੇ ਵਿਚਕਾਰ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਤੇ ਰੇਲਿੰਗ ਨਾਲ ਟਕਰਾ ਗਿਆ।

Jalandhar: Paragpur GT Road Accident , Three MBBS students Death ਜਲੰਧਰ : ਪਰਾਗਪੁਰ ਜੀਟੀ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ , ਤਿੰਨ MBBS ਵਿਦਿਆਰਥੀਆਂ ਦੀ ਮੌਤ

ਇਸ ਹਾਦਸੇ 'ਚ 2 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਤੀਸਰੇ ਵਿਅਕਤੀ ਨੂੰ ਹਸਪਤਾਲ ਲੈ ਕੇ ਜਾਂਦੇ ਹੋਏ ਰਸਤੇ 'ਚ ਮੌਤ ਹੋ ਗਈ।ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕਾਂ ਦੀ ਪਛਾਣ ਹਰਕੁਲਦੀਪ ਸਿੰਘ ਨਿਵਾਸੀ ਬਟਾਲਾ, ਤੇਜਪਾਲ ਸਿੰਘ ਨਿਵਾਸੀ ਬਠਿੰਡਾ, ਵਿਨੀਤ ਕੁਮਾਰ, ਪਟਿਆਲਾ ਵਜੋਂ ਹੋਈ ਹੈ।

-PTCNews

Related Post