ਜਲੰਧਰ : ਪਰਾਗਪੁਰ ਜੀਟੀ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ , ਤਿੰਨ MBBS ਵਿਦਿਆਰਥੀਆਂ ਦੀ ਮੌਤ
ਜਲੰਧਰ : ਪਰਾਗਪੁਰ ਜੀਟੀ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ , ਤਿੰਨ MBBS ਵਿਦਿਆਰਥੀਆਂ ਦੀ ਮੌਤ:ਜਲੰਧਰ : ਜਲੰਧਰ ਦੇ ਨੈਸ਼ਨਲ ਹਾਈਵੇ 'ਤੇ ਪਰਾਗਪੁਰ 'ਚ ਬੀਤੀ ਦੇਰ ਰਾਤ ਪੈਟਰੋਲ ਪੰਪ ਦੇ ਸਾਹਮਣੇ ਡੇਢ ਵਜੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਤਿੰਨੇ ਨੌਜਵਾਨ ਜਲੰਧਰ ਦੇ ਪਿਮਸ ਹਸਪਤਾਲ ਵਿੱਚ ਐਮਬੀਬੀਐਸ ਦੇ ਵਿਦਿਆਰਥੀ ਸਨ। [caption id="attachment_382129" align="aligncenter" width="300"] ਜਲੰਧਰ : ਪਰਾਗਪੁਰ ਜੀਟੀ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ , ਤਿੰਨ MBBS ਵਿਦਿਆਰਥੀਆਂ ਦੀ ਮੌਤ[/caption] ਮਿਲੀ ਜਾਣਕਾਰੀ ਅਨੁਸਾਰ ਤਿੰਨਾਂ ਨੇ ਐਮਬੀਬੀਐਸ ਦੂਜੇ ਸਾਲ ਦੀ ਪ੍ਰੀਖਿਆ ਪਾਸ ਕੀਤੀ ਅਤੇ ਇਸ ਖੁਸ਼ੀ ਦਾ ਜਸ਼ਨ ਮਨਾਉਣ ਲਈ ਜਲੰਧਰ ਤੋਂ ਫਗਵਾੜਾ ਜਾ ਰਹੇ ਸੀ ਪਰ ਰਸਤੇ ਵਿੱਚ ਮੋਟਰਸਾਈਕਲ ਦੀ ਰਫਤਾਰ ਤੇਜ਼ ਹੋਣ ਕਾਰਨ ਸੜਕ ਦੇ ਵਿਚਕਾਰ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਤੇ ਰੇਲਿੰਗ ਨਾਲ ਟਕਰਾ ਗਿਆ। [caption id="attachment_382131" align="aligncenter" width="300"] ਜਲੰਧਰ : ਪਰਾਗਪੁਰ ਜੀਟੀ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ , ਤਿੰਨ MBBS ਵਿਦਿਆਰਥੀਆਂ ਦੀ ਮੌਤ[/caption] ਇਸ ਹਾਦਸੇ 'ਚ 2 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਤੀਸਰੇ ਵਿਅਕਤੀ ਨੂੰ ਹਸਪਤਾਲ ਲੈ ਕੇ ਜਾਂਦੇ ਹੋਏ ਰਸਤੇ 'ਚ ਮੌਤ ਹੋ ਗਈ।ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕਾਂ ਦੀ ਪਛਾਣ ਹਰਕੁਲਦੀਪ ਸਿੰਘ ਨਿਵਾਸੀ ਬਟਾਲਾ, ਤੇਜਪਾਲ ਸਿੰਘ ਨਿਵਾਸੀ ਬਠਿੰਡਾ, ਵਿਨੀਤ ਕੁਮਾਰ, ਪਟਿਆਲਾ ਵਜੋਂ ਹੋਈ ਹੈ। -PTCNews