ਜਲੰਧਰ ਦੇ ਪਿੰਗਲਾ ਘਰ 'ਚ ਇੱਕ ਮਾਨਸਿਕ ਰੋਗੀ ਮਹਿਲਾ 6 ਮਹੀਨੇ ਦੀ ਹੋਈ ਗਰਭਵਤੀ

By  Shanker Badra September 5th 2018 01:47 PM

ਜਲੰਧਰ ਦੇ ਪਿੰਗਲਾ ਘਰ 'ਚ ਇੱਕ ਮਾਨਸਿਕ ਰੋਗੀ ਮਹਿਲਾ 6 ਮਹੀਨੇ ਦੀ ਹੋਈ ਗਰਭਵਤੀ:ਜਲੰਧਰ ਦੇ ਪਿੰਗਲਾ ਘਰ 'ਚ ਇੱਕ ਮਾਨਸਿਕ ਰੋਗੀ ਮਹਿਲਾ ਦੇ 6 ਮਹੀਨੇ ਦੀ ਗਰਭਵਤੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਜ਼ਿਕਰਯੋਗ ਹੈ ਕਿ ਪਿੰਗਲਾ ਘਰ ਦੇ ਪ੍ਰਬੰਧਕਾਂ ਨੇ ਪਿਛਲੇ ਮਹੀਨੇ ਅਧਖੜ ਉਮਰ ਦੇ ਵਿਅਕਤੀ ਨਾਲ ਉਕਤ ਮਹਿਲਾ ਦਾ ਵਿਆਹ ਕਰਵਾਇਆ ਸੀ।

ਜਿਸ ਤੋਂ ਬਾਅਦ ਹੁਣ ਇਹ ਮਾਮਲਾ ਜਲੰਧਰ ਪੁਲਿਸ ਦੇ ਧਿਆਨ 'ਚ ਲਿਆਂਦਾ ਗਿਆ ਹੈ।ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਇਸ ਮਮਲੇ ਦੀ ਜਾਂਚ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਈ ਹੈ।

-PTCNews

Related Post