ਸਾਲੇ ਦੀ ਪਤਨੀ ਨੂੰ ਲੈ ਕੇ ਹੋਇਆ ਫਰਾਰ, ਆਪ ਵੀ ਕਰਵਾਈ ਸੀ ਲਵ ਮੈਰਿਜ, ਜਾਣੋ ਮਾਮਲਾ

By  Jashan A April 21st 2019 08:20 PM

ਸਾਲੇ ਦੀ ਪਤਨੀ ਨੂੰ ਲੈ ਕੇ ਹੋਇਆ ਫਰਾਰ, ਆਪ ਵੀ ਕਰਵਾਈ ਸੀ ਲਵ ਮੈਰਿਜ, ਜਾਣੋ ਮਾਮਲਾ,ਜਲੰਧਰ: ਵੈਸੇ ਤਾਂ ਜੀਜਾ-ਸਾਲੀ ਜਾਂ ਜੀਜਾ-ਸਾਲੇਹਾਰ ਜਿਹੇ ਰਿਸ਼ਤੇ ਜਦੋਂ ਆਪਣੀਆਂ ਸੀਮਾਵਾਂ ਟੱਪਦੇ ਹਨ ਤਾਂ ਇਹਨਾਂ ਦੀ ਪਰਿਭਾਸ਼ਾ 'ਤੇ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ। ਜਲੰਧਰ ਤੋਂ ਸਾਹਮਣੇ ਆਏ ਇੱਕ ਮਾਮਲੇ ਮੁਤਾਬਕ, ਜੀਜਾ ਅਤੇ ਉਸਦੇ ਸਾਲੇ ਦੀ ਪਤਨੀ 'ਚ ਨਾਜਾਇਜ਼ ਸਬੰਧ ਸਨ, ਜਿਸਦੇ ਚੱਲਦਿਆਂ ਦੋਵੇਂ ਫਰਾਰ ਹੋ ਗਏ ਹਨ ਅਤੇ ਫਿਲਹਾਲ ਉਹਨਾਂ ਦੀ ਕੋਈ ਖਬਰ ਨਹੀਂ ਮਿਲੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਦੋਵਾਂ ਦਾ ਪ੍ਰੇਮ ਵਿਆਹ ਹੋਇਆ ਸੀ।

jld ਸਾਲੇ ਦੀ ਪਤਨੀ ਨੂੰ ਲੈ ਕੇ ਹੋਇਆ ਫਰਾਰ, ਆਪ ਵੀ ਕਰਵਾਈ ਸੀ ਲਵ ਮੈਰਿਜ, ਜਾਣੋ ਮਾਮਲਾ

ਦਰਅਸਲ, ਸ਼ਾਹਕੋਟ ਦੇ ਰਹਿਣ ਵਾਲੇ ਸੋਨੂੰ ਦਾ ਵਿਆਹ ਸੁਨੀਤਾ ਨਾਲ ਹੋਇਆ ਸੀ ਅਤੇ ਉਹਨਾਂ ਦੇ ਇਸ ਵਿਆਹ ਤੋਂ ਚਾਰ ਬੱਚੇ ਵੀ ਹਨ।

ਹੋਰ ਪੜ੍ਹੋ:ਸ਼੍ਰੀਲੰਕਾ: ਰਾਜਧਾਨੀ ਕੋਲੰਬੋ ‘ਚ ਸਿਲਸਿਲੇਵਾਰ ਬੰਬ ਧਮਾਕੇ, ਹੁਣ ਤੱਕ10 ਲੋਕਾਂ ਦੀ ਮੌਤ ਹੋਣ ਦੀ ਖ਼ਬਰ

ਸੁਨੀਤਾ ਦੇ ਭਰਜਾਈ ਸੋਨੀਆ ਅਤੇ ਸੋਨੂੰ 'ਚ ਨਾਜਾਇਜ਼ ਸਬੰਧ ਸਥਾਪਤ ਹੋ ਗਏ, ਜਿਸ ਤੋਂ ਬਾਅਦ ਉਹ ਉਸਨੂੰ ਲੈ ਕੇ ਫਰਾਰ ਹੋ ਗਿਆ। ਮਹਿਲਾ ਦੇ ਵਿਆਹ ਤੋਂ ਬਾਅਦ ਤਿੰਨ ਬੱਚੇ ਸਨ, ਜਿੰਨ੍ਹਾਂ 'ਚੋਂ ਇੱਕ ਨੂੰ ਉਹ ਨਾਲ ਲੈ ਗਈ ਹੈ।

jld ਸਾਲੇ ਦੀ ਪਤਨੀ ਨੂੰ ਲੈ ਕੇ ਹੋਇਆ ਫਰਾਰ, ਆਪ ਵੀ ਕਰਵਾਈ ਸੀ ਲਵ ਮੈਰਿਜ, ਜਾਣੋ ਮਾਮਲਾ

ਫਿਲਹਾਲ, ਪੀੜਤ ਨੇ ਇਸ ਸਬੰਧ 'ਚ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਪੁਲਿਸ ਮੁਤਾਬਕ ਉਹਨਾਂ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

-PTC News

Related Post