ਜਲੰਧਰ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਵੱਡੇ ਗਿਰੋਹ ਦਾ ਕੀਤਾ ਪਰਦਾਫਾਸ਼

By  Jashan A November 16th 2018 06:51 PM

ਜਲੰਧਰ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਵੱਡੇ ਗਿਰੋਹ ਦਾ ਕੀਤਾ ਪਰਦਾਫਾਸ਼,ਜਲੰਧਰ: ਜਲੰਧਰ ਕਮਿਸ਼ਨਰੇਟ ਪੁਲਿਸ ਨੇ ਵਾਹਨ ਚੋਰੀ ਅਤੇ ਏ ਟੀ ਐੱਮ ਠੱਗੀ ਦੇ ਦੋ ਵੱਖ ਵੱਖ ਮਾਮਲਿਆਂ ਚ 10 ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਵੱਡੀ ਮਾਤਰਾ ਚ ਚੋਰੀਸ਼ੁਦਾ ਸਮਾਨ ਬਰਾਮਦ ਕੀਤਾ ਹੈ। ਪਹਿਲੇ ਮਾਮਲੇ ਚ ਪੁਲਿਸ ਨੇ ਵਾਹਨ ਚੋਰ ਗਿਰੋਹ ਦੇ 2 ਮੈਂਬਰ ਕਾਬੂ ਕੀਤੇ , ਜਿਨਾਂ ਕੋਲੋਂ 11 ਮੋਟਰਸਾਈਕਲ ਅਤੇ 5 ਮੋਟਰਸਾਈਕਲ ਇੰਜਣ ਬਰਾਮਦ ਹੋਏ।

jalandhar policeਇਹ ਗਿਰੋਹ ਚੋਰੀਸ਼ੁਦਾ ਮੋਟਰਸਾਈਕਲਾਂ ਦਾ ਸਮਾਨ ਕਬਾੜ ਚ ਵੇਚ ਕੇ ਕਮਾਈ ਕਰਦਾ ਸੀ। ਇਸੇ ਤਰ੍ਹਾਂ ਦੂੱਜੇ ਮਾਮਲੇ ਚ ਪੁਲਿਸ ਨੇ ਏਟੀਐੱਮ ਠੱਗ ਗਿਰੋਹ ਦੇ 8 ਮੈਂਬਰ ਨੂੰ ਗਿਰਫ਼ਤਾਰ ਕਰਨ ਚ ਸਫਲਤਾ ਹਾਸਲ ਕੀਤੀ ਹੈ। ਇਹ ਗਿਰੋਹ ਧੋਖੇ ਨਾਲ ਏਟੀਐੱਮ ਬਦਲ ਕੇ ਕੇ ਭੋਲੇ ਭਾਲੇ ਲੋਕਾਂ ਨੂੰ ਸ਼ਿਕਾਰ ਬਣਾਉਂਦਾ ਸੀ।

ਹੋਰ ਪੜ੍ਹੋ:ਇਥੇ ਪੋਲਿੰਗ ਬੂਥ ਵਿਚੋਂ ਨਿਕਲੀ ਖ਼ਤਰਨਾਕ ਚੀਜ਼ ,ਵੋਟਰਾਂ ਦੀਆਂ ਪਈਆਂ ਭਾਜੜਾਂ

ਪੁਲਿਸ ਨੇ ਇਸ ਗਿਰੋਹ ਤੋਂ 36 ਏਟੀਐੱਮ ਕਾਰਡ, 46ਹਜ਼ਾਰ ਰੁਪਏ ਨਕਦ, 2 ਮੋਟਰਸਾਈਕਲ ਤੇ 1 ਸਕੂਟਰੀ ਬਰਾਮਦ ਕੀਤੀ ਹੈ। ਪੁਲਿਸ ਮੁਤਾਬਿਕ ਮੁੱਢਲੀ ਪੜਤਾਲ ਦੁਰਾਨ ਇਨ੍ਹਾਂ ਮੁਲਜ਼ਮਾਂ ਦੇ ਅੜਿੱਕੇ ਆਉਣ ਨਾਲ਼ ਕਈ ਮਾਮਲੇ ਸੁਲਝੇ ਹਨ ਅਤੇ ਇਨ੍ਹਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।

—PTC News

Related Post