ਪਾਕਿ ਵੱਲੋਂ ਰਾਜੌਰੀ 'ਚ ਸੀਜ਼ ਫਾਇਰ ਦੀ ਉਲੰਘਣਾ, ਹੁਸ਼ਿਆਰਪੁਰ ਦਾ ਜਵਾਨ ਹੋਇਆ ਸ਼ਹੀਦ

By  Jashan A December 17th 2019 03:20 PM

ਪਾਕਿ ਵੱਲੋਂ ਰਾਜੌਰੀ 'ਚ ਸੀਜ਼ ਫਾਇਰ ਦੀ ਉਲੰਘਣਾ, ਹੁਸ਼ਿਆਰਪੁਰ ਦਾ ਜਵਾਨ ਹੋਇਆ ਸ਼ਹੀਦ,ਹੁਸ਼ਿਆਰਪੁਰ: ਬੀਤੇ ਦਿਨ ਜੰਮੂ-ਕਸ਼ਮੀਰ 'ਚ ਪਾਕਿਸਤਾਨ ਵੱਲੋਂ ਸੀਜ਼ ਫਾਇਰ ਦੀ ਉਲੰਘਣਾ ਕੀਤੀ ਗਈ, ਜਿਸ ਦੌਰਾਨ ਭਾਰਤੀ ਫੌਜ ਦੇ 2 ਜਵਾਨ ਸ਼ਹੀਦ ਹੋ ਗਏ। ਜਿਨ੍ਹਾਂ 'ਚੋਂ ਇੱਕ ਨੌਜਵਾਨ ਪੰਜਾਬ ਦੇ ਜ਼ਿਲਾ ਹੁਸ਼ਿਆਰਪੁਰ ਨਾਲ ਸਬੰਧ ਰੱਖਦਾ ਸੀ।

ਮ੍ਰਿਤਕ ਜਵਾਨ ਦੀ ਪਹਿਚਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ। ਸੁਖਵਿੰਦਰ ਸਿੰਘ ਤਲਵਾੜਾ ਅਧੀਨ ਆਉਂਦੇ ਪਿੰਡ ਫਤਿਹਪੁਰ ਤਹਿਸੀਲ ਮੁਕੇਰੀਆਂ ਜ਼ਿਲਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ।

ਹੋਰ ਪੜ੍ਹੋ: ਗਰਮੀਆਂ ਦੀਆਂ ਛੁੱਟੀਆਂ 'ਚ ਪੇਕੇ ਗਈ ਸੀ ਪਤਨੀ, ਪਿੱਛੋਂ ਪਤੀ ਨੇ ਕੀਤੀ ਆਤਮਹੱਤਿਆ

ਸੁਖਵਿੰਦਰ ਭਾਰਤੀ ਫੌਜ ਦੀ 18ਜੇ.ਕੇ. ਰਾਈਫਲ 'ਚ ਅਪ੍ਰੈਲ 2017 ਨੂੰ ਭਰਤੀ ਹੋਇਆ ਸੀ। ਉਹ ਮੌਕੇ 'ਤੇ ਰਾਜੌਰੀ ਵਿਖੇ ਬਾਰਡਰ 'ਤੇ ਤਾਇਨਾਤ ਸੀ। ਜਿਵੇਂ ਹੀ ਸੁਖਵਿੰਦਰ ਦੇ ਸ਼ਹੀਦ ਹੋਣ ਦੀ ਖਬਰ ਉਸ ਦੇ ਪਰਿਵਾਰ ਨੂੰ ਮਿਲੀ ਤਾਂ ਪੂਰਾ ਘਰ ਮਾਤਮ 'ਚ ਛਾ ਗਿਆ।

ਦੱਸਿਆ ਜਾ ਰਿਹਾ ਹੈ ਕਿ ਸੁਖਵਿੰਦਰ ਸਿੰਘ ਦੀ ਲਾਸ਼ ਆਉਣ ਵਾਲੇ ਦਿਨਾਂ 'ਚ ਪਿੰਡ ਪਹੁੰਚੇਗੀ, ਜਿੱਥੇ ਉਸ ਦਾ ਸਰਕਾਰੀ ਸਨਮਾਨਾਂ ਦਾ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।

-PTC News

Related Post