ਜਾਣੋ , ਇਨ੍ਹਾਂ ਲਾਲ ਅੰਗੂਰਾਂ ਦੀ ਕੀ ਹੈ ਖ਼ਾਸੀਅਤ , 7.5 ਲੱਖ ਰੁਪਏ 'ਚ ਵਿਕਿਆ ਇੱਕ ਗੁੱਛਾ

By  Shanker Badra July 11th 2019 10:28 PM -- Updated: July 11th 2019 10:29 PM

ਜਾਣੋ , ਇਨ੍ਹਾਂ ਲਾਲ ਅੰਗੂਰਾਂ ਦੀ ਕੀ ਹੈ ਖ਼ਾਸੀਅਤ , 7.5 ਲੱਖ ਰੁਪਏ 'ਚ ਵਿਕਿਆ ਇੱਕ ਗੁੱਛਾ:ਜਾਪਾਨ : ਜਾਪਾਨ ਵਿੱਚ ਮੰਗਲਵਾਰ ਨੂੰ ਲਾਲ ਅੰਗੂਰਾਂ ਦਾ ਇਕ ਗੁੱਛਾ 1.2 ਮਿਲੀਅਨ ਯੇਨ ਯਾਨੀ 7.5 ਲੱਖ ਰੁਪਏ ਵਿੱਚ ਵਿਕਿਆ ਹੈ। ਇਨ੍ਹਾਂ ਲਾਲ ਅੰਗੂਰਾਂ ਦੀ ਕੀਮਤ ਜਾਣਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਓਥੇ ਕਨਾਜਾਵਾ ਦੇ ਥੋਕ ਬਾਜ਼ਾਰ ਵਿੱਚ ਇਸ ਅੰਗੂਰ ਦੀ ਰਿਕਾਰਡ ਬੋਲੀ ਲਗਾਈ ਗਈ ਅਤੇ ਨਿਲਾਮੀ ਵਿੱਚ ਅੰਗੂਰਾਂ ਦੇ ਇਸ ਗੁੱਛੇ ਨੂੰ ਇੱਕ ਕੰਪਨੀ ਨੇ ਖ਼ਰੀਦਿਆ ਹੈ।

Red Japanese grapes Bunch sold for $11,000 at auction ਜਾਣੋ , ਇਨ੍ਹਾਂ ਲਾਲ ਅੰਗੂਰਾਂ ਦੀ ਕੀ ਹੈ ਖ਼ਾਸੀਅਤ , 7.5 ਲੱਖ ਰੁਪਏ 'ਚ ਵਿਕਿਆ ਇੱਕ ਗੁੱਛਾ

ਮਿਲੀ ਜਾਣਕਾਰੀ ਅਨੁਸਾਰ ਅੰਗੂਰ ਦੀ ਇਸ ਕਿਸਮ ਦਾ ਨਾਮ ਰੂਬੀ ਰੋਮਨ ਹੈ। ਦੱਸਿਆ ਜਾਂਦਾ ਹੈ ਕਿ ਕਰੀਬ 12 ਸਾਲ ਪਹਿਲਾਂ ਅੰਗੂਰ ਦੀ ਇਹ ਕਿਸਮ ਮੰਡੀ ਵਿੱਚ ਆਈ ਸੀ।ਇਹ ਅੰਗੂਰ ਆਕਾਰ ਵਿੱਚ ਵੱਡਾ ਅਤੇ ਸੁਆਦ ਵਿੱਚ ਬਹੁਤ ਜ਼ਿਆਦਾ ਮਿੱਠਾ ਤੇ ਰਸੀਲਾ ਹੁੰਦਾ ਹੈ।

Red Japanese grapes Bunch sold for $11,000 at auction ਜਾਣੋ , ਇਨ੍ਹਾਂ ਲਾਲ ਅੰਗੂਰਾਂ ਦੀ ਕੀ ਹੈ ਖ਼ਾਸੀਅਤ , 7.5 ਲੱਖ ਰੁਪਏ 'ਚ ਵਿਕਿਆ ਇੱਕ ਗੁੱਛਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੋਗਾ : ਤਿੰਨ ਬੱਚਿਆਂ ਦੇ ਪਿਓ ਨੇ 10 ਸਾਲਾ ਲੜਕੀ ਨਾਲ ਕੀਤਾ ਜਬਰ ਜਨਾਹ , ਲੋਕਾਂ ਨੂੰ ਦੇਖ ਹੋਇਆ ਫ਼ਰਾਰ

ਇਹ ਅੰਗੂਰ ਸਿਰਫ਼ ਜਾਪਾਨ ਵਿੱਚ ਹੀ ਉਗਾਏ ਜਾਂਦੇ ਹਨ ਅਤੇ ਇਸਨੂੰ ਜਪਾਨ ਦੇ ਇਸੀਕਾਵਾ ਪ੍ਰਾਂਤ ਵਿੱਚ ਖੇਤੀਬਾੜੀ ਨਾਲ ਜੁੜੀ ਸਰਕਾਰੀ ਕਮੇਟੀ ਨੇ ਤਿਆਰ ਕੀਤਾ ਹੈ।ਇਸ ਦੇ ਇਕ ਗੁੱਛੇ ਵਿੱਚ 30 ਅੰਗੂਰ ਹੁੰਦੇ ਹਨ ਅਤੇ ਇੱਕ ਅੰਗੂਰ ਦਾ ਭਾਰ 20 ਗ੍ਰਾਮ ਤੱਕ ਹੁੰਦਾ ਹੈ।

-PTCNews

Related Post