ਜਸਵੰਤ ਸਿੰਘ ਖਾਲੜਾ ਐਨਕਾਊਂਟਰ ਮਾਮਲੇ ਦੇ ਦੋਸ਼ੀਆਂ ਦੀ ਰਿਹਾਈ 'ਤੇ ਹਾਈਕੋਰਟ ਨੇ ਲਗਾਈ ਰੋਕ

By  Jashan A July 3rd 2019 07:09 PM

ਜਸਵੰਤ ਸਿੰਘ ਖਾਲੜਾ ਐਨਕਾਊਂਟਰ ਮਾਮਲਾ ਦੇ ਦੋਸ਼ੀਆਂ ਦੀ ਰਿਹਾਈ 'ਤੇ ਹਾਈਕੋਰਟ ਨੇ ਲਗਾਈ ਰੋਕ,ਚੰਡੀਗੜ੍ਹ: ਪੰਜਾਬ ਦੇ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਲੜਨ ਵਾਲੀ ਪਰਮਜੀਤ ਕੌਰ ਖਾਲੜਾ ਨੇ ਜਸਵੰਤ ਸਿੰਘ ਖਾਲੜਾ ਐਨਕਾਊਂਟਰ ਮਾਮਲੇ 'ਚ ਹਾਈਕੋਰਟ ਦਾ ਰੁਖ ਕੀਤਾ ਹੈ। ਉਹਨਾਂ ਨੇ ਹਾਈਕੋਰਟ 'ਚ ਮੁਲਜ਼ਮਾਂ ਵਿਰੁੱਧ ਪਟੀਸ਼ਨ ਦਾਖਿਲ ਕੀਤੀ। ਜਿਸ 'ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਦੋਸ਼ੀਆਂ ਦੀ ਰਿਹਾਈ 'ਤੇ ਰੋਕ ਲਗਾ ਦਿੱਤੀ ਹੈ।

ਡਬਲ ਬੈਂਚ ਨੇ ਫ਼ੈਸਲੇ ’ਤੇ ਰੋਕ ਲਗਾ ਦਿੱਤੀ ਹੈ। ਜਿਸ ਕਾਰਨ ਹੁਣ ਮੁਲਜ਼ਮ ਜਸਪਾਲ ਸਿੰਘ ਜੇਲ੍ਹ ਤੋਂ ਬਾਹਰ ਨਹੀਂ ਆਵੇਗਾ। ਤੁਹਾਨੂੰ ਦੱਸ ਦੇਈਏ ਕਿ ਜਸਟਿਸ ਕੁਲਦੀਪ ਸਿੰਘ ਦੀ ਕੋਰਟ ਨੇ ਮੁਲਜ਼ਮ ਜਸਪਾਲ ਸਿੰਘ ਨੂੰ ਰਾਹਤ ਦਿੱਤੀ ਸੀ।

ਹੋਰ ਪੜ੍ਹੋ:ਮੋਗਾ :ਆਪਣੀ ਪਤਨੀ ਤੇ ਸਹੁਰਿਆਂ ਤੋਂ ਤੰਗ ਆਏ ਨੌਜਵਾਨ ਨੇ ਕੀਤੀ ਖੁਦਕੁਸ਼ੀ

ਜ਼ਿਕਰਯੋਗ ਹੈ ਕਿ ਭਾਈ ਜਸਵੰਤ ਸਿੰਘ ਖਾਲੜਾ ਨੂੰ ਸਤੰਬਰ 1995 ਵਿੱਚ ਅੰਮ੍ਰਿਤਸਰ ਉਨ੍ਹਾਂ ਦੇ ਘਰੋਂ ਪੰਜਾਬ ਪੁਲਿਸ ਵੱਲੋਂ ਚੁੱਕਿਆ ਗਿਆ ਸੀ ਅਤੇ ਬਾਅਦ 'ਚ ਉਹਨਾਂ ਦੀ ਲਾਸ਼ ਨਹੀਂ ਮਿਲੀ ਸੀ। ਖਾਲੜਾ ਨੇ ਪੰਜਾਬ ਵਿੱਚ ਖਾੜਕੂਵਾਦ ਦੌਰਾਨ ਪੰਜਾਬ ਪੁਲਿਸ ਅਤੇ ਭਾਰਤੀ ਸੁਰੱਖਿਆ ਦਸਤਿਆਂ ਵੱਲੋਂ ਪੰਜਾਬ ਵਿੱਚ ਕੀਤੇ ਮਨੁੱਖੀ ਹੱਕਾਂ ਦੇ ਘਾਣ ਨੂੰ ਨੰਗਾ ਕੀਤਾ ਸੀ।

-PTC News

Related Post