Fri, Apr 26, 2024
Whatsapp

ਮੋਗਾ :ਆਪਣੀ ਪਤਨੀ ਤੇ ਸਹੁਰਿਆਂ ਤੋਂ ਤੰਗ ਆਏ ਨੌਜਵਾਨ ਨੇ ਕੀਤੀ ਖੁਦਕੁਸ਼ੀ

Written by  Shanker Badra -- July 07th 2018 10:53 AM -- Updated: July 07th 2018 10:56 AM
ਮੋਗਾ :ਆਪਣੀ ਪਤਨੀ ਤੇ ਸਹੁਰਿਆਂ ਤੋਂ ਤੰਗ ਆਏ ਨੌਜਵਾਨ ਨੇ ਕੀਤੀ ਖੁਦਕੁਸ਼ੀ

ਮੋਗਾ :ਆਪਣੀ ਪਤਨੀ ਤੇ ਸਹੁਰਿਆਂ ਤੋਂ ਤੰਗ ਆਏ ਨੌਜਵਾਨ ਨੇ ਕੀਤੀ ਖੁਦਕੁਸ਼ੀ

ਮੋਗਾ :ਆਪਣੀ ਪਤਨੀ ਤੇ ਸਹੁਰਿਆਂ ਤੋਂ ਤੰਗ ਆਏ ਨੌਜਵਾਨ ਨੇ ਕੀਤੀ ਖੁਦਕੁਸ਼ੀ:ਮੋਗਾ 'ਚ 35 ਸਾਲ ਦੇ ਨੌਜਵਾਨ ਜਸਪਾਲ ਸਿੰਘ ਨੇ ਆਪਣੀ ਪਤਨੀ ਤੇ ਸਹੁਰਿਆਂ ਤੋਂ ਤੰਗ ਖੁਦਕੁਸ਼ੀ ਕਰ ਲਈ ਹੈ।ਉਸਦਾ ਵਿਆਹ ਕਰੀਬ 8-10 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ ਇਕ ਬੱਚਾ ਵੀ ਹੈ।ਖੁਦਕੁਸ਼ੀ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਜਸਪਾਲ ਦੀ ਘਰਵਾਲੀ ਅਤੇ ਸਹੁਰਾ ਪਰਿਵਾਰ ਉਸ ਨੂੰ ਉਸ ਦੀ ਮਾਂ ਦੀ ਜਾਇਦਾਦ ਬੱਚੇ ਦੇ ਨਾਂਅ ‘ਤੇ ਕਵਾਉਣ ਲਈ ਤੰਗ ਪਰੇਸ਼ਾਨ ਕਰ ਰਹੇ ਸਨ।Moga wife and Inhalers nervous Came Young man succideਮਿਲੀ ਜਾਣਕਾਰੀ ਅਨੁਸਾਰ ਜਸਪਾਲ ਸਿੰਘ ਨੇ ਫਤਿਹਗੜ੍ਹ ਕੋਰਾਟਾਨਾਂ ਦੇ ਕੋਲ ਬਣੇ ਇਕ ਮੈਰੇਜ ਪੈਲੇਸ ਦੇ ਸਾਹਮਣੇ ਇੱਕ ਪਿੱਪਲ ਦੇ ਦਰੱਖਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।ਮਿਲੀ ਜਾਣਕਾਰੀ ਅਨੁਸਾਰ ਜਸਪਾਲ ਸਿੰਘ ਦੀ ਪਤਨੀ ਅਕਸਰ ਉਸ ਨਾਲ ਲੜਦੀ ਰਹਿੰਦੀ ਸੀ ਅਤੇ ਉਹ ਉਸ ਦੀ ਮਾਂ ਦੀ ਕੋਠੀ ਆਪਣੇ ਬੱਚੇ ਦੇ ਨਾਂਅ ਕਰਵਾਉਣਾ ਚਾਹੁੰਦੀ ਸੀ।ਜਿਸ ਕਾਰਨ ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਝਗੜਾ ਚਲਦਾ ਹੀ ਰਹਿੰਦਾ ਸੀ।Moga wife and Inhalers nervous Came Young man succideਜਿਸ ਤੋਂ ਬਾਅਦ ਜਸਪਾਲ ਸਿੰਘ ਦੇ ਸਹੁਰਾ ਪਰਿਵਾਰ ਨੇ ਉਸ ਨੂੰ ਮਾਰਿਆ ਕੁੱਟਿਆ।ਜਿਸ ਤੋਂ ਬਾਅਦ ਰਾਤ ਨੂੰ ਕਰੀਬ 10 ਵਜੇ ਜਸਪਾਲ ਘਰ ਤੋਂ ਚਲਿਆ ਗਿਆ।ਜਿਸ ਤੋਂ ਬਾਅਦ ਜਸਪਾਲ ਦੀ ਭਾਲ ਵੀ ਕੀਤੀ ਗਈ ਅਤੇ ਉਸ ਦੇ ਨਾ ਮਿਲਣ ‘ਤੇ ਪੁਲਿਸ ਕੋਲ ਸ਼ਿਕਾਇਤ ਵੀ ਕਰਵਾਈ ਗਈ ਪਰ ਸਵੇਰ ਸਮੇਂ ਜਸਪਾਲ ਦੀ ਲਾਸ਼ ਪਿੰਡ ਫਠੇਗੜ੍ਹ ਦੇ ਨਜ਼ਦੀਕ ਇੱਕ ਪਿੱਪਲ ਦੇ ਦਰੱਖਤ ਨਾਲ ਲਟਕਦੀ ਮਿਲੀ।ਇਸ ਤੋਂ ਬਿਨਾਂ ਉਸ ਦੀ ਜੇਬ ‘ਚੋਂ ਇੱਕ ਸੁਸਾਇਡ ਨੋਟ ਵੀ ਬਰਾਮਦ ਕੀਤਾ ਗਿਆ।ਉੱਥੇ ਹੀ ਜਾਂਚ ਅਧਿਕਾਰੀ ਗੁਰਦੀਪ ਸਿੰੰਘ ਨੇ ਦੱਸਿਆ ਕਿ ਪਰਿਵਾਰ ਵਾਲਿਆ ਦੇ ਬਿਆਨ ਲੈ ਕੇ ਧਾਰਾ 306 ਦੇ ਤਹਿਤ ਜਸਪਾਲ ਸਿੰਘ ਦੇ ਸਹੁਰਾ ਪਰਿਵਾਰ ਅਤੇ ਉਸ ਦੀ ਪਤਨੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।ਇਸ ਤੋਂ ਬਿਨਾਂ ਪੁਲਿਸ ਨੇ ਲਾਸ਼ ਨੂੰ ਕਬਜੇ ‘ਚ ਲੈ ਕੇ ਲਾਸ਼ ਦਾ ਪੋਸਟ-ਮਾਰਟਮ ਕਰਵਾ ਕੇ ਲਾਸ਼ ਉਸ ਦੀ ਮਾਂ ਨੂੰ ਸੌਂਪ ਦਿੱਤੀ। -PTCNews


Top News view more...

Latest News view more...