ਜੱਜ ਦੀ ਪਤਨੀ ਤੇ ਬੇਟੇ ਦੀ ਹੱਤਿਆ ਦਾ ਮਾਮਲਾ, ਦੋਸ਼ੀ ਨੂੰ ਹਾਈਕੋਰਟ ਨੇ ਸੁਣਾਈ ਫਾਂਸੀ ਦੀ ਸਜ਼ਾ

By  Jashan A February 7th 2020 09:08 PM

ਗੁਰੂਗ੍ਰਾਮ: ਗੁਰੂਗ੍ਰਾਮ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕ੍ਰਿਸ਼ਨ ਕਾਂਤ ਸ਼ਰਮਾ ਦੀ ਪਤਨੀ ਅਤੇ ਬੇਟੇ ਦੀ ਹੱਤਿਆ ਦੇ ਮਾਮਲੇ 'ਚ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਉਦਿਆਂ ਦੋਸ਼ੀ ਗੰਨਮੈਨ ਮਹੀਪਾਲ ਨੂੰ ਫਾਂਸੀ ਦੀ ਸਜ਼ਾ ਦਾ ਐਲਾਨ ਕੀਤਾ ਹੈ।

ਦੱਸ ਦਈਏ ਕਿ ਗੁਰੂਗ੍ਰਾਮ ਦੇਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕ੍ਰਿਸ਼ਨ ਕਾਂਤ ਦੀ ਪਤਨੀ ਰਿਤੂ ਅਤੇ ਬੇਟਾ ਧਰੁਵ ਦਾ ਅਕਤੂਬਰ 2018 ਨੂੰ ਸਰਕਾਰੀ ਗੰਨਮੈਨ ਮਹੀਪਾਲ ਦੇ ਨਾਲ ਕਾਰ 'ਚ ਗੁਰੂਗ੍ਰਾਮ ਦੇ ਸੈਕਟਰ 49 'ਚ ਸਥਿਤ ਆਰਕੈਡੀਆ ਮਾਰਕੀਟ 'ਚ ਖ਼ਰੀਦਦਾਰੀ ਕਰਨ ਗਏ ਸਨ।

ਹੋਰ ਪੜ੍ਹੋ: ਲੁਧਿਆਣਾ: ਇੱਕ ਵਾਰ ਫਿਰ ਮੀਡੀਆ ਨਾਲ ਭਿੜਿਆ ਸਿੱਧੂ ਮੂਸੇਵਾਲਾ, ਦੇਖੋ ਤਸਵੀਰਾਂ

ਇਥੇ ਕਿਸੇ ਗੱਲ ਨੂੰ ਲੈ ਕੇ ਉਸ ਦੀ ਦੋਹਾਂ ਨਾਲ ਬਹਿਸ ਹੋ ਗਈ ਅਤੇ ਮਹੀਪਾਲ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਦੋਹਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਦੋਹਾਂ ਨੂੰ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਕਿ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ ਸੀ।

-PTC News

Related Post