ਕਾਨਪੁਰ ਦੇ ਇਤਰ ਕਾਰੋਬਾਰੀ ਦੇ ਘਰ ਮਿਲੇ ਨੋਟਾਂ ਦੇ ਬੰਡਲ, ਗਿਣਤੀ ਲਈ ਮਸ਼ੀਨਾਂ ਵੀ ਪਈਆਂ ਘੱਟ !

By  Riya Bawa December 24th 2021 01:15 PM

ਨਵੀਂ ਦਿੱਲੀ: ਕਾਨਪੁਰ ਸਥਿਤ ਇਤਰ ਅਤੇ ਸਪਾ ਨੇਤਾ ਪੀਯੂਸ਼ ਜੈਨ ਦੇ ਘਰ ਤੋਂ ਇਨਕਮ ਟੈਕਸ ਨੂੰ 150 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਮਿਲੀ ਹੈ। ਵੀਰਵਾਰ ਦੁਪਹਿਰ ਨੂੰ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਜੈਨ ਦੇ ਘਰ ਛਾਪਾ ਮਾਰਿਆ ਸੀ। ਆਨੰਦਪੁਰੀ ਇਲਾਕੇ ਵਿੱਚ ਪੀਯੂਸ਼ ਜੈਨ ਦੇ ਘਰੋਂ ਨੋਟਾਂ ਨਾਲ ਭਰੇ ਵੱਡੇ ਡੱਬੇ ਮਿਲੇ ਹਨ। ਇਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਖਾਸ ਗੱਲ ਇਹ ਹੈ ਕਿ ਪੀਯੂਸ਼ ਜੈਨ ਅਖਿਲੇਸ਼ ਯਾਦਵ ਦੇ ਕਰੀਬੀ ਹਨ ਅਤੇ ਉਨ੍ਹਾਂ ਨੇ ਪਿਛਲੇ ਦਿਨੀਂ ਸਮਾਜਵਾਦੀ ਇਤਰ ਲਾਂਚ ਕੀਤਾ ਸੀ।

ਛਾਪੇਮਾਰੀ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ 'ਚ ਦੇਖਿਆ ਜਾ ਰਿਹਾ ਹੈ ਕਿ ਨੋਟ ਅਲਮਾਰੀ 'ਚ ਡੱਬਿਆਂ 'ਚ ਰੱਖੇ ਹੋਏ ਸਨ। ਸਾਰੀ ਨਕਦੀ 500 ਰੁਪਏ ਦੇ ਨੋਟਾਂ ਦੇ ਬੰਡਲ ਬਣਾ ਕੇ ਰੱਖੀ ਹੋਈ ਸੀ। ਇਹ ਬੰਡਲ ਇਸ ਤਰੀਕੇ ਨਾਲ ਪੈਕ ਕੀਤੇ ਗਏ ਸਨ ਕਿ ਉਹਨਾਂ ਨੂੰ ਕਿਤੇ ਵੀ ਆਸਾਨੀ ਨਾਲ ਕੋਰੀਅਰ ਕੀਤਾ ਜਾ ਸਕਦਾ ਸੀ।

ਹੋਰ ਪੜ੍ਹੋ: ਪ੍ਰੇਮ ਵਿਆਹ ਦੀ ਮਿਲੀ ਖੌਫ਼ਨਾਕ ਸਜ਼ਾ ! ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦਾ ਕੱਟਿਆ ਗੁਪਤ ਅੰਗ

ਸੂਤਰਾਂ ਮੁਤਾਬਕ ਆਈਟੀ ਟੀਮ ਚਾਰ ਨੋਟ ਗਿਣਨ ਵਾਲੀਆਂ ਮਸ਼ੀਨਾਂ ਲੈ ਕੇ ਪਹੁੰਚੀ ਸੀ। ਸ਼ੁੱਕਰਵਾਰ ਸਵੇਰੇ ਨੋਟਾਂ ਦੀ ਗਿਣਤੀ ਲਈ SBI ਦੀ ਕਲਿਆਣਪੁਰ ਸ਼ਾਖਾ ਤੋਂ 2 ਹੋਰ ਮਸ਼ੀਨਾਂ ਮੰਗਵਾਈਆਂ ਗਈਆਂ ਹਨ। ਵੀਰਵਾਰ ਸ਼ਾਮ 6 ਵਜੇ ਤੋਂ ਇੱਥੇ ਨੋਟਾਂ ਦੀ ਗਿਣਤੀ ਸ਼ੁਰੂ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨਕਦੀ 150 ਕਰੋੜ ਰੁਪਏ ਤੋਂ ਵੱਧ ਹੋ ਸਕਦੀ ਹੈ।

ਅਖਿਲੇਸ਼ ਦੇ ਕਰੀਬੀ ਹਨ ਪੀਯੂਸ਼ ਜੈਨ--

ਕਾਰੋਬਾਰੀ ਪਿਊਸ਼ ਜੈਨ ਸਪਾ ਪ੍ਰਧਾਨ ਅਖਿਲੇਸ਼ ਯਾਦਵ ਦੇ ਕਰੀਬੀ ਹਨ। ਕੁਝ ਦਿਨ ਪਹਿਲਾਂ ਪਿਊਸ਼ ਜੈਨ ਨੇ ਸਮਾਜਵਾਦੀ ਪਾਰਟੀ ਨਾਂ ਦਾ ਇਤਰ ਲਾਂਚ ਕੀਤਾ ਸੀ। ਇਸ ਨੂੰ ਲੈ ਕੇ ਉਹ ਸੁਰਖੀਆਂ 'ਚ ਵੀ ਰਹੇ ਹਨ। ਅਧਿਕਾਰੀਆਂ ਮੁਤਾਬਕ ਪੀਯੂਸ਼ ਜੈਨ ਦੀਆਂ ਕਰੀਬ 40 ਕੰਪਨੀਆਂ ਹਨ। ਇਸ ਵਿੱਚ ਕਈ ਸ਼ੈੱਲ ਕੰਪਨੀਆਂ ਵੀ ਸ਼ਾਮਲ ਹਨ। ਇਨ੍ਹਾਂ ਕੰਪਨੀਆਂ ਰਾਹੀਂ ਟੈਕਸ ਚੋਰੀ ਕੀਤੀ ਗਈ ਹੈ। ਕੰਨੌਜ 'ਚ ਇਤਰ ਬਣਦਾ ਹੈ ਅਤੇ ਮੁੰਬਈ 'ਚ ਉਨ੍ਹਾਂ ਦਾ ਸ਼ੋਅਰੂਮ ਹੈ। ਜਿੱਥੋਂ ਦੇਸ਼-ਵਿਦੇਸ਼ ਵਿੱਚ ਇਤਰ ਸਪਲਾਈ ਕੀਤੇ ਜਾਂਦੇ ਹਨ।

-PTC News

Related Post