ਪ੍ਰੇਮ ਵਿਆਹ ਦੀ ਮਿਲੀ ਖੌਫ਼ਨਾਕ ਸਜ਼ਾ ! ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦਾ ਕੱਟਿਆ ਗੁਪਤ ਅੰਗ
ਇਸ ਦੇ ਨਾਲ ਹੀ ਨੌਜਵਾਨ ਨੂੰ ਅਗਵਾ ਕਰਨ ਤੋਂ ਬਾਅਦ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਦਾ ਪ੍ਰਾਈਵੇਟ ਪਾਰਟ ਕੱਟ ਕੇ ਸਾਗਰਪੁਰ ਇਲਾਕੇ 'ਚ ਸੁੱਟ ਕੇ ਫਰਾਰ ਹੋ ਗਏ। ਫਿਲਹਾਲ ਨੌਜਵਾਨ ਸਫਦਰਜੰਗ ਹਸਪਤਾਲ 'ਚ ਭਰਤੀ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਹੋਰ ਪੜ੍ਹੋ: ਇਲਾਹਾਬਾਦ ਹਾਈ ਕੋਰਟ ਦੀ PM ਮੋਦੀ ਤੇ ਚੋਣ ਕਮਿਸ਼ਨ ਨੂੰ ਅਪੀਲ, ਕਹੀ ਇਹ ਵੱਡੀ ਗੱਲ
ਆਖਰ ਕੀ ਹੈ ਪੂਰਾ ਮਾਮਲਾ-
ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ 22 ਸਾਲਾ ਪੀੜਤ ਦਾ ਪਰਿਵਾਰ ਰਘੁਵੀਰ ਨਗਰ ਵਿੱਚ ਰਹਿੰਦਾ ਹੈ ਜਦਕਿ ਉਸ ਦਾ ਸਾਗਰਪੁਰ ਦੀ ਰਹਿਣ ਵਾਲੀ 20 ਸਾਲਾ ਲੜਕੀ ਨਾਲ ਕਰੀਬ 2 ਸਾਲਾਂ ਤੋਂ ਪ੍ਰੇਮ ਸਬੰਧ ਚੱਲ ਰਹੇ ਸਨ। ਇੰਨਾ ਹੀ ਨਹੀਂ ਦੋਹਾਂ ਨੇ ਪਰਿਵਾਰ ਦੀ ਮਰਜ਼ੀ ਮੁਤਾਬਕ ਵਿਆਹ ਕਰਵਾਉਣ ਲਈ ਸਾਰਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਨਹੀਂ ਮੰਨਿਆ। ਇਸ ਤੋਂ ਬਾਅਦ ਨੌਜਵਾਨ ਅਤੇ ਲੜਕੀ ਭੱਜ ਕੇ 21 ਦਸੰਬਰ ਨੂੰ ਜੈਪੁਰ ਪਹੁੰਚ ਗਏ। ਉੱਥੇ ਦੋਹਾਂ ਦਾ ਵਿਆਹ ਇਕ ਮੰਦਰ 'ਚ ਹੋਇਆ। ਇਸ ਤੋਂ ਬਾਅਦ 22 ਦਸੰਬਰ ਨੂੰ ਦੋਵੇਂ ਦਿੱਲੀ ਵਾਪਸ ਆ ਗਏ ਅਤੇ ਰਾਜੌਰੀ ਗਾਰਡਨ ਇਲਾਕੇ 'ਚ ਰੁਕੇ ਸੀ। ਉਸੇ ਸਮੇਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਦੋਵਾਂ ਦੇ ਰੁਕਣ ਦਾ ਪਤਾ ਲੱਗਾ।
ਨੌਜਵਾਨ ਅਤੇ ਲੜਕੀ ਦੇ ਰਾਜੌਰੀ ਗਾਰਡਨ 'ਚ ਰੁਕਣ ਦਾ ਪਤਾ ਲੱਗਣ 'ਤੇ ਲੜਕੀ ਦੇ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚ ਗਏ। ਇਸ ਤੋਂ ਬਾਅਦ ਉਹ ਦੋਵਾਂ ਨੂੰ ਆਪਣੇ ਨਾਲ ਸਾਗਰਪੁਰ ਲੈ ਗਏ, ਇਲਜਾਮ ਹੈ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਨੌਜਵਾਨ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਕਿਸੇ ਹੋਰ ਥਾਂ 'ਤੇ ਲਿਜਾ ਕੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਗੁਪਤ ਅੰਗ ਵੱਢ ਦਿੱਤਾ। ਇਸ ਤੋਂ ਬਾਅਦ ਵੀਰਵਾਰ ਨੂੰ ਪੁਲਿਸ ਨੂੰ ਸਫਦਰਜੰਗ ਹਸਪਤਾਲ ਤੋਂ ਪੀਸੀਆਰ ਕਾਲ ਆਈ, ਜਿਸ 'ਚ ਦੱਸਿਆ ਗਿਆ ਕਿ ਰਾਜੌਰੀ ਗਾਰਡਨ ਦੇ ਰਹਿਣ ਵਾਲੇ ਨੌਜਵਾਨ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਆਂਦਾ ਗਿਆ ਹੈ।
-PTC News