ਗੁਆਂਢੀਆਂ ਦੀ ਵਾਸ਼ਿੰਗ ਮਸ਼ੀਨ 'ਚੋਂ 2 ਸਾਲਾ ਮਾਸੂਮ ਦੀ ਲਾਸ਼ ਮਿਲਣ ਦੇ ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਪੜ੍ਹੋ ਖ਼ਬਰ

By  Jashan A December 18th 2019 05:52 PM -- Updated: December 18th 2019 05:57 PM

ਗੁਆਂਢੀਆਂ ਦੀ ਵਾਸ਼ਿੰਗ ਮਸ਼ੀਨ 'ਚੋਂ 2 ਸਾਲਾ ਮਾਸੂਮ ਦੀ ਲਾਸ਼ ਮਿਲਣ ਦੇ ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਪੜ੍ਹੋ ਖ਼ਬਰ,ਕਪੂਰਥਲਾ: ਬੀਤੇ ਦਿਨ ਕਪੂਰਥਲਾ ਦੇ ਪਿੰਡ ਖੁਖਰੈਣ ਵਿਚ ਗੁਆਂਢੀਆਂ ਘਰੋਂ ਵਾਸ਼ਿੰਗ ਮਸ਼ੀਨ 'ਚੋਂ ਦੋ ਸਾਲਾ ਬੱਚੇ ਦੀ ਲਾਸ਼ ਮਿਲਣ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਦਰਅਸਲ, ਬੱਚੇ ਦੇ ਮਾਮੇ ਦੇ ਗੁਆਂਢਣ ਨਾਲ ਨਾਜਾਇਜ਼ ਸਬੰਧ ਸਨ।

Child ਵਿਆਹ ਤੋਂ ਨਾਰਾਜ਼ ਗੁਆਂਢਣ ਨੇ ਬੱਚੇ ਦੀ ਹੱਤਿਆ ਕਰਕੇ ਲਾਸ਼ ਵਾਸ਼ਿੰਗ ਮਸ਼ੀਨ ਵਿਚ ਪਾ ਦਿੱਤੀ ਸੀ।ਮਾਪਿਆਂ ਨੂੰ ਸ਼ੱਕ ਉਦੋਂ ਹੋਇਆ ਜਦੋਂ ਸੀਸੀਟੀਵੀ 'ਚ ਵੇਖਿਆ ਗਿਆ ਕਿ ਗੁਆਂਢੀਆਂ ਦੇ ਘਰ ਵਿਚ 3 ਬੱਚੇ ਦਾਖਲ ਹੋਏ ਪਰ ਨਿਕਲੇ ਦੋ ਬੱਚੇ ਹੀ ਸਨ।

ਹੋਰ ਪੜ੍ਹੋ: ਛੱਤੀਸਗੜ ਦੇ ਬੀਜਾਪੁਰ 'ਚ ਹੋਇਆ ਨਕਸਲੀ ਹਮਲਾ, 4 ਜਵਾਨ ਸ਼ਹੀਦ

ਇਸ ਦੀ ਸੀਸੀਟੀਵੀ ਸਾਹਮਣੇ ਆਉਣ ਪਿੱਛੋਂ ਸਾਰਾ ਭੇਦ ਖੁੱਲ ਗਿਆ। ਬੱਚੇ ਦੀ ਮਾਤਾ ਸੁਨੀਤਾ ਰਾਣੀ ਨੇ ਦੱਸਿਆ ਕਿ ਉਸ ਦੇ ਭਰਾ ਗਗਨਦੀਪ ਸਿੰਘ ਦਾ 22 ਦਸੰਬਰ ਨੂੰ ਵਿਆਹ ਰੱਖਿਆ ਹੋਇਆ ਸੀ, ਜਿਸ ਦੀਆਂ ਤਿਆਰੀਆਂ ਨੂੰ ਲੈ ਕੇ ਉਹ ਕਰੀਬ 1 ਹਫ਼ਤੇ ਤੋਂ ਆਪਣੇ ਦੋਵੇਂ ਲੜਕਿਆਂ ਨਾਲ ਆਪਣੇ ਪੇਕੇ ਪਿੰਡ ਖੁਖਰੈਣ ਆਈ ਹੋਈ ਸੀ।

Child ਦੁਪਹਿਰ ਕਰੀਬ ਸਾਢੇ 12 ਵਜੇ ਉਸ ਦਾ ਬੇਟਾ ਹੋਰ ਬੱਚਿਆਂ ਨਾਲ ਗਲੀ ਵਿਚ ਖੇਡ ਰਿਹਾ ਸੀ, ਪਰ ਕੁਝ ਸਮੇਂ ਬਾਅਦ ਉਹ ਲਾਪਤਾ ਹੋ ਗਿਆ।ਪੁਲਿਸ ਨੇ ਗੁਆਂਢ ਰਹਿੰਦੀ ਔਰਤ ਰਾਜ ਪਤਨੀ ਮਲਕੀਤ ਦੇ ਘਰ ਦੀ ਤਲਾਸ਼ੀ ਲਈ ਤੇ ਵਾਸ਼ਿੰਗ ਮਸ਼ੀਨ ਵਿਚੋਂ ਕੱਪੜੇ ਵਿਚ ਲਪੇਟੀ ਬੱਚੇ ਦੀ ਲਾਸ਼ ਮਿਲੀ।ਇਸ ਮਾਮਲੇ ਵਿੱਚ ਪੁਲਿਸ ਨੇ ਦੋ ਮੁਲਜ਼ਮ ਔਰਤ ਨੂੰ ਹਿਰਾਸਤ ਵਿਚ ਲੈ ਲਿਆ ਹੈ।

-PTC News

Related Post