ਛੱਤੀਸਗੜ ਦੇ ਬੀਜਾਪੁਰ ‘ਚ ਹੋਇਆ ਨਕਸਲੀ ਹਮਲਾ, 4 ਜਵਾਨ ਸ਼ਹੀਦ

chattisgarh attack

ਛੱਤੀਸਗੜ ਦੇ ਬੀਜਾਪੁਰ ‘ਚ ਹੋਇਆ ਨਕਸਲੀ ਹਮਲਾ, 4 ਜਵਾਨ ਸ਼ਹੀਦ,ਰਾਏਪੁਰ: ਛੱਤੀਸਗੜ ਵਿੱਚ ਨਕਸਲੀਆਂ ਨੇ ਇੱਕ ਵਾਰ ਫਿਰ ਸੁਰੱਖਿਆ ਬਲਾ ‘ਤੇ ਹਮਲੇ ਨੂੰ ਅੰਜ਼ਾਮ ਦਿੱਤਾ ਹੈ।ਸੂਬੇ ਦੇ ਬੀਜਾਪੁਰ ਜਿਲ੍ਹੇ ਤੋਂ ਕੁੱਝ ਦੂਰ ਇੱਕ IED ਬਲਾਸਟ ਹੋਇਆ ਹੈ, ਜਿਸ ਵਿੱਚ ਸਰਹੱਦੀ ਸੁਰੱਖਿਆ ਬਲ ਦੇ 4 ਜਵਾਨ ਜਖ਼ਮੀ ਹੋ ਗਏ ਹਨ।

ਉਨ੍ਹਾਂ ਦੇ ਇਲਾਵਾ ਇੱਕ ਡਿਸਟਰਿਕਟ ਰਿਜਰਵ ਗਾਰਡ ਅਤੇ ਇੱਕ ਆਮ ਨਾਗਰਿਕ ਵੀ ਇਸ ਹਮਲੇ ਵਿੱਚ ਜ਼ਖਮੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਲਾਕੇ ਵਿੱਚ ਅਜੇ ਮੁੱਠਭੇੜ ਜਾਰੀ ਹੈ।ਦੱਸ ਦੇਈਏ ਕਿ ਪਹਿਲੇ ਪੜਾਅ ਦੀਆਂ ਚੋਣਾਂ ਦੇ ਦੌਰਾਨ ਵੀ ਬੀਜਾਪੁਰ ਵਿੱਚ ਸੀ.ਆਰ.ਪੀ.ਐਫ ਅਤੇ ਨਕਸਲੀਆਂ ਦੇ ਵਿਚਕਾਰ ਮੁੱਠਭੇੜ ਹੋਈ ਸੀ।

ਮਿਲੀ ਜਾਣਕਾਰੀ ਅਨੁਸਾਰ ਬੀਜਾਪੁਰ ਘਾਟੀ ਵਿੱਚ ਇੱਕ IED ਧਮਾਕਾ ਹੋ ਗਿਆ। ਧਮਾਕੇ ਵਿੱਚ 4 BSF ਜਵਾਨ, ਇੱਕ DRG ਅਤੇ ਇੱਕ ਨਾਗਰਿਕ ਜਖ਼ਮੀ ਹੋ ਗਏ। ਸਾਰੇ ਜਖ਼ਮੀਆਂ ਨੂੰ ਇਲਾਜ ਲਈ ਬੀਜਾਪੁਰ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਗਿਆ ਹੈ, ਜਿਥੇ ਸਾਰੇ ਜ਼ੇਰੇ ਇਲਾਜ ਹਨ।

—PTC News