ਲਾੜੀ ਨੂੰ ਹੈਲੀਕਾਪਟਰ 'ਤੇ ਵਿਆਹ ਲਿਆਇਆ ਕਿਸਾਨ ਦਾ ਪੁੱਤ , ਇਲਾਕੇ 'ਚ ਪੂਰੀ ਚਰਚਾ

By  Shanker Badra November 4th 2019 04:35 PM

ਲਾੜੀ ਨੂੰ ਹੈਲੀਕਾਪਟਰ 'ਤੇ ਵਿਆਹ ਲਿਆਇਆ ਕਿਸਾਨ ਦਾ ਪੁੱਤ , ਇਲਾਕੇ 'ਚ ਪੂਰੀ ਚਰਚਾ:ਕਰਨਾਲ :  ਅੱਜ ਦੇ ਦੌਰ ‘ਚ ਲੜਕਾ-ਲੜਕੀ ਆਪਣੇ ਵਿਆਹ ਦੇ ਪਲਾਂ ਨੂੰ ਯਾਦਗਾਰ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੇ ਤਰੀਕੇ ਅਪਣਾ ਰਹੇ ਹਨ। ਕਦੇ ਕੋਈ ਲਾੜਾ ਹੈਲੀਕਾਪਟਰ ‘ਤੇ ਲਾੜੀ ਨੂੰ ਵਿਆਹੁਣ ਲਈ ਆ ਰਿਹਾ ਹੈ, ਕੋਈ ਬੈਲਗੱਡੀ ਦੀ ਵਰਤੋਂ ਕਰਕੇ ਵਿਆਹ ਦੇ ਪਲਾਂ ਨੂੰ ਯਾਦਗਾਰ ਬਣਾ ਰਿਹਾ ਹੈ। ਇਕ ਹੋਰ ਅਜਿਹਾ ਹੀ ਮਾਮਲਾ ਹਰਿਆਣਾ ਦੇ ਕਰਨਾਲ ‘ਚ ਦੇਖਣ ਨੂੰ ਮਿਲਿਆ, ਜਿੱਥੇ ਇੱਕ ਕਿਸਾਨ ਦਾ ਪੁੱਤਰ ਆਪਣੀ ਲਾੜੀਹੈਲੀਕਾਪਟਰ 'ਤੇ ਵਿਆਹ ਕੇ ਲਿਆਇਆ ਹੈ।

Karnal village Bride wedding on the helicopter Farmer Son ਲਾੜੀ ਨੂੰ ਹੈਲੀਕਾਪਟਰ 'ਤੇ ਵਿਆਹ ਲਿਆਇਆ ਕਿਸਾਨ ਦਾ ਪੁੱਤ , ਇਲਾਕੇ 'ਚ ਪੂਰੀ ਚਰਚਾ

ਇਸ ਦੌਰਾਨ ਅੰਕਿਤ ਨਾਂਅ ਦੇ ਲਾੜੇ ਨੇ ਦੱਸਿਆ ਕਿ ਉਸ ਦੇ ਦਾਦੇ ਦਾ ਸੁਪਨਾ ਸੀ ਕਿ ਉਸ ਦੇ ਪੋਤੇ ਦਾ ਇਸ ਤਰ੍ਹਾਂ ਵਿਆਹ ਹੋਣਾ ਚਾਹੀਦਾ ਹੈ। ਜਿਸ ਕਰਕੇ ਅੰਕਿਤ ਆਪਣੀ ਲਾੜੀ ਦੀ ਡੋਲੀ ਕੈਥਲ ਤੋਂ ਆਪਣੇ ਪਿੰਡ ਹੈਲੀਕਾਪਟਰ ਵਿਚ ਲੈ ਕੇ ਆਇਆ ਹੈ।ਅਜਿਹੇ ਮਾਹੌਲ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗ ਗਈ ਅਤੇ ਹੈਲੀਕਾਪਟਰ 'ਤੇ ਲਾੜਾ-ਲਾੜੀ ਨੂੰ ਦੇਖਣ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਪਹੁੰਚ ਗਏ ਸਨ।

Karnal village Bride wedding on the helicopter Farmer Son ਲਾੜੀ ਨੂੰ ਹੈਲੀਕਾਪਟਰ 'ਤੇ ਵਿਆਹ ਲਿਆਇਆ ਕਿਸਾਨ ਦਾ ਪੁੱਤ , ਇਲਾਕੇ 'ਚ ਪੂਰੀ ਚਰਚਾ

ਇਸ ਤੋਂ ਪਹਿਲਾਂ ਹਰਿਆਣਾ ਦੇ ਜ਼ਿਲ੍ਹਾ ਕੈਥਲ ਦੇ ਪਿੰਡ ਕਲੈਤ ਤੋਂ ਰਿਟਾ: ਫ਼ੌਜੀ ਰਮਲਾ ਰਾਮ ਦਾ ਪੁੱਤਰ ਸੰਜੀਵ ਰਾਣਾ ਅਪਣੀ ਲਾੜੀ ਨੂੰ ਲੈਣ ਲਈ ਮੁਹਾਲੀ ਵਿਚਲੇ ਪਿੰਡ ਤੀੜਾ ਵਿਖੇ ਹੈਲੀਕਾਪਟਰ ਰਾਹੀਂ ਪਹੁੰਚਿਆ ਸੀ। ਉਸ ਦੀ ਵੀ ਉਸ ਸਮੇਂ ਖੂਬ ਚਰਚਾ ਹੋਈ ਸੀ।

Karnal village Bride wedding on the helicopter Farmer Son ਲਾੜੀ ਨੂੰ ਹੈਲੀਕਾਪਟਰ 'ਤੇ ਵਿਆਹ ਲਿਆਇਆ ਕਿਸਾਨ ਦਾ ਪੁੱਤ , ਇਲਾਕੇ 'ਚ ਪੂਰੀ ਚਰਚਾ

ਦੱਸ ਦੇਈਏ ਕਿ ਅੰਕਿਤ ਕਰਨਾਲ ਦੇ ਛੋਟੇ ਜਿਹੇ ਪਿੰਡ 'ਚ ਰਹਿਣ ਵਾਲੇ ਇਕ ਕਿਸਾਨ ਦਾ ਪੁੱਤਰ ਹੈ। ਉਸ ਨੇ ਆਪਣੇ ਪਿਤਾ ਨਾਲ ਖੇਤੀ ਕਰਦੇ ਹੋਏ ਐੱਮਬੀਏ ਦੀ ਪੜ੍ਹਾਈ ਪੂਰੀ ਕੀਤੀ ਤੇ ਫਿਰ ਆਪਣੇ ਦਾਦੇ ਦੇ ਸੁਪਨੇ ਨੂੰ ਪੂਰਾ ਕਰਕੇ ਦਿਖਾਇਆ ਹੈ। ਓਧਰ ਲਾੜੀ ਦਾ ਕਹਿਣਾ ਹੈ ਕਿ ਉਹ ਖੁਸ਼ਕਿਸਮਤ ਹੈ ਕਿ ਉਸ ਦਾ ਵਿਆਹ ਇਸ ਤਰ੍ਹਾਂ ਹੋਇਆ ਅਤੇ ਉਸ ਨੂੰ ਸੁਪਨਿਆਂ ਦਾ ਰਾਜਕੁਮਾਰ ਮਿਲਿਆ ਹੈ।

-PTCNews

Related Post