ਕੇਰਲ ਸਮੇਤ 3 ਰਾਜਾਂ ਵਿੱਚ ਭਾਰੀ ਮੀਂਹ ਨਾਲ ਆਏ ਹੜ੍ਹਾਂ ਨੇ ਮਚਾਈ ਤਬਾਹੀ, 80 ਲੋਕਾਂ ਦੀ ਮੌਤ

By  Shanker Badra August 10th 2019 01:16 PM

ਕੇਰਲ ਸਮੇਤ 3 ਰਾਜਾਂ ਵਿੱਚ ਭਾਰੀ ਮੀਂਹ ਨਾਲ ਆਏ ਹੜ੍ਹਾਂ ਨੇ ਮਚਾਈ ਤਬਾਹੀ, 80 ਲੋਕਾਂ ਦੀ ਮੌਤ: ਕੇਰਲ : ਮਹਾਰਾਸ਼ਟਰ, ਕਰਨਾਟਕ , ਕੇਰਲ ਅਤੇ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਭਾਰੀ ਮੀਂਹ ਨਾਲ ਆਏ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ,ਜਿਸ ਦੇ ਚੱਲਦਿਆਂ ਕਈ ਲੋਕਾਂ ਦੀ ਜਾਨ ਵੀ ਚਲੀ ਗਈ ਹੈ। ਇਨ੍ਹਾਂ ਰਾਜਾਂ ਵਿੱਚ ਹੁਣ ਤੱਕ 80 ਵਿਅਕਤੀ ਮਾਰੇ ਜਾ ਚੁੱਕੇ ਹਨ। ਕੇਰਲ ’ਚ ਹੀ ਪਿਛਲੇ ਚਾਰ ਦਿਨਾਂ ਦੌਰਾਨ 40 ਵਿਅਕਤੀ ਮਾਰੇ ਗਏ ਹਨ। ਮਹਾਰਾਸ਼ਟਰ ਵਿੱਚ 29 ਅਤੇ ਕਰਨਾਟਕ ਵਿੱਚ 11 ਜਣੇ ਮਾਰੇ ਗਏ ਹਨ।

Kerala including Three states Heavy rains Floods 80 people Death ਕੇਰਲ ਸਮੇਤ 3 ਰਾਜਾਂ ਵਿੱਚ ਭਾਰੀ ਮੀਂਹ ਨਾਲ ਆਏ ਹੜ੍ਹਾਂ ਨੇ ਮਚਾਈ ਤਬਾਹੀ, 80 ਲੋਕਾਂ ਦੀ ਮੌਤ

ਇਸ ਸੰਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਬੀਤੀ 8 ਅਗਸਤ ਤੋਂ ਮੀਂਹ ਕਾਰਨ ਵਾਪਰੇ ਹਾਦਸਿਆਂ 'ਚ ਕੋਝੀਕੋਡ ਅਤੇ ਮੱਲਾਪੁਰਮ ਜ਼ਿਲ੍ਹਿਆਂ 'ਚ 20 ਲੋਕਾਂ ਦੀ ਮੌਤ ਹੋਈ ਹੈ।ਉੱਥੇ ਵਾਇਨਾਡ 'ਚ 9 ਲੋਕਾਂ ਦੀ ਜਾਨ ਗਈ ਹੈ।

Kerala including Three states Heavy rains Floods 80 people Death ਕੇਰਲ ਸਮੇਤ 3 ਰਾਜਾਂ ਵਿੱਚ ਭਾਰੀ ਮੀਂਹ ਨਾਲ ਆਏ ਹੜ੍ਹਾਂ ਨੇ ਮਚਾਈ ਤਬਾਹੀ, 80 ਲੋਕਾਂ ਦੀ ਮੌਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਾਕਿ ਨੇ ਸਮਝੌਤਾ ਅਤੇ ਥਾਰ ਐਕਸਪ੍ਰੈੱਸ ਰੱਦ ਕਰਨ ਤੋਂ ਬਾਅਦ ਬੱਸ ਸੇਵਾ ਕੀਤੀ ਬੰਦ

ਉਨ੍ਹਾਂ ਦੱਸਿਆ ਕਿ ਸੂਬੇ 'ਚ 1 ਲੱਖ ਤੋਂ ਵਧੇਰੇ ਲੋਕਾਂ ਨੂੰ ਰਾਹਤ ਕੈਂਪਾਂ 'ਚ ਪਹੁੰਚਾਇਆ ਗਿਆ ਹੈ। ਵਾਇਨਾਡ ਤੇ ਮੱਲਾਪੁਰਮ 'ਚ ਢਿੱਗਾਂ ਡਿੱਗਣ ਕਾਰਨ ਬਹੁਤ ਸਾਰੇ ਲੋਕ ਅਜੇ ਵੀ ਮਲਬੇ ਹੇਠਾਂ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਲਈ ਰਾਹਤ ਤੇ ਬਚਾਅ ਮੁਹਿੰਮ ਚੱਲ ਰਹੀ ਹੈ।

-PTCNews

Related Post