ਕੇਰਲ ਸਰਕਾਰ ਦਾ ਵੱਡਾ ਫ਼ੈਸਲਾ , ਹੁਣ ਪਹਿਲੀ ਵਾਰ ਔਰਤਾਂ ਵੀ ਚਲਾ ਸਕਦੀਆਂ ਨੇ ਸਰਕਾਰੀ ਗੱਡੀਆਂ

By  Shanker Badra August 21st 2019 09:54 PM

ਕੇਰਲ ਸਰਕਾਰ ਦਾ ਵੱਡਾ ਫ਼ੈਸਲਾ , ਹੁਣ ਪਹਿਲੀ ਵਾਰ ਔਰਤਾਂ ਵੀ ਚਲਾ ਸਕਦੀਆਂ ਨੇ ਸਰਕਾਰੀ ਗੱਡੀਆਂ:ਕੇਰਲ : ਕੇਰਲ ਸਰਕਾਰ ਨੇ ਇੱਕ ਵੱਡਾ ਫ਼ੈਸਲਾ ਲੈਂਦਿਆਂ ਔਰਤਾਂ ਨੂੰ ਕੁੱਝ ਰਾਹਤ ਡਿਟੀ ਹੈ ,ਜਿਸ ਨਾਲ ਹੁਣ ਔਰਤਾਂ ਵੀ ਓਥੇ ਸਰਕਾਰੀ ਗੱਡੀਆਂ ਚਲਾ ਸਕਦੀਆਂ ਹਨ ਜਦਕਿ ਇਸ ਤੋਂ ਪਹਿਲਾਂ ਕੇਰਲ ਸਰਕਾਰ ਦੇ ਵਿਭਾਗਾਂ ਅਤੇ ਜਨਤਕ ਇਕਾਈਆਂ ਦੇ ਸਰਕਾਰੀ ਵਾਹਨਾਂ ਦੇ ਡਰਾਈਵਰ ਸਿਰਫ਼ ਪੁਰਸ਼ ਹੀ ਹੁੰਦੇ ਸਨ।

Kerala Women To Drive Government Vehicles For The First Time ਕੇਰਲ ਸਰਕਾਰ ਦਾ ਵੱਡਾ ਫ਼ੈਸਲਾ , ਹੁਣ ਪਹਿਲੀ ਵਾਰ ਔਰਤਾਂ ਵੀ ਚਲਾ ਸਕਦੀਆਂ ਨੇ ਸਰਕਾਰੀ ਗੱਡੀਆਂ

ਮਿਲੀ ਜਾਣਕਾਰੀ ਅਨੁਸਾਰ ਸੂਬੇ ਦੇ ਮੰਤਰੀ ਮੰਡਲ ਨੇ ਅੱਜ ਸਰਕਾਰੀ ਵਾਹਨਾਂ ਦੇ ਡਰਾਈਵਰਾਂ ਦੀਆਂ ਆਸਾਮੀਆਂ 'ਤੇ ਔਰਤਾਂ ਦੀ ਭਰਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਕੇਰਲ ਵਿਚ ਔਰਤਾਂ ਨਿੱਜੀ ਬੱਸ, ਟੈਕਸੀ ਤੇ ਆਟੋ ਰਿਕਸ਼ਾ ਚਲਾ ਰਹੀਆਂ ਹਨ ਪਰ ਪਹਿਲੀ ਵਾਰ ਉਨ੍ਹਾਂ ਨੂੰ ਸਰਕਾਰੀ ਗੱਡੀਆਂ ਦੇ ਡਰਾਈਵਰ ਦੀ ਆਸਾਮੀ 'ਤੇ ਨਿਯੁਕਤੀ ਦਾ ਮੌਕਾ ਮਿਲੇਗਾ।

Kerala Women To Drive Government Vehicles For The First Time ਕੇਰਲ ਸਰਕਾਰ ਦਾ ਵੱਡਾ ਫ਼ੈਸਲਾ , ਹੁਣ ਪਹਿਲੀ ਵਾਰ ਔਰਤਾਂ ਵੀ ਚਲਾ ਸਕਦੀਆਂ ਨੇ ਸਰਕਾਰੀ ਗੱਡੀਆਂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕੈਨੇਡਾ : ਬਰੈਂਪਟਨ ‘ਚ 8 ਮਹੀਨੇ ਦੀ ਗਰਭਵਤੀ ਪੰਜਾਬਣ ਲਾਪਤਾ , ਭਾਲ ‘ਚ ਲੱਗੀ ਪੁਲਿਸ

ਇਸ ਦੌਰਾਨ ਮੰਤਰੀ ਮੰਡਲ ਦੀ ਹਫ਼ਤਾਵਾਰੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਪਿਨਰਾਈ ਵਿਜਯਨ ਦੇ ਦਫ਼ਤਰ ਵੱਲੋਂ ਦੱਸਿਆ ਗਿਆ ਕਿ ਸਰਕਾਰੀ ਵਾਹਨਾਂ ਦੇ ਡਰਾਈਵਰਾਂ ਦੇ ਅਹੁਦੇ ਸਿਰਫ਼ ਪੁਰਸ਼ਾਂ ਲਈ ਹੀ ਰਾਖਵੇਂ ਨਹੀਂ ਹਨ। ਇਕ ਬਿਆਨ 'ਚ ਦੱਸਿਆ ਗਿਆ ਕਿ ਕੇਰਲ ਦੇ ਸਰਕਾਰੀ ਤੇ ਜਨਤਕ ਖੇਤਰ ਦੇ ਅਦਾਰਿਆਂ 'ਚ ਵਾਹਨ ਚਾਲਕਾਂ ਦੇ ਅਹੁਦਿਆਂ ਨੂੰ ਲਿੰਗਕ ਬਰਾਬਰਤਾ ਕਾਇਮ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

-PTCNews

Related Post