ਕੈਨੇਡਾ : ਬਰੈਂਪਟਨ ‘ਚ 8 ਮਹੀਨੇ ਦੀ ਗਰਭਵਤੀ ਪੰਜਾਬਣ ਲਾਪਤਾ , ਭਾਲ ‘ਚ ਲੱਗੀ ਪੁਲਿਸ

Brampton Pregnant Brampton BARINDER KAUR MISSING , Police Looking
ਕੈਨੇਡਾ : ਬਰੈਂਪਟਨ 'ਚ 8 ਮਹੀਨੇ ਦੀ ਗਰਭਵਤੀ ਪੰਜਾਬਣ ਲਾਪਤਾ , ਭਾਲ 'ਚ ਲੱਗੀ ਪੁਲਿਸ

ਕੈਨੇਡਾ : ਬਰੈਂਪਟਨ ‘ਚ 8 ਮਹੀਨੇ ਦੀ ਗਰਭਵਤੀ ਪੰਜਾਬਣ ਲਾਪਤਾ , ਭਾਲ ‘ਚ ਲੱਗੀ ਪੁਲਿਸ:ਬਰੈਂਪਟਨ : ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਅੱਠ ਮਹੀਨੇ ਦੀ ਗਰਭਵਤੀ ਪੰਜਾਬਣ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। 34 ਸਾਲਾ ਪੰਜਾਬਣ ਬਰਿੰਦਰ ਕੌਰ ਦੀ ਭਾਲ ‘ਚ ਪੀਲ ਪੁਲਿਸ ਬੀਤੇ 24 ਘੰਟਿਆਂ ਤੋਂ ਲੱਗੀ ਹੋਈ ਹੈ।

Brampton Pregnant Brampton BARINDER KAUR MISSING , Police Looking
ਕੈਨੇਡਾ : ਬਰੈਂਪਟਨ ‘ਚ 8 ਮਹੀਨੇ ਦੀ ਗਰਭਵਤੀ ਪੰਜਾਬਣ ਲਾਪਤਾ , ਭਾਲ ‘ਚ ਲੱਗੀ ਪੁਲਿਸ

ਦੱਸਿਆ ਜਾ ਰਿਹਾ ਹੈ ਕਿ ਬਰਿੰਦਰ 8 ਮਹੀਨੇ ਦੀ ਗਰਭਵਤੀ ਹੈ। ਉਸਨੂੰ ਆਖਰੀ ਵਾਰ 19 ਅਗਸਤ ਨੂੰ ਦੁਪਹਿਰ ਇੱਕ ਵਜੇ ਬਰੈਮਲੀ ਰੋਡ ਅਤੇ ਬਲੈਕ ਫੌਰੈਸਟ ਡਰਾਈਵ ‘ਤੇ ਦੇਖਿਆ ਗਿਆ।ਇਸ ਦੌਰਾਨ ਪੁਲਿਸ ਨੇ ਉਸਦਾ ਹੁਲੀਆ ਬਿਆਨ ਕਰਦਿਆਂ ਦੱਸਿਆ ਕਿ ਉਸਦਾ ਕੱਦ 5 ਫੁੱਟ 1 ਇੰਚ ਦੇ ਕਰੀਬ ਹੈ। ਪੁਲਿਸ ਅਤੇ ਪਰਿਵਾਰ ਨੂੰ ਉਸਦੀ ਸਲਾਮਤੀ ਦੀ ਚਿੰਤਾ ਹੈ ,ਕਿਉਂਕਿ ਉਹ ਗਰਭਵਤੀ ਹੈ।

Brampton Pregnant Brampton BARINDER KAUR MISSING , Police Looking
ਕੈਨੇਡਾ : ਬਰੈਂਪਟਨ ‘ਚ 8 ਮਹੀਨੇ ਦੀ ਗਰਭਵਤੀ ਪੰਜਾਬਣ ਲਾਪਤਾ , ਭਾਲ ‘ਚ ਲੱਗੀ ਪੁਲਿਸ

ਇਸ ਦੌਰਾਨ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਬਰਿੰਦਰ ਕੌਰ ਬਿਲਕੁਲ ਸ਼ਾਂਤ ਸੁਭਾਅ ਦੀ ਹੈ ਅਤੇ ਅਜਿਹਾ ਕਦੇ ਨਹੀਂ ਹੋਇਆ ਕਿ ਉਹ ਕਿਸੇ ਕਾਰਨ ਘਰੋਂ ਚਲੀ ਗਈ ਹੋਵੇ।

Brampton Pregnant Brampton BARINDER KAUR MISSING , Police Looking
ਕੈਨੇਡਾ : ਬਰੈਂਪਟਨ ‘ਚ 8 ਮਹੀਨੇ ਦੀ ਗਰਭਵਤੀ ਪੰਜਾਬਣ ਲਾਪਤਾ , ਭਾਲ ‘ਚ ਲੱਗੀ ਪੁਲਿਸ

ਇਸ ਮਾਮਲੇ ਵਿੱਚ ਪੁਲਿਸ ਵੀ ਬਰਿੰਦਰ ਦੀ ਭਾਲ ਵਿੱਚ ਦਿਨ ਰਾਤ ਇੱਕ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਸਥਾਨਕ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਇਸ ਸਬੰਧੀ ਕਿਸੇ ਕੋਲ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰੇ।
-PTCNews