ਪਤਨੀ ਦੀ ਹੱਤਿਆ ਕਰ ਕੇ ਪਤੀ ਨੇ ਖ਼ਾਲੀ ਪਲਾਟ 'ਚ ਸੁੱਟੀ ਲਾਸ਼ ,3 ਮਹੀਨੇ ਪਹਿਲਾਂ ਹੋਇਆ ਸੀ ਵਿਆਹ

By  Shanker Badra May 11th 2019 04:20 PM

ਪਤਨੀ ਦੀ ਹੱਤਿਆ ਕਰ ਕੇ ਪਤੀ ਨੇ ਖ਼ਾਲੀ ਪਲਾਟ 'ਚ ਸੁੱਟੀ ਲਾਸ਼ ,3 ਮਹੀਨੇ ਪਹਿਲਾਂ ਹੋਇਆ ਸੀ ਵਿਆਹ:ਖੰਨਾ : ਖੰਨਾ ਦੇ ਬਸੰਤ ਨਗਰ ਇਲਾਕੇ ਵਿਚ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰਕੇ ਉਸ ਦੀ ਲਾਸ਼ ਇੱਕ ਖ਼ਾਲੀ ਪਲਾਟ 'ਚ ਸੁੱਟ ਦਿੱਤਾ ਹੈ।ਮ੍ਰਿਤਕ ਔਰਤ ਦੀ ਪਛਾਣ ਰਵਿੰਦਰ ਕੌਰ ਦੇ ਰੂਪ 'ਚ ਹੋਈ ਹੈ।ਗੁਰਦੀਪ ਅਤੇ ਰਵਿੰਦਰ ਦਾ ਵਿਆਹ ਤਿੰਨ ਮਹੀਨੇ ਪਹਿਲਾਂ ਹੋਇਆ ਸੀ।ਰਵਿੰਦਰ ਮੰਡੀ ਗੋਬਿੰਦਗੜ੍ਹ ਦੇ ਪਿੰਡ ਲੋਹਰਮਜਰਾ ਤੋਂ ਹੈ।

Khanna Bsant Nagar killing wife Husband empty plot Deathbody
ਪਤਨੀ ਦੀ ਹੱਤਿਆ ਕਰ ਕੇ ਪਤੀ ਨੇ ਖ਼ਾਲੀ ਪਲਾਟ 'ਚ ਸੁੱਟੀ ਲਾਸ਼ ,3 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਜਾਣਕਾਰੀ ਮੁਤਾਬਕ ਅੱਜ ਗੁਰਦੀਪ ਸਿੰਘ ਨਾਮੀ ਉਕਤ ਵਿਅਕਤੀ ਨੇ ਆਪਣੇ ਵਿਚੋਲੇ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਉਸ ਦੀ ਪਤਨੀ ਰਵਿੰਦਰ ਕੌਰ ਘਰੋਂ ਭੱਜ ਗਈ ਹੈ।ਜਦੋਂ ਰਵਿੰਦਰ ਦੇ ਪਰਿਵਾਰਕ ਮੈਂਬਰ ਘਰ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੀ ਲਾਸ਼ ਇੱਕ ਖ਼ਾਲੀ ਪਲਾਟ 'ਚ ਪਈ ਹੈ।

Khanna Bsant Nagar killing wife Husband empty plot Deathbody
ਪਤਨੀ ਦੀ ਹੱਤਿਆ ਕਰ ਕੇ ਪਤੀ ਨੇ ਖ਼ਾਲੀ ਪਲਾਟ 'ਚ ਸੁੱਟੀ ਲਾਸ਼ ,3 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਘਰ ਕੋਲ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਜਦੋਂ ਫੁਟੇਜ ਦੇਖੀ ਤਾਂ ਪਤਾ ਲੱਗਾ ਕਿ ਰਾਤੀਂ ਢਾਈ ਵਜੇ ਦੇ ਕਰੀਬ ਗੁਰਦੀਪ ਸਿੰਘ ਮੋਢੇ 'ਤੇ ਆਪਣੀ ਪਤਨੀ ਦੀ ਲਾਸ਼ ਨੂੰ ਚੁੱਕ ਕੇ ਬਾਹਰ ਖ਼ਾਲੀ ਪਲਾਟ 'ਚ ਸੁੱਟ ਆਇਆ।

Khanna Bsant Nagar killing wife Husband empty plot Deathbody
ਪਤਨੀ ਦੀ ਹੱਤਿਆ ਕਰ ਕੇ ਪਤੀ ਨੇ ਖ਼ਾਲੀ ਪਲਾਟ 'ਚ ਸੁੱਟੀ ਲਾਸ਼ ,3 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਰਵਿੰਦ ਕੇਜਰੀਵਾਲ ‘ਤੇ ਲੱਗਾ ਵੱਡਾ ਇਲਜ਼ਾਮ , ਦਿੱਲੀ ਤੋਂ ਉਮੀਦਵਾਰ ਬਲਬੀਰ ਜਾਖੜ ਦੇ ਪੁੱਤਰ ਨੇ ਖੋਲ੍ਹੀ ਪੋਲ

ਇਸ ਘਟਨਾ ਤੋਂ ਬਾਅਦ ਪੁਲਿਸ ਨੇ ਉਸਦੇ ਪਤੀ ਗੁਰਦੀਪ ਸਿੰਘ ਬਿੰਨੀ ਨੂੰ ਹਿਰਾਸਤ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਕਤਲ ਗਲਾ ਘੁੱਟ ਕੇ ਕੀਤਾ ਲੱਗਦਾ ਹੈ ਪਰ ਮੌਤ ਦੇ ਅਸਲੀ ਕਾਰਨ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।

-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

Related Post