ਜਾਣੋ ਆਖ਼ਰ ਕਿਉਂ ਨਹੀਂ ਮਿਲ ਰਿਹਾ ਸਪਨਾ ਚੌਧਰੀ ਨੂੰ ਕੰਮ

By  Tanya Chaudhary February 22nd 2022 01:22 PM -- Updated: February 22nd 2022 01:26 PM

ਨਵੀਂ ਦਿੱਲੀ: ਜਦੋਂ ਵੀ ਹਰਿਆਣਵੀ ਡਾਂਸਰਾਂ ਦੀ ਗੱਲ ਆਉਂਦੀ ਹੈ ਤਾਂ ਸਪਨਾ ਚੌਧਰੀ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਅੱਜ ਵੀ ਲੋਕ ਉਸ ਦੇ ਡਾਂਸਿੰਗ ਵੀਡੀਓਜ਼ ਨੂੰ ਬਹੁਤ ਪਸੰਦ ਕਰਦੇ ਹਨ ਪਰ ਹੁਣ ਹਸੀਨਾ 'ਤੇ ਮੁਸੀਬਤਾਂ ਦੇ ਬੱਦਲ ਮੰਡਰਾ ਰਹੇ ਹਨ ਅਤੇ ਉਸ ਨੇ ਹਾਲ ਹੀ 'ਚ ਇਕ ਇੰਟਰਵਿਊ ਰਾਹੀਂ ਆਪਣਾ ਦਰਦ ਬਿਆਨ ਕੀਤਾ ਹੈ।ਜਾਣੋ ਆਖ਼ਰ ਕਿਉਂ ਨਹੀਂ ਮਿਲ ਰਿਹਾ ਸਪਨਾ ਚੌਧਰੀ ਨੂੰ ਕੰਮ ਉਸ ਨੇ ਦੱਸਿਆ ਕਿ ਹੁਣ ਉਸ ਨੂੰ ਕੰਮ ਮਿਲਣਾ ਲਗਭਗ ਬੰਦ ਹੋ ਗਿਆ ਹੈ।ਹਰਿਆਣਾ ਦੀ ਮਸ਼ਹੂਰ ਗਾਇਕਾ ਅਤੇ ਡਾਂਸਰ ਸਪਨਾ ਚੌਧਰੀ ਦੇ ਗੀਤਾਂ ਦੀਆਂ ਵੀਡੀਓਜ਼ ਕਾਰਨ ਕਾਫੀ ਦਬਦਬਾ ਬਣਿਆ ਹੋਇਆ ਹੈ। ਜਦੋਂ ਸਪਨਾ ਟੀਵੀ ਸ਼ੋਅ ਬਿੱਗ ਬੌਸ ਵਿੱਚ ਆਈ ਉਦੋਂ ਤੋਂ ਹੀ ਉਨ੍ਹਾਂ ਦੀ ਪ੍ਰਸਿੱਧੀ ਪਹਿਲਾਂ ਨਾਲੋਂ ਹੋਰ ਵੀ ਵਧ ਗਈ ਹੈ। ਅੱਜ ਸਪਨਾ ਚੌਧਰੀ ਦੀ ਲੋਕਪ੍ਰਿਅਤਾ ਸਿਰਫ਼ ਹਰਿਆਣਾ ਤੱਕ ਹੀ ਸੀਮਤ ਨਹੀਂ ਰਹਿ ਗਈ, ਸਗੋਂ ਉਸ ਦੇ ਗੀਤਾਂ ਦੀ ਗੂੰਜ ਵਿਦੇਸ਼ਾਂ ਵਿੱਚ ਵੀ ਸੁਣਾਈ ਦਿੰਦੀ ਹੈ।ਜਾਣੋ ਆਖ਼ਰ ਕਿਉਂ ਨਹੀਂ ਮਿਲ ਰਿਹਾ ਸਪਨਾ ਚੌਧਰੀ ਨੂੰ ਕੰਮ ਇਹ ਵੀ ਪੜ੍ਹੋ : ਸੋਸ਼ਲ ਮੀਡਿਆ 'ਤੇ ਛਾਈਆਂ ਮਲਾਇਕਾ ਦੀਆਂ ਬਿਕਨੀ 'ਚ ਫੋਟੋਆਂ ਜਿਕਰਯੋਗ ਇਹ ਹੈ ਕਿ ਕਰੀਅਰ 'ਚ ਸ਼ਾਨਦਾਰ ਸਫਲਤਾ ਮਿਲਣ ਤੋਂ ਬਾਅਦ ਸਪਨਾ ਚੌਧਰੀ ਨੇ ਹਾਲ ਹੀ ਦੇ ਵਿਚ ਇਕ ਵੱਡਾ ਖੁਲਾਸਾ ਕੀਤਾ ਹੈ ਜਿਸ ਵਿੱਚ ਉਸਨੇ ਦੱਸਿਆ ਕਿ ਕਿਸ ਕਾਰਨ ਉਸਨੂੰ ਕੰਮ ਮਿਲਣਾ ਬੰਦ ਹੋ ਗਿਆ ਹੈ। ਦੱਸਣਯੋਗ ਇਹ ਹੈ ਕਿ ਇੱਕ ਇੰਟਰਵਿਊ ਵਿੱਚ ਸਪਨਾ ਚੌਧਰੀ ਨੇ ਖੁਦ ਦੱਸਿਆ ਸੀ ਕਿ 'ਜਲਦ ਹੀ ਉਹਨਾਂ ਨੂੰ ਇਸ ਇੰਡਸਟਰੀ ਵਿੱਚ ਕੰਮ ਕਰਦੇ ਹੋਏ 15 ਸਾਲ ਪੂਰੇ ਹੋ ਜਾਣਗੇ ਤੇ ਉਹ ਹੁਣ ਹਿੰਦੀ ਫਿਲਮਾਂ ਅਤੇ ਟੀਵੀ ਸੀਰੀਅਲਾਂ ਵਿੱਚ ਕੰਮ ਕਰਨਾ ਚਾਹੁੰਦੀ ਹੈ। ਇਸ ਸਮੇਂ ਉਹ ਆਪਣੇ ਹੀ ਖੇਤਰ ਵਿੱਚ ਕੰਮ ਕਰ ਰਹੀ ਹੈ। ਅਜਿਹੇ 'ਚ ਉਸ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਕੋਈ ਖਾਸ ਮੌਕਾ ਨਹੀਂ ਮਿਲ ਰਿਹਾ।ਜਾਣੋ ਆਖ਼ਰ ਕਿਉਂ ਨਹੀਂ ਮਿਲ ਰਿਹਾ ਸਪਨਾ ਚੌਧਰੀ ਨੂੰ ਕੰਮ ਸਪਨਾ ਨੇ ਦੱਸਿਆ ਕਿ ਉਹ ਅਜਿਹੇ ਕੱਪੜੇ ਨਹੀਂ ਪਾ ਸਕਦੀ ਜਿਸ ਵਿੱਚ ਉਸਦੀ ਬਹੁਤ ਜ਼ਿਆਦਾ ਬੋਡੀ ਦਿਖਾਈ ਦੇ ਰਹੀ ਹੋਵੇ। ਨਾ ਹੀ ਉਹ ਚੰਗੀ ਤਰ੍ਹਾਂ ਅੰਗਰੇਜ਼ੀ ਬੋਲ ਸਕਦੀ ਹੈ। ਇਹ ਚੀਜ਼ਾਂ ਹੁਣ ਉਨ੍ਹਾਂ ਲਈ ਮੁਸ਼ਕਲ ਬਣਾਉਂਦੀਆਂ ਨਜ਼ਰ ਆ ਰਹੀਆਂ ਹਨ। ਇਸ ਤੋਂ ਬਾਅਦ ਸਪਨਾ ਚੌਧਰੀ ਨੇ ਮੁੰਬਈ ਦਾ ਅਨੁਭਵ ਸਾਂਝਾ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਦੇਖਿਆ ਹੈ ਕਿ ਮੁੰਬਈ 'ਚ ਸਿਰਫ ਲੋਕ ਮਤਲਬ ਲਈ ਹੀ ਗੱਲ ਕਰਦੇ ਹਨ। ਜਦੋਂ ਉਹਨਾਂ ਨੂੰ ਕੁਝ ਕੰਮ ਹੁੰਦਾ ਹੈ। ਇਸ ਦੇ ਨਾਲ ਹੀ ਇੰਡਸਟਰੀ 'ਚ ਅਜਿਹੇ ਵੀ ਕਈ ਲੋਕ ਹਨ ਜੋ ਕਾਫੀ ਜੱਜ ਕਰਦੇ ਹਨ। ਸਪਨਾ ਨੇ ਦੱਸਿਆ ਕਿ ਉਸ ਨਾਲ ਕਈ ਵਾਰ ਅਜਿਹਾ ਹੋਇਆ ਹੈ ਕਿ ਉਸ ਦੀ ਪਛਾਣ ਕਾਰਨ ਉਸ ਨੂੰ ਡਿਜ਼ਾਈਨਰ ਡਰੈੱਸ ਵੀ ਨਹੀਂ ਦਿੱਤੀ ਗਈ। ਸਪਨਾ ਚੌਧਰੀ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਉਹ ਇੰਡਸਟਰੀ 'ਚ ਕਿੰਨਾ ਸਮਾਂ ਰਹਿ ਸਕਦੀ ਹੈ ਪਰ ਅੱਜ ਉਹ ਜੋ ਵੀ ਹੈ ਉਹ ਸਿਰਫ ਉਸਦੇ ਡਾਂਸ ਕਾਰਨ ਹੈ। ਜਾਣੋ ਆਖ਼ਰ ਕਿਉਂ ਨਹੀਂ ਮਿਲ ਰਿਹਾ ਸਪਨਾ ਚੌਧਰੀ ਨੂੰ ਕੰਮ ਇਹ ਵੀ ਪੜ੍ਹੋ : ਲੈਵੇਂਡਰ ਮੈਰਿਜ' ਕੀ ਹੈ? ਜਾਣੋ ਇਸ ਅਨੋਖਾ ਵਿਆਹ ਬਾਰੇ ਸਪਨਾ ਚੌਧਰੀ ਨੇ ਆਖਰਕਾਰ ਕਿਹਾ ਕਿ ਅਜਿਹਾ ਬਿਲਕੁਲ ਨਹੀਂ ਹੈ ਕਿ ਉਹ ਡਾਂਸ ਤੋਂ ਬੋਰ ਹੋ ਗਈ ਹੈ। ਡਾਂਸ ਹਮੇਸ਼ਾ ਉਸਦਾ ਪਹਿਲਾ ਪਿਆਰ ਰਹੇਗਾ। ਪਰ ਹੁਣ ਉਹ ਹੋਰ ਚੀਜ਼ਾਂ ਵਿੱਚ ਵੀ ਹੱਥ ਅਜ਼ਮਾਉਣਾ ਚਾਹੁੰਦੀ ਹੈ। ਸਪਨਾ ਨੇ ਉਮੀਦ ਜਤਾਈ ਕਿ ਜਲਦੀ ਹੀ ਉਸ ਨੂੰ ਕੰਮ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ ਸਪਨਾ ਚੌਧਰੀ ਕੁਝ ਸਮਾਂ ਪਹਿਲਾਂ ਹੀ ਇੱਕ ਬੇਟੇ ਦੀ ਮਾਂ ਬਣੀ ਹੈ। -PTC News

Related Post