Tue, May 14, 2024
Whatsapp

ਸੋਸ਼ਲ ਮੀਡਿਆ 'ਤੇ ਛਾਈਆਂ ਮਲਾਇਕਾ ਦੀਆਂ ਬਿਕਨੀ 'ਚ ਫੋਟੋਆਂ

Written by  Tanya Chaudhary -- February 21st 2022 04:51 PM
ਸੋਸ਼ਲ ਮੀਡਿਆ 'ਤੇ ਛਾਈਆਂ ਮਲਾਇਕਾ ਦੀਆਂ ਬਿਕਨੀ 'ਚ ਫੋਟੋਆਂ

ਸੋਸ਼ਲ ਮੀਡਿਆ 'ਤੇ ਛਾਈਆਂ ਮਲਾਇਕਾ ਦੀਆਂ ਬਿਕਨੀ 'ਚ ਫੋਟੋਆਂ

ਨਵੀਂ ਦਿੱਲੀ: ਮਲਾਇਕਾ ਅਰੋੜਾ ਦੀ ਉਮਰ ਭਾਵੇਂ ਵੱਡੀ ਹੋਵੇ ਪਰ ਉਸ ਦੀ ਫਿਟਨੈੱਸ ਨੇ ਕਈ ਨੌਜਵਾਨ ਅਭਿਨੇਤਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਹਾਲ ਹੀ ਦੇ 'ਚ ਮਲਾਇਕਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਬਿਕਨੀ 'ਚ ਨਜ਼ਰ ਆ ਰਹੀ ਹੈ। ਮਲਾਇਕਾ ਦੇ ਇਸ ਹੌਟ ਅਵਤਾਰ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਵੀ ਪਸੀਨਾ ਆਉਣਾ ਸ਼ੁਰੂ ਹੋ ਗਿਆ ਹੈ। ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਦਾ ਅੰਦਾਜ਼ ਕਾਫੀ ਕਿਲਰ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡਿਆ 'ਤੇ ਛਾਈਆਂ ਮਲਾਇਕਾ ਦੀਆਂ ਬਿਕਨੀ 'ਚ ਫੋਟੋਆਂ ਦੱਸਣਯੋਗ ਇਹ ਹੈ ਕਿ ਜਦੋਂ ਵੀ ਬਾਲੀਵੁੱਡ ਦੀਆਂ ਸਭ ਤੋਂ ਫਿੱਟ ਅਭਿਨੇਤਰੀਆਂ ਦੀ ਗੱਲ ਆਉਂਦੀ ਹੈ ਤਾਂ ਮਲਾਇਕਾ ਅਰੋੜਾ ਨੂੰ ਜ਼ਰੂਰ ਯਾਦ ਕੀਤਾ ਜਾਂਦਾ ਹੈ। 48 ਸਾਲ ਦੀ ਉਮਰ ਅਤੇ 19 ਸਾਲ ਦੇ ਮੁੰਡੇ ਦੀ ਮਾਂ ਹਾਲੇ ਤਕ ਆਪਣੀ ਫਿੱਟਨੈੱਸ ਦਾ ਧਿਆਨ ਰੱਖਦੀ ਹੈ। 48 ਸਾਲ ਦੀ ਉਮਰ ਵਿਚ ਵੀ ਅਦਾਕਾਰਾ ਇੰਨੀ ਫਿੱਟ ਹੈ ਕਿ ਉਹ ਮਨੋਰੰਜਨ ਜਗਤ ਦੀਆਂ ਨਵੀਆਂ ਅਭਿਨੇਤਰੀਆਂ ਨੂੰ ਸਖ਼ਤ ਮੁਕਾਬਲਾ ਦਿੰਦੀ ਹੈ। ਇਹ ਵੀ ਪੜ੍ਹੋ: ਲੈਵੇਂਡਰ ਮੈਰਿਜ' ਕੀ ਹੈ? ਜਾਣੋ ਇਸ ਅਨੋਖਾ ਵਿਆਹ ਬਾਰੇ ਸੋਸ਼ਲ ਮੀਡਿਆ 'ਤੇ ਛਾਈਆਂ ਮਲਾਇਕਾ ਦੀਆਂ ਬਿਕਨੀ 'ਚ ਫੋਟੋਆਂ ਮਲਾਇਕਾ ਆਪਣੀ ਫਿਟਨੈੱਸ ਲਈ ਹੀ ਨਹੀਂ ਸਗੋਂ ਆਪਣੀ ਫੈਸ਼ਨ ਸੈਂਸ ਲਈ ਵੀ ਅਦਾਕਾਰਾ ਦੀ ਚਰਚਾ ਹੁੰਦੀ ਰਹਿੰਦੀ ਹੈ। ਮਲਾਇਕਾ ਦੀਆਂ ਬਿਕਨੀ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਦੇਖ ਕੇ ਲੋਕ ਕਾਫੀ ਤਰ੍ਹਾਂ ਦੇ ਰਿਐਕਸ਼ਨ ਵੀ ਦੇ ਰਹੇ ਹਨ। ਮਲਾਇਕਾ ਦੀਆਂ ਇਨ੍ਹਾਂ ਤਸਵੀਰਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਸੋਸ਼ਲ ਮੀਡੀਆ 'ਤੇ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਛਾਈਆਂ ਹੋਈਆਂ ਹੈ। ਇਨ੍ਹਾਂ ਹੌਟ ਤਸਵੀਰਾਂ ਕਾਰਨ ਅਦਾਕਾਰਾ ਇਕ ਵਾਰ ਫਿਰ ਲੋਕਾਂ ਦੀਆਂ ਨਜ਼ਰਾਂ 'ਚ ਆ ਗਈ ਹੈ। ਇਹ ਵੀ ਪੜ੍ਹੋ: ਹਰਿਆਣਾ 'ਚ ਪੰਜਵੀਂ ਤੇ ਅੱਠਵੀਂ ਦੇ ਬੋਰਡ ਦੀਆਂ ਪ੍ਰੀਖਿਆਵਾਂ 'ਤੇ ਇਕ ਸਾਲ ਤੱਕ ਲੱਗੀ ਰੋਕ ਮਲਾਇਕਾ ਦੀਆਂ ਕੁਝ ਬਿਕਨੀ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੱਤਾ ਹੈ। ਇਨ੍ਹਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਨੇ ਕਲਰਫੁੱਲ ਬਿਕਨੀ ਪਾਈ ਹੋਈ ਹੈ, ਜਿਸ 'ਚ ਉਸ ਦੀ ਟੋਨ ਬਾਡੀ ਕਾਫੀ ਹੌਟ ਲੱਗ ਰਹੀ ਹੈ। ਇਸ ਕਲਰਫੁੱਲ ਬਿਕਨੀ 'ਚ ਮਲਾਇਕਾ ਅਰੋੜਾ ਆਪਣੀ ਟੋਨ ਬਾਡੀ ਦਾ ਜਲਵਾ ਦਿਖਾ ਰਹੀ ਹੈ। ਇਸ ਦੇ ਨਾਲ ਹੀ ਉਹ ਕਲਰਫੁੱਲ ਬਿਕਨੀ 'ਚ ਸ਼ਾਵਰ ਲੈਂਦੀ ਵੀ ਨਜ਼ਰ ਆਈ। ਮਲਾਇਕਾ ਅਰੋੜਾ ਦੀਆਂ ਇਹ ਤਸਵੀਰਾਂ ਜਿਵੇਂ ਹੀ ਸਾਹਮਣੇ ਆਈਆਂ, ਕਮੈਂਟ ਸੈਕਸ਼ਨ 'ਤੇ ਤਾਰੀਫਾਂ ਦਾ ਹੜ੍ਹ ਆ ਗਿਆ। ਸੋਸ਼ਲ ਮੀਡਿਆ 'ਤੇ ਛਾਈਆਂ ਮਲਾਇਕਾ ਦੀਆਂ ਬਿਕਨੀ 'ਚ ਫੋਟੋਆਂ ਲੋਕਾਂ ਨੇ ਦਿਲ ਵਰਗਾ ਇਮੋਜੀ ਵਰਤ ਕੇ ਅਦਾਕਾਰਾ ਦੀ ਤਾਰੀਫ਼ ਕੀਤੀ। ਕੁਝ ਲੋਕਾਂ ਨੇ ਉਸ ਨੂੰ ਹੌਟ ਕਿਹਾ ਅਤੇ ਇੱਕ ਸੋਸ਼ਲ ਮੀਡੀਆ ਉਪਭੋਗਤਾ ਨੇ 'ਸਿਜ਼ਲਿੰਗ ਬੰਬਸ਼ੈਲ' ਟਿੱਪਣੀ ਕੀਤੀ। ਅਦਾਕਾਰਾ ਅਕਸਰ ਆਪਣੇ ਇੰਸਟਾ ਅਕਾਊਂਟ 'ਤੇ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਕਾਰਨ ਉਹ ਲਾਈਮਲਾਈਟ 'ਚ ਆ ਜਾਂਦੀ ਹੈ। -PTC News


Top News view more...

Latest News view more...