ਵਿਰਾਟ ਕੋਹਲੀ ਵੱਲੋਂ ਜੰਕ ਫੂਡ ਉਤਪਾਦਾਂ ਦੀ ਮਸ਼ਹੂਰੀ ਨੂੰ ਕੋਰੀ ਨਾਂਹ!

By  Joshi September 16th 2017 02:15 PM

ਵਿਰਾਟ ਕੋਹਲੀ ਵੱਲੋਂ ਜੰਕ ਫੂਡ ਉਤਪਾਦਾਂ ਦੀ ਮਸ਼ਹੂਰੀ ਨੂੰ ਕੋਰੀ ਨਾਂਹ!, Kohli drops Pepsi, fairness products,kohli won't promote junk food also

ਸਮਾਜਕ ਤੌਰ 'ਤੇ ਜ਼ਿੰਮੇਵਾਰ ਨੌਜਵਾਨ ਆਈਕਾਨ ਦੇ ਰੂਪ 'ਚ ਉਭਰੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਜੰਕ ਫੂਡ ਅਤੇ ਗੋਰਾ ਰੰਗ ਕਰਨ ਦੇ ਦਾਅਵੇ ਕਰਨ ਵਾਲੇ ਉਤਪਾਦਾਂ ਦੀ ਪ੍ਰਮੋਸ਼ਨ ਕਰਨੀ ਬੰਦ ਕਰ ਦਿੱਤੀ ਹੈ।

Kohli drops Pepsi, fairness products,kohli won't promote junk food alsoਕੋਹਲੀ ਨੇ ਫੈਸਲਾ ਕੀਤਾ ਹੈ ਕਿ ਉਹ ਆਪਣਾ ਨਾਂ ਕੇਵਲ ਉਨ੍ਹਾਂ ਬ੍ਰਾਂਡਾਂ 'ਤੇ ਹੀ ਦੇਣਗੇ ਜੋ ਉਨ੍ਹਾਂ ਨੇ ਖ਼ੁਦ ਵਰਤੇ ਹਨ ਅਤੇ ਜਿਹਨਾਂ 'ਤੇ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ।

Kohli drops Pepsi, fairness products,kohli won't promote junk food alsoਇਸ ਸਿਧਾਂਤ ਦੀ ਪਾਲਣਾ ਕਰਨ ਲਈ ਉਹਨਾਂ ਨੇ ਪਹਿਲੀ ਨਾਂ ਪੈਪਸੀ ਨੂੰ ਕੀਤੀ ਹੈ। ਦਰਅਸਲ, ਕੋਹਲੀ ਨੇ ਇਸ ਸਾਲ ਅਪਰੈਲ ਵਿੱਚ ਖਤਮ ਹੋਣ ਵਾਲੇ ਇਕਰਾਰਨਾਮੇ ਨੂੰ ਰੀਨਿਊ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਸਮੇਂ ਉਹਨਾਂ ਨੇ ਇਹ ਸਪੱਸ਼ਟ ਕੀਤਾ ਕਿ ਉਹ ਲੋਕਾਂ ਨੂੰ ਉਹ ਚੀਜ਼ ਲੈਣ ਲਈ ਨਹੀਂ ਕਹਿਣਗੇ, ਜੋ ਉਹ ਖੁਦ ਨਹੀਂ ਵਰਤਦੇ।

Kohli drops Pepsi, fairness products,kohli won't promote junk food alsoਕੋਹਲੀ ਨੇ ਵਾਰ-ਵਾਰ ਸਿਹਤਮੰਦ ਜੀਵਨ ਸ਼ੈਲੀ ਜਿਊਣ ਨੂੰ ਮਹੱਤਵ ਦਿੱਤਾ ਹੈ। ਕੋਹਲੀ ਦੇ ਪ੍ਰਬੰਧਨ ਫਰਮ ਪੇਸਟੈਂਨਨ ਨੇ ਇਸ ਮਾਮਲੇ 'ਤੇ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

"ਵਿਰਾਟ ਹੁਣ ਇਹਨਾਂਂ ਕ੍ਰੀਮਾਂ ਜਾਂ ਇਸ ਕਿਸਮ ਦੇ ਉਤਪਾਦਾਂ ਦੀ ਸਪੋਰਟ ਨਹੀਂ ਕਰਦਾ। ਕੋਹਲੀ ਦੇ ਨਾਲ ਕੰਮ ਕਰਨ ਵਾਲੇ ਅਧਿਕਾਰੀ ਨੇ ਦੱਸਿਆ ਕਿ ਪ੍ਰਤਿਭਾ ਅਤੇ ਮਿਹਨਤ ਦੇ ਕਾਰਨ ਵਿਰਾਟ ਸਫਲਤਾ ਦੀ ਬੁਲੰਦੀਆਂ 'ਤੇ ਪਹੁੰਚ ਗਿਆ ਹੈ।

Kohli drops Pepsi, fairness products,kohli won't promote junk food alsoਉਦਯੋਗ ਮਾਹਿਰ ਵੀ ਮਹਿਸੂਸ ਕਰਦੇ ਹਨ ਕਿ ਕੋਹਲੀ ਇਸ ਵੇਲੇ ਗਲੋਬਲ ਪੋਸ਼ਣ ਕੰਪਨੀ ਹਰਬਲਾਈਫ ਦਾ ਬ੍ਰਾਂਡ ਅੰਬੈਸਡਰ ਹੈ, ਜੋ ਪੋਸ਼ਣ ਅਤੇ ਵਜ਼ਨ ਪ੍ਰਬੰਧਨ ਦੇਖਭਾਲ ਦੇ ਉਤਪਾਦਾਂ ਦੇ ਉਤਪਾਦ ਵੇਚਦੀ ਹੈ, ਹੁਣ ਕੋਹਲੀ ਨੂੰ ਪ੍ਰਮੋਟ ਕਰਨ ਲਈ ਹਰ ਉਤਪਾਦ ਦੀ ਗੁਣਵੱਤਾ ਅਤੇ ਨੁਕਸਾਨਾਂ ਬਾਰੇ ਦੇਖਣਾ ਪਵੇਗਾ।

ਹਰਬਲਾਈਫ ਕੋਲ ਆਪਣੀ ਪ੍ਰੋਡਕਟ ਸੂਚੀ ਵਿੱਚ ਸਪੋਰਟਸ ਡਰਿੰਕਸ ਵੀ ਹੈ।"

"ਜੇਕਰ ਵਿਰਾਟ ਹਰਬਲਿਫ਼ ਦੇ ਸਿਹਤ ਉਤਪਾਦਾਂ ਦੀ ਮਸ਼ਹੂਰੀ ਕਰ ਰਿਹਾ ਹੈ, ਤਾਂ ਕਿਸੇ ਵੀ ਜੰਕ ਭੋਜਨ ਜਾਂ ਹੋਰ ਪਦਾਰਥਾਂ ਦੀ ਮਸ਼ਹੂਰੀ ਕਰਨ ਉਸਦੀ ਸਖਸ਼ੀਅਤ ਦਾ ਦੂਸਰਾ ਪੱਖ ਦਿਖਾਵੇਗਾ।

ਮੌਜੂਦਾ ਸਮੇਂ, ਕੋਹਲੀ ਨੂੰ ਇਕ ਬ੍ਰਾਂਡ ਲਈ ੪.੫ ਕਰੋੜ ਤੋਂ ੫ ਕਰੋੜ ਰੁਪਏ ਪ੍ਰਤੀ ਦਿਨ ਦਾ ਭੁਗਤਾਨ ਕੀਤਾ ਜਾਂਦਾ ਹੈ। ਕਿਸੇ ਵੀ ਸੇਲਿਬ੍ਰਿਟੀ ਲਈ, ਪ੍ਰਤੀ ਦਿਨ ਚਾਰਜ ਦਾ ਮਤਲਬ ਹੋ ਸਕਦਾ ਹੈ ਕਿ ਬ੍ਰਾਂਡ ਲਈ ਸ਼ੂਟਿੰਗ ਹੋਵੇ ਜਾਂ ਕਿਸੇ ਫੰਕਸ਼ਨ ਵਿੱਚ ਸ਼ਰੀਕ ਹੋਣਾ।

ਦੱਸਣਯੋਗ ਹੈ ਹੈ ਕਿ ਉਨ੍ਹਾਂ ਕੋਲ ਖੇਡਾਂ ਦੇ ਉਤਪਾਦਾਂ ਦੀ ਪ੍ਰਮੁੱਖ ਪੁੰਮਾ ਅਤੇ ਟਾਇਰ ਨਿਰਮਾਤਾ ਐੱਮ. ਆਰ. ਐੱਫ ਨਾਲ ੧੦੦ ਕਰੋੜ ਰੁਪਏ ਦਾ ਸੌਦਾ ਹੈ।

ਕੋਹਲੀ ਨੇ ਹੁਣ ਤੱਕ 17 ਬ੍ਰਾਂਡਾਂ ਦੀ ਮਸ਼ਹੂਰੀ ਕੀਤੀ ਹੈ।

—PTC News

Related Post