ਫੁੱਟਬਾਲ ਦੀ ਦੁਨੀਆਂ ਦੇ ਨਾਇਕ, ਅਰਜਨਟੀਨਾ ਦੇ ਮਹਾਨ ਖਿਡਾਰੀ ਦਾ ਹੋਇਆ ਦੇਹਾਂਤ
Jagroop Kaur
November 25th 2020 11:04 PM --
Updated:
November 25th 2020 11:08 PM
ਅਰਜਨਟੀਨਾ: ਮਹਾਨ ਫੁੱਟਬਾਲਰ ਡਿਏਗੋ ਮਾਰਾਡੋਨਾ ਦਾ 60 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਅਰਜਨਟੀਨਾ ਦੀ ਸਥਾਨਕ ਮੀਡੀਆ ਨੇ ਇਹ ਖਬਰ ਦਿੱਤੀ ਸੀ। ਫੁੱਟਬਾਲ ਦੇ ਮਹਾਨ ਖਿਡਾਰੀ ਨੂੰ ਆਪਣੇ ਘਰ 'ਚ ਦਿਲ ਦਾ ਦੌਰਾ ਪਿਆ ਸੀ। 2 ਹਫਤੇ ਪਹਿਲਾਂ ਹੀ ਉਸ ਨੂੰ ਬ੍ਰੇਨ 'ਚ ਕਲਾਟ ਦੀ ਵਜ੍ਹਾ ਨਾਲ ਸਰਜਰੀ ਕਰਵਾਉਣੀ ਪਈ ਸੀ। ਜਿਸ ਤੋਂ ਬਾਅਦ ਉਹਨਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁਕੀ ਸੀ ਜਿਥੇ ਬਾਅਦ 'ਚ ਅੱਜ ਉਹਨਾਂ ਦੀ ਮੌਤ ਦੀ ਖਬਰ ਨੇ ਹਰ ਪਾਸੇ ਮਾਹੌਲ ਗ਼ਮਗੀਨ ਕਰ ਦਿੱਤਾ। ਉਨ੍ਹਾਂ ਨੇ ਅਰਜਨਟੀਨਾ ਨੂੰ 1986 ਫੁੱਟਬਾਲ ਵਿਸ਼ਵ ਕੱਪ ਜਿਤਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਉਸਦਾ ਕਰੀਅਰ ਸ਼ਾਨਦਾਰ ਰਿਹਾ। ਇੰਨਾ ਹੀ ਨਹੀਂ ਮਾਰਾਡੋਨਾ, ਨੂੰ ਹੁਣ ਤਕ ਦਾ ਸਭ ਤੋਂ ਮਹਾਨ ਫੁੱਟਬਾਲਰ ਮੰਨਿਆ ਜਾਂਦਾ ਹੈ,ਜਿੰਨਾ ਨੇ ਅਰਜਨਟੀਨਾ ਨੂੰ 1986 ਵਿਚ ਵਿਸ਼ਵ ਕੱਪ ਜਿੱਤਣ ਵਿਚ ਸਹਾਇਤਾ ਕੀਤੀ,ਉਹ ਉਨ੍ਹਾਂ ਦੇ ਇਕ ਸ਼ਾਨਦਾਰ ਕਰੀਅਰ ਦਾ ਸਿਖਰ ਸੀ ਜਿਸ ਨੇ ਉਸ ਨੂੰ ਬੋਕਾ ਜੂਨੀਅਰਜ਼, ਬਾਰਸੀਲੋਨਾ ਅਤੇ ਨੈਪੋਲੀ ਦੇ ਕਲੱਬ ਪੱਧਰ 'ਤੇ ਵਿਆਪਕ ਤੌਰ' ਤੇ ਮਸ਼ਹੂਰ ਕੀਤਾ।