IGI Airport: ਦਿੱਲੀ ਏਅਰਪੋਰਟ 'ਤੇ ਅਚਾਨਕ ਬਿਜਲੀ ਹੋਈ ਗੁੱਲ , ਮਚ ਗਈ ਹਫੜਾ-ਦਫੜੀ
IGI Airport: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੋਮਵਾਰ (17 ਜੂਨ) ਨੂੰ ਅਚਾਨਕ ਬਿਜਲੀ ਗੁੱਲ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗਰਿੱਡ ਫੇਲ ਹੋਣ ਕਾਰਨ ਦਿੱਲੀ ਏਅਰਪੋਰਟ 'ਤੇ ਕਰੀਬ ਦੋ ਮਿੰਟ ਤੱਕ ਬਿਜਲੀ ਗੁੱਲ ਰਹੀ। ਜਾਣਕਾਰੀ ਮੁਤਾਬਕ ਬੈਕਅਪ ਹੋਣ ਕਾਰਨ ਟਿਕਟ ਕਾਊਂਟਰ ਅਤੇ ਹੋਰ ਸੁਵਿਧਾਵਾਂ ਕੁਝ ਹੀ ਸਕਿੰਟਾਂ 'ਚ ਆਮ ਹੋ ਗਈਆਂ।
ਹਾਲਾਂਕਿ ਪੂਰੇ ਏਅਰਪੋਰਟ ਦੇ ਏਸੀ ਸਿਸਟਮ ਨੂੰ ਬੈਕਅੱਪ 'ਤੇ ਸ਼ਿਫਟ ਹੋਣ 'ਚ ਕਰੀਬ ਪੰਜ ਮਿੰਟ ਲੱਗੇ, ਜਿਸ ਕਾਰਨ ਏਅਰਪੋਰਟ 'ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਜੀਐੱਮਆਰ ਮੁਤਾਬਕ ਹੁਣ ਸਭ ਕੁਝ ਆਮ ਵਾਂਗ ਹੈ। ਧਿਆਨ ਯੋਗ ਹੈ ਕਿ ਦਿੱਲੀ ਹਵਾਈ ਅੱਡੇ 'ਤੇ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਦੋ ਦਿਨ ਦੇ ਪਾਵਰ ਬੈਕਅਪ ਦੀ ਵਿਵਸਥਾ ਹੈ।
ਹਵਾਈ ਅੱਡੇ 'ਤੇ ਬਿਜਲੀ ਬੰਦ ਹੋਣ ਕਾਰਨ ਕਈ ਸਹੂਲਤਾਂ ਪ੍ਰਭਾਵਿਤ ਹੋਈਆਂ।
ਐਤਵਾਰ ਦੁਪਹਿਰ ਕਰੀਬ 1.30 ਵਜੇ ਆਈਜੀਆਈ ਏਅਰਪੋਰਟ 'ਤੇ ਬਿਜਲੀ ਗਾਇਬ ਹੋ ਗਈ। ਇਸ ਕਾਰਨ ਲੰਬੇ ਸਮੇਂ ਤੱਕ ਚੈੱਕ-ਇਨ, ਟਿਕਟਿੰਗ ਅਤੇ ਹੋਰ ਸਹੂਲਤਾਂ ਪ੍ਰਭਾਵਿਤ ਰਹੀਆਂ। ਇਸ ਦੌਰਾਨ ਕਈ ਕੰਮਾਂ ਵਿੱਚ ਦੇਰੀ ਹੋਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਇਸ ਦੌਰਾਨ ਯਾਤਰੀਆਂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਖੁੱਲ੍ਹ ਕੇ ਆਪਣੀ ਨਾਰਾਜ਼ਗੀ ਜ਼ਾਹਰ ਕਰਨ ਵਾਲੀਆਂ ਪੋਸਟਾਂ ਲਿਖੀਆਂ।
ਉਪਭੋਗਤਾਵਾਂ ਦਾ ਦਾਅਵਾ- 15 ਮਿੰਟ ਤੱਕ ਬਿਜਲੀ ਗੁੰਮ ਰਹੀ
ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਕ ਯੂਜ਼ਰ ਨੇ ਲਿਖਿਆ ਕਿ ਦਿੱਲੀ ਏਅਰਪੋਰਟ ਦਾ T3 ਟਰਮੀਨਲ ਬਿਜਲੀ ਦੀ ਖਰਾਬੀ ਕਾਰਨ ਪੂਰੀ ਤਰ੍ਹਾਂ ਨਾਲ ਠੱਪ ਹੋ ਗਿਆ ਹੈ। ਉਨ੍ਹਾਂ ਲਿਖਿਆ ਕਿ ਕੋਈ ਕਾਊਂਟਰ, ਡਿਜੀ ਯਾਤਰਾ, ਕੁਝ ਵੀ ਕੰਮ ਨਹੀਂ ਕਰ ਰਿਹਾ। ਇਹ ਹੈਰਾਨੀਜਨਕ ਹੈ।
ਐਕਸ 'ਤੇ ਪੋਸਟ ਕਰਦੇ ਹੋਏ ਇਕ ਹੋਰ ਯੂਜ਼ਰ ਨੇ ਲਿਖਿਆ ਕਿ IGI ਏਅਰਪੋਰਟ 'ਤੇ ਕਰੀਬ 15 ਮਿੰਟ ਤੋਂ ਬਿਜਲੀ ਗੁੰਮ ਹੈ। ਧਿਆਨਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਨੇ ਪਾਵਰ ਫੇਲ ਹੋਣ ਨੂੰ ਲੈ ਕੇ ਵੱਖ-ਵੱਖ ਦਾਅਵੇ ਕੀਤੇ ਹਨ।
- PTC NEWS