Lok Sabha Elections: ਇਸ ਭਾਜਪਾ ਉਮੀਦਵਾਰ ਦੇ ਹੱਕ 'ਚ ਨਿਤਰੀ ਸਪਨਾ ਚੌਧਰੀ, ਮੰਗੀਆਂ ਵੋਟਾਂ

By  Jashan A April 22nd 2019 03:39 PM

Lok Sabha Elections: ਇਸ ਭਾਜਪਾ ਉਮੀਦਵਾਰ ਦੇ ਹੱਕ 'ਚ ਨਿਤਰੀ ਸਪਨਾ ਚੌਧਰੀ, ਮੰਗੀਆਂ ਵੋਟਾਂ,ਨਵੀਂ ਦਿੱਲੀ: ਸੁਰਖੀਆਂ 'ਚ ਰਹਿਣ ਵਾਲੀ ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਇਨ੍ਹੀ ਦਿਨੀਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਕਾਂਗਰਸ 'ਚ ਸ਼ਾਮਲ ਹੋਣ ਦੀਆਂ ਸੁਰਖੀਆਂ ਬਟੋਰਨ ਤੋਂ ਬਾਅਦ ਸਪਨਾ ਚੌਧਰੀ ਹੁਣ ਭਾਰਤੀ ਜਨਤਾ ਪਾਰਟੀ ਲਈ ਵੋਟ ਮੰਗ ਰਹੀ ਹੈ।

sapna Lok Sabha Elections: ਇਸ ਭਾਜਪਾ ਉਮੀਦਵਾਰ ਦੇ ਹੱਕ 'ਚ ਨਿਤਰੀ ਸਪਨਾ ਚੌਧਰੀ, ਮੰਗੀਆਂ ਵੋਟਾਂ

ਦਰਅਸਲ ਸਪਨਾ ਚੌਧਰੀ ਨੇ ਦਿੱਲੀ ਦੇ ਭਾਜਪਾ ਉਮੀਦਵਾਰ ਮਨੋਜ ਤਿਵਾੜੀ ਲਈ ਚੋਣ ਪ੍ਰਚਾਰ ਕੀਤਾ। ਰੋਡ ਸ਼ੋਅ 'ਚ ਉਨ੍ਹਾਂ ਨੇ ਮਨੋਜ ਤਿਵਾੜੀ ਲਈ ਵੋਟ ਮੰਗੇ। ਇਸ ਮੌਕੇ ਸਪਨਾ ਨੇ ਕਿਹਾ ਕਿ ਉਨ੍ਹਾਂ ਨੇ ਭਾਜਪਾ ਜੁਆਇਨ ਨਹੀਂ ਕੀਤੀ ਹੈ ਸਗੋਂ ਉਹ ਸਿਰਫ ਮਨੋਜ ਤਿਵਾੜੀ ਲਈ ਪ੍ਰਚਾਰ ਕਰਨ ਆਈ ਹੈ।

ਹੋਰ ਪੜ੍ਹੋ:ਮੁਸਲਿਮ ਭਾਈਚਾਰੇ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ

sapna Lok Sabha Elections: ਇਸ ਭਾਜਪਾ ਉਮੀਦਵਾਰ ਦੇ ਹੱਕ 'ਚ ਨਿਤਰੀ ਸਪਨਾ ਚੌਧਰੀ, ਮੰਗੀਆਂ ਵੋਟਾਂ

ਤੁਹਾਨੂੰ ਦੱਸ ਦੇਈਏ ਕਿ ਮਨੋਜ ਉੱਤਰ-ਪੂਰਬੀ ਦਿੱਲੀ ਸੀਟ ਤੋਂ ਚੋਣ ਲੜ ਰਹੇ ਹਨ। ਕਾਂਗਰਸ ਨੇ ਇਸ ਸੀਟ ਤੋਂ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੂੰ ਟਿਕਟ ਦਿੱਤਾ ਹੈ, ਜਦੋਂ ਕਿ ਆਮ ਆਦਮੀ ਪਾਰਟੀ ਨੇ ਆਪਮੇ ਸੀਨੀਅਰ ਬੁਲਾਰੇ ਦਿਲੀਪ ਪਾਂਡੇ ਨੂੰ ਟਿਕਟ ਦਿੱਤੀ ਹੈ।

sapna Lok Sabha Elections: ਇਸ ਭਾਜਪਾ ਉਮੀਦਵਾਰ ਦੇ ਹੱਕ 'ਚ ਨਿਤਰੀ ਸਪਨਾ ਚੌਧਰੀ, ਮੰਗੀਆਂ ਵੋਟਾਂ

ਜ਼ਿਕਰਯੋਗ ਹੈ ਕਿ ਹਾਲ ਹੀ 'ਚ ਸਪਨਾ ਚੌਧਰੀ ਦੇ ਕਾਂਗਰਸ 'ਚ ਜਾਣ ਦੀ ਖਬਰ ਆਈ ਸੀ ਪਰ ਸਪਨਾ ਨੇ ਅਗਲੇ ਹੀ ਦਿਨ ਇਸ ਦਾ ਖੰਡਨ ਕਰ ਦਿੱਤਾ ਸੀ।

-PTC News

Related Post