Sat, Apr 27, 2024
Whatsapp

ਮੁਸਲਿਮ ਭਾਈਚਾਰੇ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ

Written by  Shanker Badra -- September 27th 2018 07:23 PM
ਮੁਸਲਿਮ ਭਾਈਚਾਰੇ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ

ਮੁਸਲਿਮ ਭਾਈਚਾਰੇ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ

ਮੁਸਲਿਮ ਭਾਈਚਾਰੇ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ:ਮੁਹਾਲੀ ਦੇ ਪਿੰਡ ਸਨੇਟਾ ਵਿੱਚ ਭਾਰੀ ਬਰਸਾਤ ਹੋਣ ਕਾਰਨ ਪਿੰਡ ਦੇ ਛੱਪੜ ਦਾ ਪਾਣੀ ਓਵਰ ਫਲੋਅ ਹੋ ਕੇ ਪਿੰਡ ਦੇ ਕਬਰਸਤਾਨ ਦੇ ਵਿੱਚ ਵੜ ਗਿਆ ਹੈ।ਇਸ ਦੌਰਾਨ ਡਾ. ਅਨਵਰ ਹੂਸੈਨ ਨੇ ਕਿਹਾ ਹੈ ਕਿ ਉਸ ਜਗ੍ਹਾ 'ਤੇ ਜਿੰਨੀਆਂ ਵੀ ਸਾਡੇ ਬਜ਼ੁਰਗਾਂ ਅਤੇ ਸਕੇ ਸਬੰਧੀਆਂ ਦੀਆਂ ਕਬਰਾਂ ਸਨ, ਉਹ ਸਾਰੀਆਂ ਪਾਣੀ ਦੇ ਵਿੱਚ ਡੁੱਬ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਮੁਸਲਮਾਨ ਭਾਈਚਾਰੇ ਵਿੱਚੋਂ ਅਚਾਨਕ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਕਬਰਸਤਾਨ ਵਿੱਚ ਇੱਕ ਵੀ ਮਈਅਤ ਨੂੰ ਦਫਨਾਉਣ ਲਈ ਜਗ੍ਹਾ ਨਹੀਂ ਹੈ।ਉਨ੍ਹਾਂ ਸ਼ਿਕਾਇਤ ਕੀਤੀ ਕਿ ਚਾਰ ਚੁਫੇਰੇ ਹੀ ਪਾਣੀ ਖੜ੍ਹਾ ਹੈ।ਇਸ ਤੋਂ ਪਹਿਲਾਂ ਛੱਪੜ ਦੇ ਬਰਸਾਤੀ ਪਾਣੀ ਦੇ ਓਵਰ ਫਲੋਅ ਨੂੰ ਜੋ ਜਗ੍ਹਾ ਕਵਰ ਕਰਦੀ ਸੀ, ਉਸ ਜਗ੍ਹਾ 'ਤੇ ਮਕਾਨ ਬਣਨ ਕਾਰਨ ਛੱਪੜ 'ਚੋਂ ਪਾਣੀ ਦੀ ਨਿਕਾਸੀ ਦੇ ਸਾਰੇ ਰਸਤੇ ਬੰਦ ਹੋ ਚੁੱਕੇ ਹਨ। ਜਿਸ ਸਬੰਧੀ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਬਰਸਤਾਨ 'ਚੋਂ ਛੱਪੜ ਦੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਜਲਦੀ ਤੋਂ ਜਲਦੀ ਕੀਤਾ ਜਾਵੇ ਤਾਂ ਜੋ ਕਬਰਾਂ ਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ। -PTCNews


Top News view more...

Latest News view more...