ਇੱਕ ਨੌਜਵਾਨ ਨੂੰ ਗੁੰਮ ਹੋਇਆ ਪਰਸ ਮੋੜਨਾ ਪਿਆ ਮਹਿੰਗਾ, ਥਾਣੇ ਕੱਟਣੀ ਪਈ ਰਾਤ

By  Shanker Badra July 25th 2020 06:47 PM

ਇੱਕ ਨੌਜਵਾਨ ਨੂੰ ਗੁੰਮ ਹੋਇਆ ਪਰਸ ਮੋੜਨਾ ਪਿਆ ਮਹਿੰਗਾ, ਥਾਣੇ ਕੱਟਣੀ ਪਈ ਰਾਤ:ਜਲੰਧਰ : ਜਦੋਂ ਕਿਸੇ ਦਾ ਭੀੜ ਭੜੱਕੇ ਵਾਲੀਆਂ ਥਾਵਾਂ 'ਤੇ ਪਰਸ ਗੁੰਮ ਹੋ ਜਾਂਦਾ ਹੈ ਤਾਂ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ,ਕਿਉਂਕਿ ਹਰ ਕਿਸੇ ਦੇ ਜ਼ਰੂਰੀ ਡਾਕੂਮੈਂਟ ਖ਼ਾਸਕਰ ਪਰਸ ਵਿੱਚ ਹੀ ਹੁੰਦੇ ਹਨ। ਜੇਕਰ ਪਰਸ ਲੱਭ ਜਾਵੇਂ ਤਾਂ ਸਭ ਕੁਝ ਮਿਲ ਜਾਂਦਾ ਪਰ ਜੇ ਕੋਈ ਨਾ ਮੋੜੇ ਤਾਂ ਬਹੁਤ ਨੁਕਸਾਨ ਸਹਿਣਾ ਪੈਂਦਾ ਹੈ। ਇਸੇ ਤਰ੍ਹਾਂ ਜਲੰਧਰ ਦੇ ਫੁੱਟਬਾਲ ਚੌਂਕ ਨੇੜੇ ਤਾਂ ਉਲਟਾ ਪੰਗਾ ਹੀ ਪੈ ਗਿਆ ਹੈ ,ਜਿੱਥੇ ਇੱਕ ਗੁਆਚੇ ਪਰਸ ਨੂੰ ਲੈ ਕੇ ਦੋ ਧਿਰਾਂ 'ਚ ਲੜਾਈ ਹੋ ਗਈ ਹੈ।

ਇੱਕ ਨੌਜਵਾਨ ਨੂੰ ਗੁੰਮ ਹੋਇਆ ਪਰਸ ਮੋੜਨਾ ਪਿਆ ਮਹਿੰਗਾ, ਥਾਣੇ ਕੱਟਣੀ ਪਈ ਰਾਤ

ਜਾਣਕਾਰੀ ਅਨੁਸਾਰ ਪੁਲਿਸ ਨੂੰ ਦਰਜ ਬਿਆਨਾਂ 'ਚ ਬਸਤੀ ਬਾਵਾ ਖੇਲ ਦੇ ਰਹਿਣ ਵਾਲੇ ਇੰਦਰਬੀਰ ਸਿੰਘ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਡਿਫੈਂਸ ਕਾਲੋਨੀ ਗਏ ਸਨ, ਜਿੱਥੇ ਉਨ੍ਹਾਂ ਦਾ ਪਰਸ ਡਿੱਗ ਗਿਆ ਸੀ। ਇਸ ਨੂੰ ਮੋੜਣ ਲਈ ਹਰਸ਼ ਨਾਂ ਦਾ ਇੱਕ ਲੜਕਾ ਆਇਆ ਤਾਂ ਪਰਸ 'ਚ ਪੈਸੇ ਘੱਟ ਹੋਣ ਕਰਕੇ ਇੰਦਰਬੀਰ ਸਿੰਘ ਦੀ ਹਰਸ਼ ਨਾਲ ਬਹਿਸ ਹੋ ਗਈ ਤੇ ਗੱਲ ਹਾਥਾਪਾਈਂ ਤੱਕ ਪਹੁੰਚ ਗਈ।

ਇੱਕ ਨੌਜਵਾਨ ਨੂੰ ਗੁੰਮ ਹੋਇਆ ਪਰਸ ਮੋੜਨਾ ਪਿਆ ਮਹਿੰਗਾ, ਥਾਣੇ ਕੱਟਣੀ ਪਈ ਰਾਤ

ਇੰਦਰਬੀਰ ਨੇ ਇਲਜ਼ਾਮ ਲਾਇਆ ਕਿ ਜਦੋਂ ਉਨ੍ਹਾਂ ਦਾ ਪਰਸ ਡਿੱਗਿਆ ਸੀ ਤਾਂ ਉਸ 'ਚ ਕਰੀਬ 60 ਹਜ਼ਾਰ ਰੁਪਏ ਦੇ ਕਰੀਬ ਪੈਸੇ ਸਨ ਪਰ ਜਦੋਂ ਉਨ੍ਹਾਂ ਨੂੰ ਪਰਸ ਵਾਪਸ ਕੀਤਾ ਗਿਆ ਤਾਂ ਸਿਰਫ 14 ਹਜ਼ਾਰ ਹੀ ਪਰਸ 'ਚ ਮਿਲੇ ਸਨ ਜਦਕਿ ਜ਼ਰੂਰੀ ਕਾਗਜ਼ਾਤ ਵੀ ਬਿਖਰੇ ਪਏ ਸਨ। ਜਿਸ ਤੋਂ ਬਾਅਦ ਦੋਵੇਂ ਧਿਰਾਂ 'ਚ ਵਿਵਾਦ ਹੋ ਗਿਆ ਅਤੇ ਗੱਲ ਹੱਥੋਪਾਈਂ ਤੱਕ ਪਹੁੰਚ ਗਈ।

ਇੱਕ ਨੌਜਵਾਨ ਨੂੰ ਗੁੰਮ ਹੋਇਆ ਪਰਸ ਮੋੜਨਾ ਪਿਆ ਮਹਿੰਗਾ, ਥਾਣੇ ਕੱਟਣੀ ਪਈ ਰਾਤ

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਦੋਵੇਂ ਧਿਰਾਂ ਨੂੰ ਥਾਣੇ ਲੈ ਆਈ। ਪੁਲਿਸ ਵੱਲੋਂ ਹਰਸ਼ ਅਤੇ ਉਸ ਦੇ ਸਾਥੀ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਵੇਂ ਧਿਰਾਂ 'ਚ ਹੋਏ ਝਗੜੇ ਦੌਰਾਨ ਇੰਦਰਬੀਰ ਦਾ ਇੱਕ ਸਾਥੀ ਜ਼ਖਮੀ ਹੋ ਗਿਆ ਹੈ।

-PTCNews

Related Post