ਲੁਧਿਆਣਾ 'ਚ ਇੱਕ ਤੇਜ਼ ਰਫ਼ਤਾਰ ਟਰੱਕ ਨੇ ਸਕੂਲ ਅਧਿਆਪਕਾ ਨੂੰ ਕੁਚਲਿਆ , ਹੋਈ ਮੌਤ

By  Shanker Badra July 18th 2019 01:51 PM

ਲੁਧਿਆਣਾ 'ਚ ਇੱਕ ਤੇਜ਼ ਰਫ਼ਤਾਰ ਟਰੱਕ ਨੇ ਸਕੂਲ ਅਧਿਆਪਕਾ ਨੂੰ ਕੁਚਲਿਆ , ਹੋਈ ਮੌਤ:ਲੁਧਿਆਣਾ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਜਿਥੇ ਸੜਕ ਹਾਦਸੇ 'ਚ ਲੁਧਿਆਣਾ ਦੇ ਬਲਾਕ ਬਾੜੇਵਾਲ ਸਕੂਲ ਵਿਖੇ ਪੜ੍ਹਾਉਂਦੀ ਅਧਿਆਪਕਾ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਅਧਿਆਪਕਾ ਦੀ ਪਹਿਚਾਣ ਅੰਮ੍ਰਿਤ ਕੌਰ ਵਜੋਂ ਹੋਈ ਹੈ।

Ludhiana fast Speed truck School teacher crushed, death ਲੁਧਿਆਣਾ 'ਚ ਇੱਕ ਤੇਜ਼ ਰਫ਼ਤਾਰ ਟਰੱਕ ਨੇ ਸਕੂਲ ਅਧਿਆਪਕਾ ਨੂੰ ਕੁਚਲਿਆ , ਹੋਈ ਮੌਤ

ਮਿਲੀ ਜਾਣਕਾਰੀ ਅਨੁਸਾਰ ਜਦੋਂ ਅਧਿਆਪਿਕਾ ਸਕੂਲ 'ਚੋਂ ਛੁੱਟੀ ਮਗਰੋਂ ਘਰ ਨੂੰ ਵਾਪਿਸ ਜਾ ਰਹੀ ਸੀ ਤਾਂ ਇੱਕ ਟਰੱਕ ਨੇ ਉਸ ਨੂੰ ਕੁਚਲ ਦਿੱਤਾ,ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

Ludhiana fast Speed truck School teacher crushed, death ਲੁਧਿਆਣਾ 'ਚ ਇੱਕ ਤੇਜ਼ ਰਫ਼ਤਾਰ ਟਰੱਕ ਨੇ ਸਕੂਲ ਅਧਿਆਪਕਾ ਨੂੰ ਕੁਚਲਿਆ , ਹੋਈ ਮੌਤ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅੱਜ ਸਵੇਰੇ ਲੁਧਿਆਣਾ ਦੇ ਸ਼ੇਰਪੁਰ ਚੌਂਕ ਨੇੜੇ ਤੇਜ਼ ਰਫ਼ਤਾਰ ਕੰਟੇਨਰ ਜੀਪ 'ਤੇ ਪਲਟ ਗਿਆ ਹੈ।ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 6 ਲੋਕ ਜ਼ਖਮੀਂ ਹੋ ਗਏ ਹਨ।

-PTCNews

Related Post