ਲੁਧਿਆਣਾ ਵਿਚ ਸਾਈਕਲ ਫੈਕਟਰੀ ਨੂੰ ਲੱਗੀ ਭਿਆਨਕ ਅੱਗ , ਕਈ ਜ਼ਖਮੀ

By  Shanker Badra June 21st 2019 03:06 PM

ਲੁਧਿਆਣਾ ਵਿਚ ਸਾਈਕਲ ਫੈਕਟਰੀ ਨੂੰ ਲੱਗੀ ਭਿਆਨਕ ਅੱਗ , ਕਈ ਜ਼ਖਮੀ:ਲੁਧਿਆਣਾ : ਲੁਧਿਆਣਾ ਦੇ ਫੋਕਲ ਪੁਆਇੰਟ ਰੋਡ 'ਤੇ ਸਥਿਤ ਸਾਈਕਲਾਂ ਦੇ ਪੁਰਜ਼ੇ ਬਣਾਉਣ ਵਾਲੀ ਫ਼ੈਕਟਰੀ ਨੂੰ ਭਿਆਨਕ ਲੱਗ ਗਈ ਹੈ।ਇਹ ਅੱਗ ਐਨੀ ਭਿਆਨਕ ਸੀ ਕਿ ਫੈਕਟਰੀ ਫ਼ੈਕਟਰੀ ਢਹਿ-ਢੇਰੀ ਹੋ ਗਈ ਹੈ।ਇਸ ਦੌਰਾਨ ਅੱਗ ਦੀ ਲਪੇਟ 'ਚ ਆਉਣ ਕਾਰਨ ਦੋ ਕਰਮਚਾਰੀ ਝੁਲਸ ਗਏ ਹਨ, ਜਿਨ੍ਹਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

 Ludhiana Focal Point Road Bicycle factory Fire ਲੁਧਿਆਣਾ ਵਿਚ ਸਾਈਕਲ ਫੈਕਟਰੀ ਨੂੰ ਲੱਗੀ ਭਿਆਨਕ ਅੱਗ , ਕਈ ਜ਼ਖਮੀ

ਜਾਣਕਾਰੀ ਅਨੁਸਾਰ ਬੀਤੀ ਰਾਤ ਫੈਕਟਰੀ ਵਿਚ ਕੰਮ ਚੱਲ ਰਿਹਾ ਸੀ ਕਿ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਅੱਗ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਣ ਕਰ ਲਿਆ ਅਤੇ ਫੈਕਟਰੀ ਵਿਚ ਮੌਜੂਦ ਵਰਕਰਾਂ ਨੇ ਅੱਗ ਨੂੰ ਬੇਕਾਬੂ ਹੁੰਦਾ ਦੇਖਿਆ ਤਾਂ ਉਹ ਬਾਹਰ ਭੱਜੇ।

Ludhiana Focal Point Road Bicycle factory Fire ਲੁਧਿਆਣਾ ਵਿਚ ਸਾਈਕਲ ਫੈਕਟਰੀ ਨੂੰ ਲੱਗੀ ਭਿਆਨਕ ਅੱਗ , ਕਈ ਜ਼ਖਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅੰਤਰਰਾਸ਼ਟਰੀ ਯੋਗਾ ਦਿਵਸ : ਪੰਜਾਬ ਦੇ ਲੋਕਾਂ ਨੇ ਯੋਗ ਕਰਕੇ ਆਪਣੇ ਦਿਨ ਦੀ ਕੀਤੀ ਸ਼ੁਰੂਆਤ

ਇਸ ਘਟਨਾ ਦੀ ਤੁਰੰਤ ਜਾਣਕਾਰੀ ਫਾਇਰ ਬ੍ਰਿਗੇਡ ਕਰਮੀਆਂ ਨੂੰ ਦਿੱਤੀ ਗਈ। ਜਦੋਂ ਥੋੜ੍ਹੀ ਦੇਰ ਵਿਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ ਤਦ ਤੱਕ ਅੱਗ ਬੇਕਾਬੂ ਹੋ ਚੁੱਕੀ ਸੀ।ਇਸ ਤੋਂ ਬਾਅਦ ਕਰਮੀਆਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਰਹੇ।ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚਲ ਸਕਿਆ।

-PTCNews

Related Post