ਪਾਣੀ 'ਚ ਡੁੱਬਿਆ ਲੁਧਿਆਣਾ, ਆਇਆ ਜ਼ਬਰਦਸਤ ਹੜ੍ਹ..!

By  Jashan A August 1st 2019 04:19 PM

ਪਾਣੀ 'ਚ ਡੁੱਬਿਆ ਲੁਧਿਆਣਾ, ਆਇਆ ਜ਼ਬਰਦਸਤ ਹੜ੍ਹ..!,ਲੁਧਿਆਣਾ: ਲੁਧਿਆਣਾ 'ਚ ਅੱਜ ਸਵੇਰੇ ਹੋਈ ਭਾਰੀ ਬਾਰਿਸ਼ ਨੇ ਸ਼ਹਿਰ 'ਚ ਹੜ੍ਹ ਜਿਹੇ ਹਾਲਾਤ ਬਣਾ ਦਿੱਤੇ ਹਨ। ਕਈ ਇਲਾਕਿਆਂ 'ਚ ਪਾਣੀ ਭਰ ਜਾਣ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਰਿਹਾ ਹੈ।

ਕੁਝ ਘੰਟਿਆਂ ਦੇ ਪਏ ਮੀਂਹ ਨੇ ਸ਼ਹਿਰ 'ਚ ਹੜ੍ਹ ਲੈ ਆਂਦਾ ਅਤੇ ਸੁਭਾਸ਼ ਨਗਰ, ਸਿਵਲ ਲਾਈਨ, ਕਲਾਕ ਟਾਵਰ, ਸ਼ਿਵਪੁਰੀ, ਘੁਮਾਰ ਮੰਡੀ, ਸੁੰਦਰ ਨਗਰ ਤੇ ਸਮਰਾਲਾ ਚੌਂਕ ਪੂਰੀ ਤਰ੍ਹਾਂ ਜਲ-ਥਲ ਹੋ ਗਏ।

ਹੋਰ ਪੜ੍ਹੋ: ਵਡੋਦਰਾ 'ਚ ਭਾਰੀ ਬਾਰਿਸ਼ ਨੇ ਮਚਾਇਆ ਕਹਿਰ, 6 ਦੀ ਮੌਤ

ਇਨ੍ਹਾਂ ਇਲਾਕਿਆਂ 'ਚ ਹਾਲਾਤ ਇਹ ਬਣੇ ਹੋਏ ਹਨ ਕਿ ਪੈਦਲ ਲੰਘਣਾ ਤਾਂ ਦੂਰ ਵੱਡੇ-ਵੱਡੇ ਵਾਹਨ ਵੀ ਇੱਥੋਂ ਲੰਘਣੇ ਔਖੇ ਹੋ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਠਿੰਡਾ ਵਾਸੀ ਪ੍ਰਸ਼ਾਸਨ ਦੀ ਨਾਲਾਇਕੀ ਦਾ ਸ਼ਿਕਾਰ ਹੋ ਚੁੱਕੇ ਹਨ। ਜਿੱਥੇ ਕਈ ਦਿਨ ਮੀਂਹ ਦਾ ਪਾਣੀ ਸੜਕਾਂ ਦੇ ਨਾਲ-ਨਾਲ ਲੋਕਾਂ ਦੇ ਘਰਾਂ 'ਚ ਖੜ੍ਹਾ ਰਿਹਾ।

-PTC News

Related Post