ਲੁਧਿਆਣਾ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਅਪਣਾਇਆ ਇਹ ਨਵਾਂ ਢੰਗ, ਪੜ੍ਹੋ ਖ਼ਬਰ

By  Jashan A December 20th 2018 01:28 PM

ਲੁਧਿਆਣਾ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਅਪਣਾਇਆ ਇਹ ਨਵਾਂ ਢੰਗ, ਪੜ੍ਹੋ ਖ਼ਬਰ,ਲੁਧਿਆਣਾ: ਪੰਜਾਬ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਅਨਸਰਾਂ ਨੂੰ ਫੜਨ ਲਈ ਕਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ,ਜਿਸ ਕਾਰਨ ਹੁਣ ਪੰਜਾਬ ਪੁਲਿਸ ਨੇ ਇਹਨਾਂ ਮੁਲਜ਼ਮਾਂ ਨੂੰ ਫੜਨ ਲਈ ਇੱਕ ਨਿਵੇਕਲਾ ਉਪਰਾਲਾ ਕੀਤਾ ਹੈ।

ludhiana news ਲੁਧਿਆਣਾ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਅਪਣਾਇਆ ਇਹ ਨਵਾਂ ਢੰਗ, ਪੜ੍ਹੋ ਖ਼ਬਰ

ਦੱਸ ਦੇਈਏ ਕਿ ਪਹਿਲਾਂ ਤੰਗ ਗਲੀਆਂ ਦਾ ਸਹਾਰਾ ਲੈਂਦੇ ਹੋਏ ਮੁਲਜ਼ਮ ਪੰਜਾਬ ਪੁਲਸ ਦੀਆਂ ਅੱਖਾਂ 'ਚ ਘੱਟਾ ਪਾ ਕੇ ਫਰਾਰ ਹੋਣ 'ਚ ਸਫਲ ਹੋ ਜਾਂਦੇ ਸਨ ਪਰ ਹੁਣ ਚ ਮੁਲਜ਼ਮ ਪੁਲਿਸ ਕੋਲੋਂ ਨਹੀਂ ਭੱਜ ਸਕਣਗੇ। ਕਿਉਕਿ ਹੁਣ ਪੰਜਾਬ ਪੁਲਿਸ ਮੁਲਜ਼ਮਾਂ ਨੂੰ ਫੜਨ ਲਈ ਸਾਈਕਲਾਂ ਦੀ ਮਦਦ ਲੈ ਰਹੀ ਹੈ।

ਹੋਰ ਪੜ੍ਹੋ:ਪੁਲਿਸ ਮੁਲਾਜ਼ਮ ਨੂੰ ਨੌਜਵਾਨ ਦਾ ਚਲਾਨ ਕੱਟਣਾ ਪਿਆ ਮਹਿੰਗਾ, ਵਾਪਰਿਆ ਇਹ ਭਾਣਾ (ਦੇਖੋ ਵੀਡੀਓ)

ਮਿਲੀ ਜਾਣਕਾਰੀ ਮੁਤਾਬਕ 'ਹੀਰੋ ਸਾਈਕਲ' ਨੇ ਇਹ 'ਈ-ਬਾਈਕ ਸਾਈਕਲਾਂ' ਲੁਧਿਆਣਾ ਪੁਲਸ ਨੂੰ ਭੇਂਟ ਕੀਤੀਆਂ ਹਨ।

ludhiana news ਲੁਧਿਆਣਾ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਅਪਣਾਇਆ ਇਹ ਨਵਾਂ ਢੰਗ, ਪੜ੍ਹੋ ਖ਼ਬਰ

ਕਈ ਵਾਰ ਪੁਲਸ ਨੂੰ ਤੁਰੰਤ ਪ੍ਰਕਿਰਿਆ ਦੇਣ ਅਤੇ ਅਪਰਾਧੀਆਂ ਦਾ ਪਿੱਛਾ ਕਰਨ ਦੌਰਾਨ ਭੀੜ-ਭਾੜ ਵਾਲੇ ਇਲਾਕਿਆਂ, ਤੰਗ ਗਲੀਆਂ ਅਤੇ ਸੜਕੀ ਆਵਾਜਾਈ ਵਰਗੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਹੁਣ ਪੰਜਾਬ ਪੁਲਿਸ ਦੋਸ਼ੀਆਂ ਨੂੰ ਆਸਾਨੀ ਨਾਲ ਫੜ੍ਹ ਸਕੇਗੀ।

-PTC News

Related Post