Fri, Apr 26, 2024
Whatsapp

ਪੁਲਿਸ ਮੁਲਾਜ਼ਮ ਨੂੰ ਨੌਜਵਾਨ ਦਾ ਚਲਾਨ ਕੱਟਣਾ ਪਿਆ ਮਹਿੰਗਾ, ਵਾਪਰਿਆ ਇਹ ਭਾਣਾ (ਦੇਖੋ ਵੀਡੀਓ)

Written by  Jashan A -- December 20th 2018 01:10 PM -- Updated: December 20th 2018 01:15 PM
ਪੁਲਿਸ ਮੁਲਾਜ਼ਮ ਨੂੰ ਨੌਜਵਾਨ ਦਾ ਚਲਾਨ ਕੱਟਣਾ ਪਿਆ ਮਹਿੰਗਾ, ਵਾਪਰਿਆ ਇਹ ਭਾਣਾ (ਦੇਖੋ ਵੀਡੀਓ)

ਪੁਲਿਸ ਮੁਲਾਜ਼ਮ ਨੂੰ ਨੌਜਵਾਨ ਦਾ ਚਲਾਨ ਕੱਟਣਾ ਪਿਆ ਮਹਿੰਗਾ, ਵਾਪਰਿਆ ਇਹ ਭਾਣਾ (ਦੇਖੋ ਵੀਡੀਓ)

ਪੁਲਿਸ ਮੁਲਾਜ਼ਮ ਨੂੰ ਨੌਜਵਾਨ ਦਾ ਚਲਾਨ ਕੱਟਣਾ ਮਹਿੰਗਾ, ਵਾਪਰਿਆ ਇਹ ਭਾਣਾ (ਦੇਖੋ ਵੀਡੀਓ),ਗੁਰੂਗ੍ਰਾਮ: ਗੁਰੂਗ੍ਰਾਮ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਦਰਅਸਲ ਇਹ ਮਾਮਲਾ ਗੁਰੁਗਰਾਮ ਦੇ ਸਿਗਨੇਚਰ ਟਾਵਰ ਦਾ ਹੈ, ਜਿਥੇ ਬੀਤੇ ਦਿਨ ਗਲਤ ਦਿਸ਼ਾ ਤੋਂ ਆ ਕੇ ਮੇਨ ਰੋਡ 'ਤੇ ਪਹੁੰਚੇ ਕਾਰ ਸਵਾਰ ਨੂੰ ਰੋਕਣਾ ਇਕ ਟ੍ਰੈਫਿਕ ਪੁਲਸ ਮੁਲਾਜ਼ਮ ਨੂੰ ਮਹਿੰਗਾ ਪੈ ਗਿਆ। [caption id="attachment_230547" align="aligncenter" width="300"]haryana ਪੁਲਿਸ ਮੁਲਾਜ਼ਮ ਨੂੰ ਨੌਜਵਾਨ ਦਾ ਚਲਾਨ ਕੱਟਣਾ ਪਿਆ ਮਹਿੰਗਾ, ਵਾਪਰਿਆ ਇਹ ਭਾਣਾ (ਦੇਖੋ ਵੀਡੀਓ)[/caption] ਕਾਰ ਡਰਾਈਵਰ ਨੇ ਕਾਰ ਦੌੜਾਉਣ ਦੀ ਕੋਸ਼ਿਸ਼ 'ਚ ਪੁਲਸ ਮੁਲਾਜ਼ਮ 'ਤੇ ਹੀ ਕਾਰ ਚੜ੍ਹਾ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ 'ਚ ਐੱਫ. ਆਈ. ਆਰ. ਦਰਜ ਕਰ ਕੇ ਦਿੱਲੀ ਵਾਸੀ ਕਰਨ ਕੰਠਵਾਲ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਕਾਰ ਨੂੰ ਕਬਜ਼ੇ ਵਿਚ ਲੈ ਲਿਆ। ਹੋਰ ਪੜ੍ਹੋ:ਟਰੂਡੋ ਸਰਕਾਰ ਵੱਲੋਂ ਸਿੱਖ ਕੌਮ ਲਈ “ਅੱਤਵਾਦੀ“ ਸ਼ਬਦ ਵਰਤਣਾ ਸ਼ਾਜਿਸ਼ ਜਾਂ ਕੋਰੀ ਬੁੱਧੀ ਦਾ ਪ੍ਰਗਟਾਵਾ: ਪਰਮਿੰਦਰ ਬਰਾੜ ਗੁਰੁਗਰਾਮ ਪੁਲਿਸ ਅੱਜ ਇਸ ਦੋਸ਼ੀ ਨੂੰ ਕੋਰਟ ਵਿੱਚ ਪੇਸ਼ ਕਰੇਗੀ।ਜ਼ਿਕਰਯੋਗ ਹੈ ਕਿ ਟ੍ਰੈਫਿਕ ਪੁਲਸ ਮੁਲਾਜ਼ਮ ਨੇ ਗਲਤ ਦਿਸ਼ਾ ਤੋਂ ਆ ਰਹੇ ਕਾਰ ਸਵਾਰ ਤੋਂ ਲਾਇਸੈਂਸ ਮੰਗਿਆ ਸੀ। ਜਿਸ ਤੋਂ ਬਾਅਦ ਇਹ ਵਿਵਾਦ ਸ਼ੁਰੂ ਹੋ ਗਿਆ। ਇਹ ਵਿਅਕਤੀ ਪੁਲਿਸ ਮੁਲਾਜ਼ਮ ਨੂੰ ਕਾਰ ਦੀ ਬੋਨਟ 'ਤੇ ਲਟਕਾ ਕੇ ਹੀ ਕਾਫੀ ਦੂਰ ਤਕ ਘੜੀਸਦਾ ਲੈ ਗਿਆ ਪਰ ਖੁਦ ਨੂੰ ਫਸਦਾ ਦੇਖ ਕੇ ਅਖੀਰ ਉਸ ਨੂੰ ਕਾਰ ਰੋਕਣੀ ਪਈ। -PTC News


Top News view more...

Latest News view more...