ਅੱਤ ਦੀ ਗਰਮੀ 'ਚ ਪਿੱਠ 'ਤੇ 10 ਕਿੱਲੋ ਦੀ ਟੈਂਕੀ ਚੁੱਕ ਪਿਆਸਿਆਂ ਨੂੰ ਪਾਣੀ ਪਿਆਉਂਦਾ ਹੈ ਗੁਰੂ ਦਾ ਇਹ ਸਿੱਖ (ਵੀਡੀਓ)

By  Jashan A May 8th 2019 02:39 PM

ਅੱਤ ਦੀ ਗਰਮੀ 'ਚ ਪਿੱਠ 'ਤੇ 10 ਕਿੱਲੋ ਦੀ ਟੈਂਕੀ ਚੁੱਕ ਪਿਆਸਿਆਂ ਨੂੰ ਪਾਣੀ ਪਿਆਉਂਦਾ ਹੈ ਗੁਰੂ ਦਾ ਇਹ ਸਿੱਖ (ਵੀਡੀਓ),ਲੁਧਿਆਣਾ: ਸੂਬੇ 'ਚ ਆਏ ਦਿਨ ਗਰਮੀ ਵਧ ਰਹੀ ਹੈ, ਜਿਸ ਕਾਰਨ ਲੋਕ ਘਰਾਂ 'ਚੋਂ ਭਰ ਨਿਕਲਣ ਤੋਂ ਕੰਨੀ ਕਤਰਾਉਂਦੇ ਹਨ, ਪਰ ਲੁਧਿਆਣਾ ਸ਼ਹਿਰ 'ਚ ਤੁਹਾਨੂੰ ਇੱਕ ਵਿਅਕਤੀ ਅਜਿਹਾ ਨਜ਼ਰ ਆਵੇਗਾ ਜੋ ਤਪਦੀ ਗਰਮੀ ਦੀ ਪ੍ਰਵਾਹ ਕਰੇ ਬਿਨਾਂ ਪਿੱਠ ਤੇ ਟੈਂਕੀ ਲੱਦੀ ਤੇ ਹੱਥ ਵਿੱਚ ਗਿਲਾਸ ਫੜੇ ਦੇਖਿਆ ਜਾਂਦਾ ਹੈ। [caption id="attachment_292803" align="aligncenter" width="300"]ldh ਅੱਤ ਦੀ ਗਰਮੀ 'ਚ ਪਿੱਠ 'ਤੇ 10 ਕਿੱਲੋ ਦੀ ਟੈਂਕੀ ਚੁੱਕ ਪਿਆਸਿਆਂ ਨੂੰ ਪਾਣੀ ਪਿਆਉਂਦਾ ਹੈ ਗੁਰੂ ਦਾ ਇਹ ਸਿੱਖ (ਵੀਡੀਓ)[/caption] ਹੋਰ ਪੜ੍ਹੋ:ਐੱਚ.ਐੱਸ ਵਾਲੀਆ ਆਮ ਆਦਮੀ ਪਾਰਟੀ ਛੱਡੀ, ਅਕਾਲੀ ਦਲ ਵਿੱਚ ਸ਼ਾਮਲ ਹੋਏ, “ਆਪ” ਪਾਰਟੀ ਨੂੰ ਕਿਹਾ ਭ੍ਰਿਸ਼ਟਾਚਾਰੀ ਦਰਅਸਲ,ਇਹ ਸ਼ਖ਼ਸ ਗੁਰੂ ਦਾ ਸਿੱਖ ਹੈ, ਜਿਸ ਦਾ ਨਾਮ ਰਜਿੰਦਰ ਸਿੰਘ ਖ਼ਾਲਸਾ ਹੈ। ਰਜਿੰਦਰ ਸਿੰਘ ਖ਼ਾਲਸਾ ਖਾਲਸਾ ਹਰ ਰੋਜ਼ ਤਪਦੀ ਗਰਮੀ 'ਚ ਰਾਹਗੀਰਾਂ ਨੂੰ ਪਾਣੀ ਪਿਆਉਣ ਦੀ ਸੇਵਾ ਨਿਭਾਉਂਦੇ ਹਨ। [caption id="attachment_292804" align="aligncenter" width="300"]ldh ਅੱਤ ਦੀ ਗਰਮੀ 'ਚ ਪਿੱਠ 'ਤੇ 10 ਕਿੱਲੋ ਦੀ ਟੈਂਕੀ ਚੁੱਕ ਪਿਆਸਿਆਂ ਨੂੰ ਪਾਣੀ ਪਿਆਉਂਦਾ ਹੈ ਗੁਰੂ ਦਾ ਇਹ ਸਿੱਖ (ਵੀਡੀਓ)[/caption] ਪ੍ਰਾਪਰਟੀ ਡੀਲਿੰਗ ਦਾ ਕੰਮ ਕਰਨ ਵਾਲੇ ਰਜਿੰਦਰ ਸਿੰਘ ਬਿਨਾ ਨਾਗ਼ੇ ਤੋਂ ਇਹ ਸੇਵਾ ਨਿਭਾ ਰਹੇ ਹਨ। ਰਾਹਗੀਰ ਉਨ੍ਹਾਂ ਦੇ ਇਸ ਕੰਮ ਤੋਂ ਭਲੀਭਾਂਤ ਜਾਣੂ ਹਨ। ਬੜੇ ਪਿਆਰ ਤੇ ਸਤਿਕਾਰ ਨਾਲ ਲੋਕੀ ਉਨ੍ਹਾਂ ਤੋਂ ਪਾਣੀ ਪੀਂਦੇ ਹਨ।ਇਸ ਸੇਵਾ ਤੋਂ ਰਾਹਗੀਰ ਬਹੁਤ ਪ੍ਰਭਾਵਿਤ ਹਨ। [caption id="attachment_292805" align="aligncenter" width="300"]ldh ਅੱਤ ਦੀ ਗਰਮੀ 'ਚ ਪਿੱਠ 'ਤੇ 10 ਕਿੱਲੋ ਦੀ ਟੈਂਕੀ ਚੁੱਕ ਪਿਆਸਿਆਂ ਨੂੰ ਪਾਣੀ ਪਿਆਉਂਦਾ ਹੈ ਗੁਰੂ ਦਾ ਇਹ ਸਿੱਖ (ਵੀਡੀਓ)[/caption] ਗੁਰੂ ਦੇ ਇਸ ਸਿੱਖ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਸੇਵਾ ਗੁਰੂ ਸਾਹਿਬ ਨੇ ਬਖ਼ਸ਼ੀ ਹੈ। ਉਹ ਕਹਿੰਦੇ ਹਨ ਕਿ ਇਹ ਕੰਮ ਮੇਰੇ ਬਸ ਦਾ ਨਹੀਂ ਤੇ ਨਾ ਹੀ ਮੈਂ ਕੁੱਝ ਕਰਨ ਜੋਗਾ ਹਾਂ। ਬਸ ਗੁਰੂ ਸਾਹਿਬ ਹੀ ਇਹ ਸੇਵਾ ਕਰਾਉਂਦੇ ਹਨ। ਹੋਰ ਪੜ੍ਹੋ:ਹਰਸਿਮਰਤ ਕੌਰ ਬਾਦਲ ਨੇ ਲਿਖੀ ਖੂਬਸੂਰਤ ਪੋਸਟ ਅਤੇ ਸ਼ੇਅਰ ਕੀਤੀ ਆਪਣੀ ਇਹ ਤਸਵੀਰ! [caption id="attachment_292806" align="aligncenter" width="300"]ldh ਅੱਤ ਦੀ ਗਰਮੀ 'ਚ ਪਿੱਠ 'ਤੇ 10 ਕਿੱਲੋ ਦੀ ਟੈਂਕੀ ਚੁੱਕ ਪਿਆਸਿਆਂ ਨੂੰ ਪਾਣੀ ਪਿਆਉਂਦਾ ਹੈ ਗੁਰੂ ਦਾ ਇਹ ਸਿੱਖ (ਵੀਡੀਓ)[/caption] ਕਿਸੇ ਵੀ ਪਿਆਸੇ ਨੂੰ ਪਾਣੀ ਦੀ ਘੁੱਟ ਪਿਲਾਉਣਾ ਇੱਕ ਮਹਾਨ ਕਾਰਜ ਹੈ ਅਤੇ ਰਜਿੰਦਰ ਸਿੰਘ ਖ਼ਾਲਸਾ ਭਾਈ ਘਨੱਈਆ ਦੀ ਸੋਚ ’ਤੇ ਪਹਿਰਾ ਦੇ ਕੇ ਮਾਨਵਤਾ ਦੀ ਸੇਵਾ ਲਈ ਕਾਰਜਸ਼ੀਲ ਹਨ। -PTC News  

Related Post