ਲੁਧਿਆਣਾ STF ਨੇ 1 ਕਿੱਲੋ ਹੈਰੋਇਨ ਤੇ 1 ਕਰੋੜ ਤੋਂ ਵਧ ਦੀ ਡਰੱਗ ਮਨੀ ਸਮੇਤ 1 ਨੂੰ ਦਬੋਚਿਆ, 2 ਫ਼ਰਾਰ

By  Jashan A July 29th 2019 12:56 PM

ਲੁਧਿਆਣਾ STF ਨੇ 1 ਕਿੱਲੋ ਹੈਰੋਇਨ ਤੇ 1 ਕਰੋੜ ਤੋਂ ਵਧ ਦੀ ਡਰੱਗ ਮਨੀ ਸਮੇਤ 1 ਨੂੰ ਦਬੋਚਿਆ, 2 ਫ਼ਰਾਰ,ਲੁਧਿਆਣਾ: ਲੁਧਿਆਣਾ STF ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਉਹਨਾਂ ਨੇ 1 ਕਿੱਲੋ ਹੈਰੋਇਨ,ਇੱਕ ਗੱਡੀ ਅਤੇ 1 ਕਰੋੜ 2 ਲੱਖ 90 ਹਜ਼ਾਰ ਰੁਪਏ ਦੀ ਡਰੱਗ ਮਨੀ ਦੇ ਭਾਰਤੀ ਕਰੰਸੀ ਨੋਟਾਂ ਸਮੇਤ ਇੱਕ ਨੂੰ ਕਾਬੂ ਕੀਤਾ, ਪਰ 2 ਆਰੋਪੀ ਭੱਜਣ 'ਚ ਕਾਮਯਾਬ ਰਹੇ।

ਮਿਲੀ ਜਾਣਕਾਰੀ ਮੁਤਾਬਕ STF ਟੀਮ ਨੇ ਪਠਾਨਕੋਟ ਤੋਂ ਡਰੱਗ ਮਨੀ ਅਤੇ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ।

ਹੋਰ ਪੜ੍ਹੋ: ਬਿਹਾਰ 'ਚ ਹੜ੍ਹ ਨੇ ਮਚਾਈ ਤਬਾਹੀ, ਡਰੰਮ ਦੀ ਕਿਸ਼ਤੀ 'ਤੇ ਵਿਦਾ ਕੀਤੀ ਧੀ, ਦੇਖੋ ਵੀਡੀਓ

ਜ਼ਿਕਰ ਏ ਖਾਸ ਹੈ ਕਿ ਪੰਜਾਬ 'ਚ ਨਸ਼ਿਆਂ ਦਾ ਛੇਵਾਂ ਦਰਿਆ ਲਗਾਤਾਰ ਵਗ ਰਿਹਾ ਹੈ। ਜਿਸ 'ਚ ਆਏ ਦਿਨ ਪੰਜਾਬ ਦੀ ਜਵਾਨੀ ਡੁੱਬ ਰਹੀ ਹੈ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸੂਬੇ 'ਚ ਨਸ਼ਿਆਂ ਦੀ ਆਮਦ ਨੂੰ ਵਧਾਇਆ ਜਾ ਰਿਹਾ ਹੈ।

-PTC News

Related Post