STF ਲੁਧਿਆਣਾ ਵੱਲੋਂ ਕਰੋੜਾਂ ਦੀ ਹੈਰੋਇਨ ਸਣੇ 4 ਗ੍ਰਿਫਤਾਰ

By  Jashan A January 23rd 2020 06:09 PM

STF ਲੁਧਿਆਣਾ ਵੱਲੋਂ ਕਰੋੜਾਂ ਦੀ ਹੈਰੋਇਨ ਸਣੇ 4 ਗ੍ਰਿਫਤਾਰ,ਲੁਧਿਆਣਾ: ਪੰਜਾਬ ਭਰ ਵਿੱਚ ਨਸ਼ਾ ਤਸਕਰਾਂ ਖਿਲਾਫ਼ ਪੰਜਾਬ ਪੁਲਿਸ ਅਤੇ ਐੱਸਟੀਐੱਫ (ਸਪੈਸ਼ਲ ਟਾਸਕ ਫੋਰਸ) ਵਲੋਂ ਮੁਹਿੰਮ ਵਿੱਢੀ ਹੋਈ ਹੈ।ਇਸ ਮੁਹਿੰਮ ਦੇ ਚਲਦੇ ਲੁਧਿਆਣਾ ਵਿੱਚ ਵੀ ਐੱਸਟੀਐੱਫ ਕਾਫੀ ਮੁਸ਼ਤੈਦ ਦਿਖਾਈ ਦੇ ਰਹੀ ਹੈ। ਨਸ਼ਾ ਤਸਕਰਾਂ ਤੇ ਰੱਖੀ ਗਈ ਬਾਜ਼ ਅੱਖ ਦੇ ਚਲਦੇ ਲੁਧਿਆਣਾ ਪੁਲਿਸ ਅਤੇ ਐੱਸਟੀਐੱਫ ਦੇ ਸਾਂਝੇ ਅਪਰੇਸ਼ਨ ਨੂੰ ਵੱਡੀ ਕਾਮਯਾਬੀ ਮਿਲੀ ਹੈ।

Heroinਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਨਾਕੇਬੰਦੀ ਦੌਰਾਨ ਐਸਟੀਐਫ ਨੇ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਜ਼ਿਲਾ ਪੁਲਿਸ ਮੁਖੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਚਾਰ ਨਸ਼ਾ ਤਸਕਰ ਜੋ ਕਿ ਲੁਧਿਆਣਾ ਜ਼ਿਲਾ ਵਿੱਚ ਸਰਗਰਮ ਹਨ ਉਹ ਲਾਂਸਰ ਕਾਰ ਵਿੱਚ ਘੁੰਮ ਰਹੇ ਹਨ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਨਸ਼ਾ ਸਪਲਾਈ ਕਰ ਰਹੇ ਹਨ।

ਇਸੇ ਸੂਚਨਾ ਨੂੰ ਆਧਾਰ ਬਣਾ ਕੇ ਪੁਲਿਸ ਨੇ ਕਾਰਵਾਈ ਕੀਤੀ ਜਿਸ ਦੌਰਾਨ ਪੁਲਿਸ ਨੇ ਇਨਾਂ ਚਾਰਾਂ ਮੁਲਜ਼ਮਾਂ ਨੂੰ ਗਿਰਫ਼ਤਾਰ ਕੀਤਾ ਹੈ। ਪੁਲਿਸ ਦੀ ਗਰਿਫ਼ਤ 'ਚ ਆਏ ਮੁਲਜ਼ਮਾਂ ਕੋਲੋਂ 2 ਕਿਲੋ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।

ਹੋਰ ਪੜ੍ਹੋ: ਗੁ. ਸ੍ਰੀ ਨਨਕਾਣਾ ਸਾਹਿਬ 'ਤੇ ਪਥਰਾਅ ਮਾਮਲਾ, ਪੁਲਿਸ ਨੇ ਇਮਰਾਨ ਅਲੀ ਚਿਸ਼ਤੀ ਨੂੰ ਕੀਤਾ ਗ੍ਰਿਫਤਾਰ

ਬੇਸ਼ੱਕ ਪੁਲਿਸ ਇਸ ਨੂੰ ਆਪਣੀ ਵੱਡੀ ਕਾਮਯਾਬੀ ਦੱਸ ਰਹੀ ਹੋਵੇ ਪਰ ਇਸੇ ਗਿਰਫ਼ਤਾਰੀ ਦੌਰਾਨ ਇੱਕ ਮੁਲਜ਼ਮ ਫਰਾਰ ਹੋਣ ਵਿੱਚ ਵੀ ਕਾਮਯਾਬ ਰਿਹਾ। ਪੁਲਿਸ ਦੀ ਗ੍ਰਿਫਤ ਤੋਂ ਭੱਜੇ ਮੁਲਜ਼ਮ ਨੂੰ ਫੜਨ ਲਈ ਪੁਲਿਸ ਬਲ ਮੁਸ਼ਤੈਦ ਜ਼ਰੂਰ ਦਿਖਿਆ ਪਰ ਕਾਮਯਾਬੀ ਨਹੀਂ ਮਿਲ ਪਾਈ।

ਗਿਰਫ਼ਤਾਰ ਕੀਤੇ ਮੁਲਜ਼ਮਾਂ ਦੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਪੁਲਿਸ ਮੁਖੀ ਨੇ ਕਿਹਾ ਕਿ ਇਨਾਂ ਵਿੱਚ ਦੋ ਸਕੇ ਭਰਾ ਹਨ ਅਤੇ ਇਨਾਂ ਦੇ ਸਬੰਧ ਪਾਕਿਸਤਾਨ ਵਿੱਚ ਬੈਠੇ ਡਰੱਗ ਤਸਕਰਾਂ ਨਾਲ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਫਿਲਹਾਲ ਪੁਲਿਸ ਨੇ ਇਨਾਂ ਮੁਲਜ਼ਮਾਂ ਖਿਲਾਫ਼ ਕੇਸ ਦਰਜ਼ ਕਰ ਲਿਆ ਹੈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News

Related Post