ਭਗੌੜੇ ਮੇਹੁਲ ਚੋਕਸੀ ਖਿਲਾਫ ਡੋਮਿਨਿਕਾ ਸਰਕਾਰ ਦੀ ਵੱਡੀ ਕਾਰਵਾਈ , ਗ਼ੈਰ-ਕਾਨੂੰਨੀ ਅਪ੍ਰਵਾਸੀ ਕੀਤਾ ਐਲਾਨ

By  Baljit Singh June 10th 2021 01:38 PM

ਨਵੀਂ ਦਿੱਲੀ: ਭਾਰਤ ਦੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਉੱਤੇ ਡੋਮਿਨਿਕਾ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਉਸ ਨੂੰ ਗ਼ੈਰ-ਕਾਨੂੰਨੀ ਅਪ੍ਰਵਾਸੀ ਐਲਾਨ ਕਰ ਦਿੱਤਾ ਗਿਆ ਹੈ। ਉਹ ਤੇ ਉਸਦਾ ਭਾਂਜਾ ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ ਵਲੋਂ 12 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਕਰ ਕੇ ਭਾਰਤ ਤੋਂ ਫਰਾਰ ਹੈ। ਡੋਮਿਨਿਕਾ ਸਰਕਾਰ ਵਲੋਂ 25 ਮਈ ਨੂੰ ਇਸ ਨੂੰ ਲੈ ਕੇ ਹੁਕਮ ਜਾਰੀ ਹੋਇਆ ਸੀ। ਦੱਸ ਦਈਏ ਕਿ ਪਿਛਲੇ ਮਹੀਨੇ ਏਂਟੀਗੁਆ ਵਿਚ ਰਹਿਣ ਵਾਲਾ ਇਹ ਭਗੌੜਾ ਡੋਮਿਨਿਕਾ ਵਿਚ ਗ੍ਰਿਫਤਾਰ ਹੋਇਆ ਸੀ। ਉਸ ਨੇ ਕੋਰਟ ਵਿਚ ਜ਼ਮਾਨਤ ਪਟੀਸ਼ਨ ਦਰਜ ਕੀਤੀ ਹੈ। ਹੇਠਲੀ ਅਦਾਲਤ ਵਿਚ ਮਿਲੀ ਅਸਫਲਤਾ ਦੇ ਬਾਅਦ ਉਸ ਨੇ ਜ਼ਮਾਨਤ ਪਾਉਣ ਲਈ ਹਾਈਕੋਰਟ ਦਾ ਰੁਖ਼ ਕੀਤਾ ਹੈ।

ਪੜੋ ਹੋਰ ਖਬਰਾਂ: ਕੀ ਜਾਨਵਰਾਂ ਤੋਂ ਮਨੁੱਖਾਂ ‘ਚ ਫੈਲ ਰਿਹਾ ਕੋਰੋਨਾ ?

ਦੱਸ ਦਈਏ ਕਿ ਚੋਕਸੀ 23 ਮਈ ਨੂੰ ਏਂਟੀਗੁਆ ਐਂਡ ਬਾਰਾਬੂਡਾ ਤੋਂ ਸ਼ੱਕੀ ਹਾਲਾਤ ਵਿਚ ਗਾਇਬ ਹੋ ਗਿਆ ਸੀ। ਉਹ ਉੱਥੇ ਨਾਗਰਿਕਤਾ ਲੈ ਕੇ ਸੰਨ 2018 ਤੋਂ ਰਹਿ ਰਿਹਾ ਸੀ। ਇਸ ਦੇ ਬਾਅਦ ਉਸ ਨੂੰ ਗੁਆਂਢ ਦੇ ਡੋਮਿਨਿਕਾ ਵਿਚ ਗ਼ੈਰ-ਕਾਨੂੰਨੀ ਰੂਪ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰੀ ਦੇ ਸਮੇਂ ਉਸ ਦੇ ਨਾਲ ਉਸਦੀ ਪ੍ਰੇਮਿਕਾ ਵੀ ਸੀ। ਜਦੋਂ ਕਿ ਉਸ ਦੇ ਵਕੀਲਾਂ ਦਾ ਕਹਿਣਾ ਹੈ ਕਿ ਚੋਕਸੀ ਨੂੰ ਏਂਟੀਗੁਆ ਦੇ ਜਾਲੀ ਹਾਰਬਰ ਤੋਂ ਏਂਟੀਗੁਆ ਅਤੇ ਭਾਰਤ ਦੇ ਪੁਲਸ ਕਰਮੀ ਅਗਵਾ ਕਰ ਕੇ ਸਮੁੰਦਰੀ ਰਸਤੇਓਂ ਡੋਮਿਨਿਕਾ ਲੈ ਗਏ।

ਪੜੋ ਹੋਰ ਖਬਰਾਂ: ਕੇਂਦਰ ਦੇ ਨੋਟਿਸ ‘ਤੇ ਟਵਿੱਟਰ ਦਾ ਜਵਾਬ, ਕਿਹਾ-ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦੀ ਕਰਾਂਗੇ ਕੋਸ਼ਿਸ਼

ਕਿਊਬਾ ਵਿਚ ਰਹਿਣ ਦੀ ਸੀ ਚੋਕਸੀ ਦੀ ਯੋਜਨਾ

ਮੇਹੁਲ ਚੋਕਸੀ ਏਂਟੀਗੁਆ ਤੋਂ ਚੁੱਪਚਾਪ ਭੱਜ ਕੇ ਕਿਊਬਾ ਜਾ ਰਿਹਾ ਸੀ, ਜਿੱਥੇ ਉਸ ਦੀ ਲੁਕ ਕੇ ਰਹਿਣ ਦੀ ਯੋਜਨਾ ਸੀ। ਉਸ ਨੇ ਆਪਣੀ ਪ੍ਰੇਮਿਕਾ ਬਾਰਬਰਾ ਜਬਾਰਿਕਾ ਨਾਲ ਅਗਲੀ ਮੁਲਾਕਾਤ ਕਿਊਬਾ ਵਿਚ ਹੋਣ ਦੀ ਗੱਲ ਕਹੀ ਸੀ। ਬਾਰਬਰਾ ਨੇ ਦੱਸਿਆ ਕਿ ਚੋਕਸੀ ਨੇ ਉਸ ਨਾਲ ਦੋ ਵਾਰ ਕਿਊਬਾ ਦੀ ਚਰਚਾ ਕੀਤੀ ਸੀ ਅਤੇ ਉੱਥੇ ਰਹਿਣ ਦੀ ਇੱਛਾ ਜਤਾਈ ਸੀ। ਅਜਿਹਾ ਇਸ ਲਈ ਸੀ ਕਿ ਏਂਟੀਗੁਆ ਸਥਾਈ ਰੂਪ ਨਾਲ ਰਹਿਣ ਦੇ ਲਿਹਾਜ਼ ਨਾਲ ਚੋਕਸੀ ਨੂੰ ਪਸੰਦ ਨਹੀਂ ਆ ਰਿਹਾ ਸੀ। ਫਿਰ ਉੱਥੇ ਉਸ ਦੀ ਮੌਜੂਦਗੀ ਉੱਤੇ ਭਾਰਤੀ ਏਜੰਸੀਆਂ ਦੀ ਨਜ਼ਰ ਲਗਾਤਾਰ ਬਣੀ ਹੋਈ ਸੀ। ਬਾਰਬਰਾ ਨੇ ਇਹ ਵੀ ਦੱਸਿਆ ਕਿ ਉਸ ਨੂੰ ਚੋਕਸੀ ਦੀ ਆਪਰਾਧਿਕ ਪਿੱਠਭੂਮੀ ਬਾਰੇ ਜਾਣਕਾਰੀ ਨਹੀਂ ਸੀ।

ਪੜੋ ਹੋਰ ਖਬਰਾਂ: ਸਾਵਧਾਨ! ਘਰ ਅੰਦਰ ਬਿਨਾਂ ਮਾਸਕ ਰਹਿਣ ਨਾਲ ਵੀ ਫੈਲ ਸਕਦੈ ਕੋਰੋਨਾ

ਉਹ ਯੂਰਪ ਦੀ ਰਹਿਣ ਵਾਲੀ ਹੈ ਅਤੇ ਭਾਰਤੀ ਮੀਡੀਆ ਦੀਆਂ ਖਬਰਾਂ ਨਾਲ ਉਸਦਾ ਸਬੰਧ ਨਹੀਂ ਹੈ। ਇਸ ਲਈ ਉਸ ਨੂੰ ਮੇਹੁਲ ਚੋਕਸੀ ਦੇ ਘੋਟਾਲਿਆਂ ਬਾਰੇ ਕੁਝ ਨਹੀਂ ਪਤਾ ਸੀ। ਉਹ ਇੱਕ ਦੋਸਤ ਦੀ ਤਰ੍ਹਾਂ ਉਸ ਨਾਲ ਮਿਲਦੀ ਸੀ।

-PTC News

Related Post