ਮਿਡ ਡੇ ਮੀਲ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ ਚੁੱਕੀ ਝੰਡੀ, ਕੀ ਹਨ ਮੁੱਖ ਮੰਗਾਂ?

By  Joshi October 28th 2018 04:33 PM -- Updated: October 28th 2018 04:38 PM

ਮਿਡ ਡੇ ਮੀਲ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ ਚੁੱਕੀ ਝੰਡੀ, ਕੀ ਹਨ ਮੁੱਖ ਮੰਗਾਂ?,ਮੋਗਾ: ਮਿਡ ਡੇ ਮੀਲ ਕੁੱਕ ਯੂਨੀਅਨ,ਪੰਜਾਬ ਇਟਕ ਜਿਲ੍ਹਾ ਮੋਗਾ ਵਲੋਂ ਆਪਣੀਆਂ ਮੰਗਾਂ ਨੂੰ ਲਾਗੂ ਕਰਵਉਣ ਲਈ ਇਕ ਬਹੁਤ ਵੱਡੀ ਰੈਲੀ ਜਿਲ੍ਹਾ ਮੋਗਾ ਦੇ ਕੁੱਕਾਂ ਵਲੋਂ ਕੀਤੀ ਗਈ। ਰੈਲੀ ਦੀ ਅਗਵਾਈ ਕਰਦਿਆਂ ਸੂਬਾ ਪ੍ਰਧਾਨ ਕਰਮਚੰਦ ਨੇ ਦੱਸਿਆ ਕਿ 15005 ਲੱਖ ਬੱਚਿਆਂ ਦਾ ਖਾਣਾ 43509 ਕੂਕ ਦੁਪਿਹਰ ਦਾ ਖਾਣਾ ਤਿਆਰ ਕਰਦੇ ਹਨ ਅਤੇ ਵਰਤਾਉਂਦੇ ਹਨ,

ਪਰ ਇਹਨਾਂ ਕੁੱਕਾਂ ਨੂੰ ਸਾਰਾ ਸਾਰਾ ਦਿਨ ਕੰਮ ਕਰਵਾ ਕੇ ਵੀ ਸਿਰਫ 1700 ਰੁਪਏ 10 ਮਹੀਨਿਆਂ ਦੇ ਮਨ ਭਤੇ ਦੇ ਤੌਰ ਤੇ ਤਨਖਾਹ ਦੇ ਰਹੇ ਹਨ। ਇਸੇ ਦੌਰਾਨ ਕਰਮਚੰਦ ਨੇ ਕੇਂਦਰ ਸਰਕਾਰ ਨੂੰ ਸਖ਼ਤੀ ਨਾਲ ਕਿਹਾ ਕਿ ਕੇਂਦਰ ਸਰਕਾਰ ਕੁੱਕਾਂ ਨੂੰ ਕੋਈ ਵੀ ਛੁੱਟੀ ਨਹੀਂ ਦਿੰਦੀ ਅਤੇ ਇਹਨਾਂ ਦੀ ਛੁੱਟੀ ਦੇ ਸਮੇਂ ਬਦਲਵਾਂ ਪ੍ਰਬੰਧ ਕੀਤਾ ਜਾਂਦਾ ਹੈ।

ਹੋਰ ਪੜ੍ਹੋ: ਪੀਟੀਸੀ ਨਿਊਜ਼ ‘ਚਿੱਟੇ ਖਿਲਾਫ਼ ਕਾਲਾ ਹਫਤਾ’ ਮੁਹਿੰਮ ਤਹਿਤ ਲੋਕਾਂ ਨੂੰ ਨਸ਼ਿਆਂ ਖਿਲਾਫ਼ ਕਰੇਗਾ ਜਾਗਰੂਕ (video)

ਉਹਨਾਂ ਦੀਆਂ ਮੰਗਾਂ ਹਨ ਕਿ ਸਰਕਾਰੀ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀਆ 2017 ਤੋਂ ਸੈਂਟਰ ਪੈਟਰਨ ਤੇ ਦੀਵਾਲੀ ਤੋਂ ਪਹਿਲਾਂ ਜੋ ਕਿਸ਼ਤਾਂ ਬਣਦੀਆਂ ਹਨ ਉਹ ਨਗਦ ਦਿੱਤੀਆਂ ਜਾਣ।ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ।ਮਿਡ ਡੇ ਮਿਲ ਅਤੇ ਤੂੜੀ ਛਿਲਕਾ ਕਰਮਚਾਰੀਆਂ ਨੂੰ ਲਾਭ ਪਾਤਰੀ ਕਾਰਡ ਬਣਾ ਕੇ ਦਿੱਤੇ ਜਾਣ।

2004 ਤੋਂ ਬਾਅਦ ਪੱਕੇ ਹੋਏ ਮੁਲਾਜ਼ਮਾਂ ਨੂੰ ਪੈਨਸ਼ਨ ਦਿੱਤੀ ਜਾਵੇ।ਨਾਲ ਹੀ ਕਰਮਚੰਦ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨਾਂ ਚ ਸੰਘਰਸ਼ ਹੋਰ ਵੀ ਤੇਜ਼ ਕਰਾਂਗੇ।

—PTC News

Related Post