ਨਾਬਾਲਗ ਨੇ ਘਰ 'ਚ ਦੱਬੀ ਮਾਤਾ-ਪਿਤਾ ਦੀ ਲਾਸ਼, ਕਹਿੰਦਾ-"ਮੈਨੂੰ ਪਿਆਰ ਨਹੀਂ ਕਰਦੇ"

By  Tanya Chaudhary March 4th 2022 06:26 PM

ਰਾਂਚੀ: ਛੱਤੀਸਗੜ੍ਹ ਦੇ ਸਰਗੁਜਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ 17 ਸਾਲ ਦੇ ਲੜਕੇ ਨੇ ਆਪਣੇ ਮਾਤਾ-ਪਿਤਾ ਦਾ ਕਤਲ ਕਰਕੇ ਲਾਸ਼ ਨੂੰ ਘਰ ਵਿਚ ਦਫ਼ਨਾ ਦਿੱਤਾ। ਕਤਲ ਦੇ 5 ਦਿਨ ਬਾਅਦ ਇਹ ਘਟਨਾ ਸਾਹਮਣੇ ਆਈ। ਜਦੋਂ ਲੜਕੇ ਦਾ ਵੱਡਾ ਭਰਾ ਘਰ ਪਹੁੰਚਿਆ। ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਨਾਬਾਲਗ ਨੇ ਘਰ 'ਚ ਦੱਬੀ ਮਾਤਾ-ਪਿਤਾ ਦੀ ਲਾਸ਼

ਜਦੋਂ ਮੁਲਜ਼ਮ ਦਾ ਭਰਾ ਉਸ ਦੇ ਘਰ ਪਹੁੰਚਿਆ ਤਾਂ ਉਸ ਨੂੰ ਘਰ ਵਿੱਚ ਆਪਣੇ ਮਾਤਾ-ਪਿਤਾ ਨਹੀਂ ਮਿਲੇ ਅਤੇ ਪੂਰੇ ਘਰ ਵਿੱਚੋਂ ਬਦਬੂ ਆ ਰਹੀ ਸੀ। ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਪੁਲਿਸ ਦੇ ਮੌਕੇ 'ਤੇ ਪਹੁੰਚਦੇ ਹੀ ਛੋਟੇ ਭਰਾ ਨੇ ਪੁਲਿਸ ਨੂੰ ਸੱਚ ਬਿਆਨ ਕੀਤਾ।

ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਹੁਣ 65 ਸਾਲ ਦੀ ਉਮਰ 'ਚ ਸੇਵਾਮੁਕਤ ਹੋਣਗੇ 'ਪ੍ਰੋਫੈਸਰ'

ਉਦੈਪੁਰ ਖੇਤਰ ਦੇ ਪਿੰਡ ਖੋਧਾਲਾ ਵਾਸੀ ਜੈਰਾਮ ਸਿੰਘ (50) ਅਤੇ ਫੂਲਸੁੰਦਰੀ ਬਾਈ (45) ਦੇ ਦੋ ਪੁੱਤਰ ਹਨ। ਵੱਡਾ ਪੁੱਤਰ ਹੇਮੰਤ ਆਪਣੀ ਪਤਨੀ ਨਾਲ ਸਹੁਰੇ ਘਰ ਰਹਿੰਦਾ ਹੈ। ਹੇਮੰਤ ਜਦੋਂ ਵੀਰਵਾਰ ਨੂੰ ਘਰ ਆਇਆ ਤਾਂ ਉਹ ਆਪਣੇ ਮਾਤਾ-ਪਿਤਾ ਦੀ ਤਲਾਸ਼ ਕਰਨ ਲੱਗਾ। ਉਸ ਨੇ ਉਨ੍ਹਾਂ ਦੀ ਭਾਲ ਕੀਤੀ ਪਰ ਉਹ ਕਿਤੇ ਨਹੀਂ ਮਿਲੇ ਅਤੇ ਘਰ ਦੇ ਅੰਦਰੋਂ ਅਜੀਬ ਬਦਬੂ ਵੀ ਆ ਰਹੀ ਸੀ। ਸੂਚਨਾ 'ਤੇ ਦੇਰ ਰਾਤ ਹੇਮੰਤ ਪੁਲਿਸ ਕੋਲ ਪਹੁੰਚਿਆ ਤਾਂ ਛੋਟੇ ਬੇਟੇ ਨੇ ਕਤਲ ਦਾ ਖੁਲਾਸਾ ਕੀਤਾ। ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਨਾਬਾਲਗ ਨੇ ਘਰ 'ਚ ਦੱਬੀ ਮਾਤਾ-ਪਿਤਾ ਦੀ ਲਾਸ਼

ਮੁਲਜ਼ਮ ਨਾਬਾਲਗ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ 5-6 ਦਿਨ ਪਹਿਲਾਂ ਹੀ ਆਪਣੇ ਮਾਪਿਆਂ ਦਾ ਕਤਲ ਕਰ ਦਿੱਤਾ ਸੀ। ਇਸ ਕਤਲ ਨੂੰ ਉਸ ਨੇ ਲੱਕੜ ਵੱਢਣ ਵਾਲੇ ਔਜ਼ਾਰ ਨਾਲ ਅੰਜਾਮ ਦਿੱਤਾ। ਕਤਲ ਤੋਂ ਬਾਅਦ ਕਿਸ਼ੋਰ ਨੇ ਪਿਤਾ ਦੀ ਲਾਸ਼ ਨੂੰ ਘਰ 'ਚ ਹੀ ਦਫਨ ਕਰ ਦਿੱਤਾ, ਪਰ ਮਾਂ ਦੀ ਲਾਸ਼ ਨੂੰ ਦੋ ਦਿਨਾਂ ਬਾਅਦ ਘਰ 'ਚ ਹੀ ਕਿਸੇ ਹੋਰ ਥਾਂ 'ਤੇ ਦਫਨ ਕਰ ਦਿੱਤਾ। ਇਸ ਦੌਰਾਨ ਉਹ ਘਰ 'ਚ ਹੀ ਸੌਂਦਾ ਸੀ ਅਤੇ ਆਪਣਾ ਖਾਣਾ ਖੁਦ ਬਣਾਉਂਦਾ ਸੀ। ਪੁਲਿਸ ਨੇ ਜਾਂਚ ਲਈ ਫੋਰੈਂਸਿਕ ਟੀਮ ਨੂੰ ਮੌਕੇ 'ਤੇ ਭੇਜਿਆ ਹੈ। ਪਹਿਲਾਂ ਪੁਲਿਸ ਨੇ ਮੈਜਿਸਟਰੇਟ ਦੇ ਸਾਹਮਣੇ ਮੁਲਜ਼ਮਾਂ ਦੇ ਬਿਆਨ ਲਏ ਅਤੇ ਉਸ ਤੋਂ ਬਾਅਦ ਲਾਸ਼ਾਂ ਨੂੰ ਬਰਾਮਦ ਕੀਤਾ ।

ਇਹ ਵੀ ਪੜ੍ਹੋ: ਈਸੇਵਾਲ ਜਬਰ-ਜਨਾਹ ਮਾਮਲਾ : ਪੰਜ ਦੋਸ਼ੀਆਂ ਨੂੰ ਉਮਰ ਕੈਦ, ਨਾਬਾਲਿਗ ਨੂੰ 20 ਸਾਲ ਕੈਦ

ਨਾਬਾਲਗ ਨੇ ਘਰ 'ਚ ਦੱਬੀ ਮਾਤਾ-ਪਿਤਾ ਦੀ ਲਾਸ਼

ਐਸਡੀਓਪੀ ਅਖਿਲੇਸ਼ ਕੌਸ਼ਿਕ ਦੇ ਮੁਤਾਬਕ ਮੁਲਜ਼ਮ ਨੇ ਦੱਸਿਆ ਕਿ ਮਾਤਾ-ਪਿਤਾ ਭਰਾ ਅਤੇ ਭਰਜਾਈ ਨੂੰ ਜ਼ਿਆਦਾ ਪਿਆਰ ਕਰਦੇ ਸਨ। ਉਸ ਨੂੰ ਪਿਆਰ ਨਹੀਂ ਕਰਦੇ ਜਿਸ ਕਰ ਕੇ ਉਸ ਨੇ ਦੋਹਾਂ ਨੂੰ ਮਾਰ ਦਿੱਤਾ। ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਲੜਕੇ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਅਤੇ ਉਸ ਨੇ ਗੁੱਸੇ ਵਿੱਚ ਆ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਅਗਲੇਰੀ ਕਾਰਵਾਈ ਜਾਰੀ ਹੈ।

-PTC News

Related Post