Tue, Jul 29, 2025
Whatsapp

ਮੋਗਾ: ਕਾਂਗਰਸ ਦੀ ਬੇਭਰੋਸਗੀ ਮਤੇ 'ਚ ਹਾਰ, 'ਆਪ' ਨੂੰ ਮਿਲੇਗਾ ਪੰਜਾਬ 'ਚ ਆਪਣਾ ਪਹਿਲਾ ਮੇਅਰ

Reported by:  PTC News Desk  Edited by:  Jasmeet Singh -- July 04th 2023 03:59 PM
ਮੋਗਾ: ਕਾਂਗਰਸ ਦੀ ਬੇਭਰੋਸਗੀ ਮਤੇ 'ਚ ਹਾਰ, 'ਆਪ' ਨੂੰ ਮਿਲੇਗਾ ਪੰਜਾਬ 'ਚ ਆਪਣਾ ਪਹਿਲਾ ਮੇਅਰ

ਮੋਗਾ: ਕਾਂਗਰਸ ਦੀ ਬੇਭਰੋਸਗੀ ਮਤੇ 'ਚ ਹਾਰ, 'ਆਪ' ਨੂੰ ਮਿਲੇਗਾ ਪੰਜਾਬ 'ਚ ਆਪਣਾ ਪਹਿਲਾ ਮੇਅਰ

ਮੋਗਾ: ਮੋਗਾ ਨਗਰ ਨਿਗਮ ਸੂਬੇ ਦੀ ਪਹਿਲੀ ਨਗਰ ਨਿਗਮ ਹੋਵੇਗੀ ਜਿਸ ਨੂੰ ਆਮ ਆਦਮੀ ਪਾਰਟੀ ਦਾ ਮੇਅਰ ਮਿਲੇਗਾ। ਇਹ ਇਸ ਲਈ ਕਿਉਂਕਿ ਸੱਤਾਧਾਰੀ ਪਾਰਟੀ ਨੇ ਮੰਗਲਵਾਰ ਨੂੰ ਕਾਂਗਰਸ ਦੀ ਨੀਤਿਕਾ ਭੱਲਾ ਨੂੰ ਮੇਅਰ ਦੇ ਅਹੁਦੇ ਤੋਂ ਹਟਾਉਂਦੇ ਹੋਏ ਬੇਭਰੋਸਗੀ ਮਤਾ ਜਿੱਤ ਲਿਆ ਹੈ। ਮੰਗਲਵਾਰ ਨੂੰ ਹੋਈ ਨਗਰ ਨਿਗਮ ਹਾਊਸ ਦੀ ਮੀਟਿੰਗ ਦੌਰਾਨ 50 ਵਿੱਚੋਂ 48 ਕੌਂਸਲਰ ਨੇ ਮੀਟਿੰਗ 'ਚ ਹਿੱਸਾ ਲਿਆ। ‘ਆਪ’ ਦੀ ਮੋਗਾ ਤੋਂ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ 48 ਕੌਂਸਲਰਾਂ ਵਿੱਚੋਂ 41 ਨੇ ‘ਆਪ’ ਦੇ ਹੱਕ ਵਿੱਚ ਵੋਟਾਂ ਪਾਈਆਂ।

ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਨਾਲ ਅਮਰੀਕਾ 'ਚ ਹਾਦਸਾ, ਕਰਵਾਉਣੀ ਪਈ ਸਰਜਰੀ, ਜਾਣੋ ਕਿਵੇਂ ਹੁਣ ਸਿਹਤ


41 ਪਹਿਲਾਂ ਹੀ 'ਆਪ' ਹੋ ਚੁਕੇ ਸ਼ਾਮਲ 
ਡਾ: ਅਮਨਦੀਪ ਕੌਰ ਅਰੋੜਾ ਦਾ ਕਹਿਣਾ ਕਿ 'ਆਪ' ਨੂੰ ਵੋਟ ਪਾਉਣ ਵਾਲੇ 41 ਕੌਂਸਲਰਾਂ ਵਿੱਚੋਂ 32 ਪਹਿਲਾਂ ਹੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਹਨ ਅਤੇ ਨੌਂ ਹੋਰ ਸਾਡਾ ਸਮਰਥਨ ਕਰ ਰਹੇ ਹਨ। ਮੋਗਾ ਪੰਜਾਬ ਦੀ ਪਹਿਲੀ ਨਗਰ ਨਿਗਮ ਬਣ ਗਈ ਹੈ ਜਿਸ ਨੂੰ ਜਲਦ ‘ਆਪ’ ਦਾ ਪਹਿਲਾ ਮੇਅਰ ਮਿਲਣ ਵਾਲਾ ਹੈ। ਹੁਣ ਜਦੋਂ ਸਰਕਾਰ ਨੋਟੀਫਿਕੇਸ਼ਨ ਜਾਰੀ ਕਰੇਗੀ ਤਾਂ ਨਵਾਂ ਮੇਅਰ ਚੁਣਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।


ਪਿਛਲੇ ਨਗਰ ਨਿਗਮ ਚੋਣਾਂ 'ਚ ਕਾਂਗਰਸ ਨੇ ਮਾਰੀ ਸੀ ਬਾਜ਼ੀ 
ਸਾਲ 2021 ਵਿੱਚ 50 ਵਾਰਡਾਂ ਲਈ ਹੋਈਆਂ ਮੋਗਾ ਨਗਰ ਨਿਗਮ ਦੀਆਂ ਪਿਛਲੀਆਂ ਚੋਣਾਂ ਵਿੱਚ ਕਾਂਗਰਸ ਨੇ 20 ਸੀਟਾਂ ਜਿੱਤੀਆਂ ਸਨ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਨੇ 15 ਸੀਟਾਂ ਜਿੱਤੀਆਂ ਸਨ। ਹੋਰ 10 ਸੀਟਾਂ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਸਨ, ਜਦਕਿ 'ਆਪ' ਚਾਰ ਅਤੇ ਭਾਜਪਾ ਇੱਕ 'ਤੇ ਕਾਬਜ਼ ਹੋਈਆਂ। ਬਾਅਦ ਵਿੱਚ ਆਜ਼ਾਦ ਉਮੀਦਵਾਰਾਂ ਨੇ ਭੱਲਾ ਨੂੰ ਮੇਅਰ ਚੁਣਨ ਲਈ ਕਾਂਗਰਸ ਦਾ ਸਮਰਥਨ ਕੀਤਾ।

ਇਹ ਵੀ ਪੜ੍ਹੋ: ਅਮਰੀਕਾ: ਵੱਖਵਾਦੀਆਂ ਵੱਲੋਂ ਭਾਰਤੀ ਸਫ਼ਾਰਤਖ਼ਾਨੇ 'ਚ ਅੱਗਜ਼ਨੀ ਦੀ ਕੋਸ਼ਿਸ਼

'ਆਪ' ਦੀ ਵਿਧਾਇਕ ਨੇ ਦਿੱਤਾ ਇਹ ਬਿਆਨ 
ਵਿਧਾਇਕ ਨੇ ਕਿਹਾ ਕਿ ਜਦੋਂ ਤੋਂ 'ਆਪ' ਸਰਕਾਰ ਸੱਤਾ 'ਚ ਆਈ ਹੈ, ਮੋਗਾ 'ਚ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਪਏ ਹਨ ਕਿਉਂਕਿ ਮੌਜੂਦਾ ਮੇਅਰ ਕੋਈ ਦਿਲਚਸਪੀ ਨਹੀਂ ਲੈ ਰਹੇ ਸਨ। ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਸਰਕਾਰ ‘ਆਪ’ ਦੀ ਹੈ, ਇਸ ਲਈ ਲੋਕ ਸ਼ਿਕਾਇਤਾਂ ਕਰ ਰਹੇ ਸਨ ਕਿ ਵਿਕਾਸ ਦੇ ਕੰਮ ਨਹੀਂ ਹੋ ਰਹੇ ਜਾਂ ਬਿਲਕੁਲ ਰੁਕੇ ਪਏ ਹਨ। ਇੱਕ ਵਾਰ ਜਦੋਂ ਸਦਨ ਵਿੱਚ 'ਆਪ' ਦਾ ਮੇਅਰ ਬਣ ਗਿਆ ਤਾਂ ਸਭ ਕੁਝ ਸੁਚਾਰੂ ਹੋ ਜਾਵੇਗਾ ਅਤੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਆਵੇਗੀ। ਸਾਨੂੰ ਨਵਾਂ ਮੇਅਰ ਚੁਣਨ ਲਈ ਘੱਟੋ-ਘੱਟ 34 ਕੌਂਸਲਰਾਂ ਦੇ ਸਮਰਥਨ ਦੀ ਲੋੜ ਸੀ ਅਤੇ ਸਾਡੇ ਕੋਲ ਹੁਣ 41 ਹਨ।"

ਅਕਾਲੀ ਦਲ 'ਚੋਂ ਸਨ ਸ਼ਹਿਰ ਦੇ ਪਹਿਲੇ ਮੇਅਰ  
ਕਾਬਲੇਗੌਰ ਹੈ ਕਿ ਸਾਲ 2015 ਵਿੱਚ ਜਦੋਂ ਮੋਗਾ ਸ਼ਹਿਰ ਦੇ ਵਾਸੀਆਂ ਨੇ ਆਪਣੇ ਪਹਿਲੇ ਨਗਰ ਨਿਗਮ ਹਾਊਸ ਲਈ ਵੋਟਾਂ ਪਾਈਆਂ ਤਾਂ ਅਕਸ਼ਿਤ ਜੈਨ ਮੋਗਾ ਦੇ ਪਹਿਲੇ ਮੇਅਰ ਚੁਣੇ ਗਏ। ਉਹ ਸਾਬਕਾ ਅਕਾਲੀ ਵਿਧਾਇਕ ਜੋਗਿੰਦਰ ਪਾਲ ਜੈਨ ਦੇ ਪੁੱਤਰ ਹਨ।

ਇਹ ਵੀ ਪੜ੍ਹੋ: 2024 ਤੋਂ ਪਹਿਲਾਂ ਭਾਜਪਾ ਨੇ ਕਈ ਸੂਬਾ ਪ੍ਰਧਾਨ ਬਦਲੇ, ਪੰਜਾਬ ਨੂੰ ਸੁਨੀਲ ਜਾਖੜ ਅਤੇ ਝਾਰਖੰਡ ਤੋਂ ਬਾਬੂਲਾਲ ਮਰਾਂਡੀ

- PTC NEWS

Top News view more...

Latest News view more...

PTC NETWORK
PTC NETWORK      
Notification Hub
Icon