ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਸੰਦੀਪ ਦੇ ਸੁਸਾਇਡ 'ਚ ਹੈਰਾਨੀਜਨਕ ਖੁਲਾਸੇ..!

By  Jashan A August 4th 2019 05:01 PM

ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਸੰਦੀਪ ਦੇ ਸੁਸਾਇਡ 'ਚ ਹੈਰਾਨੀਜਨਕ ਖੁਲਾਸੇ..!,ਮੋਗਾ: ਮੋਗਾ ਦੇ ਪਿੰਡ ਨੱਥੂਵਾਲਾ ਗਰਬੀ 'ਚ ਇੱਕ ਨੌਜਵਾਨ ਨੇ ਆਪਣੇ ਪਰਿਵਾਰ ਦੇ 5 ਜੀਆਂ ਦਾ ਕਤਲ ਕਰਕੇ ਖੁਦਕੁਸ਼ੀ ਕਰ ਲਈ ਸੀ। ਜਿਸ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦੱਸ ਦਈਏ ਕਿ ਪਰਿਵਾਰ ਦੇ ਇਕਲੌਤੇ 25 ਸਾਲਾ ਨੌਜਵਾਨ ਨੇ ਆਪਣੇ ਸਾਰੇ ਪਰਿਵਾਰ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਉਪਰੰਤ ਖ਼ੁਦਕੁਸ਼ੀ ਨੋਟ ਲਿਖ ਕੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖ਼ਤਮ ਕਰ ਲਿਆ। ਆਪਣੇ ਇਸ ਸੁਸਾਇਡ ਨੋਟ 'ਚ ਸੰਦੀਪ ਨੇ ਇਸ ਹੱਤਿਆਕਾਂਡ ਦੇ ਕਾਰਨਾਂ ਦਾ ਜ਼ਿਕਰ ਕੀਤਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਸੁਸਾਈਡ ਨੋਟ 'ਚ ਉਸ ਨੇ ਲਿਖਿਆ ਹੈ ਕਿ ਮੈਂ ਅਮਨਦੀਪ ਸਿੰਘ ਦਾ ਰਿਵਾਲਵਰ ਖ਼ੁਦ ਚੋਰ ਬਣ ਕੇ ਚੋਰੀ ਕੀਤਾ ਹੈ । ਇਸ ਕਰ ਕੇ ਅਮਨਦੀਪ 'ਤੇ ਕੋਈ ਵੀ ਕਾਰਵਾਈ ਨਾ ਕੀਤੀ ਜਾਵੇ,ਕਿਉਂਕਿ ਮੇਰੀ ਆਪਣੀ ਰਾਈਫ਼ਲ ਜਮ੍ਹਾਂ ਹੋਈ ਪਈ ਹੈ। ਉਸ ਨੇ ਕਿਹਾ ਕਿ ਮੈਂ ਆਪਣੇ ਪਰਿਵਾਰ ਨੂੰ ਇਸ ਕਰਕੇ ਮਾਰ ਰਿਹਾ ਹਾਂ ਕਿ ਉਨ੍ਹਾਂ ਤੋਂ ਮੇਰੇ ਮਰਨ ਦਾ ਦਰਦ ਬਰਦਾਸ਼ਤ ਨਹੀਂ ਕੀਤਾ ਜਾਣਾ ਤੇ ਮੈਂ ਖੁਦਕੁਸ਼ੀ ਕਰਕੇ ਉਨ੍ਹਾਂ ਨੂੰ ਜਿਉਂਦਿਆਂ ਜੀਅ ਨਹੀਂ ਸੀ ਮਾਰ ਸਕਦਾ।

ਮੈਂ ਆਪਣੀ ਭੈਣ ਤੇ ਭਾਣਜੀ ਨੂੰ ਇਸ ਕਰ ਕੇ ਮਾਰਿਆ ਹੈ ਕਿਉਂਕਿ ਮੇਰੀ ਭੈਣ ਸਾਡੇ ਹੌਂਸਲੇ ਨਾਲ ਤਾਂ ਦਿਨ ਕੱਟ ਰਹੀ ਹੈ । ਉਸ ਨੇ ਇਹ ਵੀ ਲਿਖਿਆ ਹੈ ਕਿ ਮੈਂ ਆਪਣੀ ਛੋਟੀ ਭੈਣ ਤੇ ਭੂਆ ਦਾ ਵੀ ਦੋਸ਼ੀ ਹਾਂ ਉਹ ਦੋਵੇਂ ਕੈਨੇਡਾ 'ਚ ਨੇ, ਉਹ ਇਹ ਦੁੱਖ ਕਿਵੇਂ ਝੱਲਣਗੀਆਂ, ਪਰ ਜੇ ਉਹ ਇੱਥੇ ਹੁੰਦੀਆਂ ਤਾਂ ਮੈਂ ਉਨ੍ਹਾਂ ਨੂੰ ਵੀ ਮਾਰ ਦੇਣਾ ਸੀ।

ਹੋਰ ਪੜ੍ਹੋ: ਚੰਡੀਗੜ੍ਹ ਦੀ ਵਿਆਹੁਤਾ ਔਰਤ ਨਾਲ ਇੱਕ ਹੋਟਲ ਵਿੱਚ ਹੋਇਆ ਬਲਾਤਕਾਰ

ਇਸ ਤੋਂ ਇਲਾਵਾ ਉਸ ਨੇ ਆਪਣੀ ਮੰਗੇਤਰ ਸਬੰਧੀ ਲਿਖਿਆ ਹੈ ਕਿ ਮੈਨੂੰ ਮੁਆਫ਼ ਕਰੀਂ, ਮੈਂ ਤੇਰਾ ਸਭ ਤੋਂ ਵੱਡਾ ਗੁਨਾਹਗਾਰ ਹਾਂ। ਮੈਂ ਇਨਸਾਨ ਨਹੀਂ, ਜਾਨਵਰ ਹਾਂ।

ਦੱਸ ਦਈਏ ਕਿ ਉਸ ਨੇ ਇਹ ਵੀ ਲਿਖਿਆ ਹੈ ਕਿ ਜੋ ਬੰਦਾ ਵਿਆਹ ਨਹੀਂ ਕਰਾਉਂਦਾ ਉਸ ਦੇ ਪਿੱਛੇ ਵੀ ਕੋਈ ਰਾਜ ਹੁੰਦਾ ਹੈ, ਪਰ ਸਾਡਾ ਸਮਾਜ ਇਹ ਸਭ ਕੁਝ ਨਹੀਂ ਸਮਝਦਾ ਕਿ ਬੰਦੇ ਦੀਆਂ ਆਪਣੀਆਂ ਵੀ ਕੋਈ ਭਾਵਨਾਵਾਂ ਹੁੰਦੀਆਂ ਹਨ, ਜ਼ਰੂਰੀ ਨਹੀਂ ਕਿ ਹਰ ਬੰਦਾ ਵਿਆਹ ਲਈ 'ਪਰਫੈਕਟ' ਹੋਵੇ, ਪਰ ਸਮਾਜ ਹੀ ਇਹੋ ਜਿਹੀਆਂ ਘਟਨਾਵਾਂ ਨੂੰ ਜਨਮ ਦਿੰਦਾ ਹੈ ਜਦਕਿ ਬਾਹਰਲੇ ਮੁਲਕਾਂ 'ਚ ਕੋਈ ਨਹੀਂ ਪੁੱਛਦਾ ਕਿ ਵਿਆਹ ਕਰਵਾਉਣਾ ਕਿ ਨਹੀਂ।

ਦੱਸ ਦਈਏ ਕਿ ਉਕਤ ਪਰਿਵਾਰ ਪਿੰਡ ਦਾ ਨਾਮੀ ਪਰਿਵਾਰ ਸੀ ਅਤੇ ਨੌਜਵਾਨ ਸੰਦੀਪ ਸਿੰਘ ਉਰਫ਼ ਸੰਨੀ ਨੇ ਅੱਧੀ ਰਾਤ ਨੂੰ ਇਸ ਦੁਖਦਾਈ ਘਟਨਾ ਨੂੰ ਉਸ ਸਮੇਂ ਅੰਜਾਮ ਦਿੱਤਾ ਜਦੋਂ ਪਰਿਵਾਰਕ ਮੈਂਬਰ ਪਿਤਾ ਮਨਜੀਤ ਸਿੰਘ (60), ਮਾਤਾ ਬਿੰਦਰ ਕੌਰ (58), ਭੈਣ ਅਮਨਜੋਤ ਕੌਰ (30) ਅਤੇ ਮਾਸੂਮ ਭਾਣਜੀ ਅਵਨੀਤ ਕੌਰ (4) ਇੱਕੋ ਏ.ਸੀ. ਵਾਲੇ ਕਮਰੇ 'ਚ ਸੁੱਤੇ ਪਏ ਸਨ, ਜਦਕਿ ਦਾਦੀ ਗੁਰਦੀਪ ਕੌਰ (80) ਨਾਲ ਵਾਲੇ ਕਮਰੇ ਵਿਚ ਸੁੱਤੀ ਹੋਈ ਸੀ, ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਅਤੇ ਪਰਿਵਾਰ ਦੇ ਸੱਤਵੇਂ ਜੀਅ ਆਪਣੇ ਬਜ਼ੁਰਗ ਦਾਦੇ ਗੁਰਚਰਨ ਸਿੰਘ ਜੋ ਘਰ ਦੀ ਗਲੀ ਵਾਲੀ ਬੈਠਕ 'ਚ ਪਏ ਸਨ, ਨੂੰ ਮਾਰਨ ਦੇ ਇਰਾਦੇ ਨਾਲ ਉਸ ਦੇ ਕਮਰੇ 'ਚ ਜਾ ਕੇ ਗੋਲੀ ਮਾਰ ਦਿੱਤੀ ਜੋ ਕਿ ਜ਼ਖਮੀ ਹੋ ਗਏ, ਜਿਸ ਨੂੰ ਬਾਅਦ ਵਿਚ ਲੋਕਾਂ ਨੇ ਹਸਪਤਾਲ ਪਹੁੰਚਾਇਆ।

-PTC News

Related Post