ਮੋਹਾਲੀ: ਸ਼ਹੀਦ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਪੁੱਜੀ ਪਿੰਡ, ਲੋਕਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ (ਤਸਵੀਰਾਂ)

By  Jashan A July 11th 2019 01:27 PM -- Updated: July 11th 2019 01:30 PM

ਮੋਹਾਲੀ: ਸ਼ਹੀਦ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਪੁੱਜੀ ਪਿੰਡ, ਲੋਕਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ (ਤਸਵੀਰਾਂ),ਮੋਹਾਲੀ: ਜੰਮੂ ਕਸ਼ਮੀਰ ਦੇ ਲੇਹ ਵਿੱਚ ਗੋਲਾ ਫਟਣ ਨਾਲ ਜ਼ਿਲ੍ਹਾ ਮੋਹਾਲੀ ਦੇ ਪਿੰਡ ਧਰਮਗੜ ਦਾ ਗੁਰਪ੍ਰੀਤ ਸਿੰਘ ਨਾਮ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਸੀ। ਜਿਸ ਦੀ ਮ੍ਰਿਤਕ ਦੇਹ ਅੱਜ ਉਸ ਦੇ ਜੱਦੀ ਪਿੰਡ ਵਿਖੇ ਪਹੁੰਚੀ। ਜਿਥੇ ਉਹਨਾਂ ਦਾ ਉਹਨਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।

ਇਸ ਮੌਕੇ ਜਿਥੇ ਪਰਿਵਾਰਕ ਮੈਬਰਾਂ ਅਤੇ ਰਿਸ਼ਤੇਦਾਰਾਂ 'ਚ ਦੁੱਖ ਸੀ, ਉਥੇ ਹੀ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਸ਼ਹੀਦ ਜਵਾਨ ਗੁਰਪ੍ਰੀਤ ਸਿੰਘ ਨੂੰ ਹਰ ਕਿਸੇ ਨੇ ਅੰਤਿਮ ਵਿਦਾਈ ਦਿੱਤੀ।

ਹੋਰ ਪੜ੍ਹੋ:ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾ ਅਤੇ ਸਥਾਨਕ ਲੋਕਾਂ 'ਚ ਝੜਪ, 6 ਸੁਰੱਖਿਆ ਮੁਲਾਜ਼ਮ ਜ਼ਖਮੀ

ਤੁਹਾਨੂੰ ਦੱਸ ਦੇਈਏ ਕਿ ਜੰਮੂ ਕਸ਼ਮੀਰ ਦੇ ਲੇਹ ਵਿੱਚ ਫਾਇਰਿੰਗ ਪ੍ਰੈਕਟਿਸ ਦੌਰਾਨ ਧਮਾਕਾ ਹੋ ਗਿਆ ਸੀ।

ਜਿਸ ਦੌਰਾਨ ਗੁਰਪ੍ਰੀਤ ਸਿੰਘ ਸ਼ਹੀਦ ਹੋ ਗਿਆ। ਗੁਰਪ੍ਰੀਤ ਸਿੰਘ 2014 ‘ਚ ਸਿੱਖ ਰੈਜੀਮੈਂਟ ‘ਚ ਬਤੌਰ ਸਿਪਾਹੀ ਭਰਤੀ ਹੋਇਆ ਸੀ ਅਤੇ ਲੇਹ-ਲੱਦਾਖ ‘ਚ ਤਾਇਨਾਤ ਸੀ।ਗੁਰਪ੍ਰੀਤ ਸਿੰਘ ਦੇ ਭਰਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪ੍ਰੈਕਟਿਸ ਦਾ ਮੰਗਲਵਾਰ ਨੂੰ ਆਖਰੀ ਦਿਨ ਸੀ।

-PTC News

Related Post