Wed, May 1, 2024
Whatsapp

ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾ ਅਤੇ ਸਥਾਨਕ ਲੋਕਾਂ 'ਚ ਝੜਪ, 6 ਸੁਰੱਖਿਆ ਮੁਲਾਜ਼ਮ ਜ਼ਖਮੀ

Written by  Joshi -- October 25th 2018 09:21 AM -- Updated: October 25th 2018 09:24 AM
ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾ ਅਤੇ ਸਥਾਨਕ ਲੋਕਾਂ 'ਚ ਝੜਪ, 6 ਸੁਰੱਖਿਆ ਮੁਲਾਜ਼ਮ ਜ਼ਖਮੀ

ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾ ਅਤੇ ਸਥਾਨਕ ਲੋਕਾਂ 'ਚ ਝੜਪ, 6 ਸੁਰੱਖਿਆ ਮੁਲਾਜ਼ਮ ਜ਼ਖਮੀ

ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾ ਅਤੇ ਸਥਾਨਕ ਲੋਕਾਂ 'ਚ ਝੜਪ, 6 ਸੁਰੱਖਿਆ ਮੁਲਾਜ਼ਮ ਜ਼ਖਮੀ,ਸ਼੍ਰੀਨਗਰ: ਬੀਤੇ ਦਿਨ ਜੰਮੂ ਕਸ਼ਮੀਰ ਦੇ ਨੋਗਾਮ ਵਿੱਚ ਸੁਰੱਖਿਆ ਬਲਾ ਅਤੇ ਅੱਤਵਾਦੀਆਂ ਦੇ ਵਿਚਕਾਰ ਮੁਠਭੇੜ ਹੋਈ ਸੀ ਜਿਸ ਦੌਰਾਨ 2 ਅੱਤਵਾਦੀ ਢੇਰ ਹੋ ਗਏ ਸਨ। ਨਾਲ ਹੀ ਇਸ ਮੁਠਭੇੜ ਵਿੱਚ 6 ਸੁਰੱਖਿਆ ਕਰਮੀ ਵੀ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਇਲਾਕੇ ਵਿੱਚ ਮਾਹੌਲ ਕਾਫੀ ਤਣਾਅਪੂਰਨ ਬਣਿਆ ਹੋਇਆ। ਸਰਕਾਰ ਵਲੋਂ ਇਲਾਕੇ ਦੇ ਸਾਰੇ ਸਕੂਲ ਕਾਲਜ਼ ਅਤੇ ਇੰਟਰਨੈਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਸੀ। ਜਿਕਰਯੋਗ ਹੈ ਕਿ ਬੀਤੇ ਦਿਨ ਸੁਰੱਖਿਆ ਬਲਾ ਨੇ ਇਲਾਕੇ ਵਿੱਚ ਸ਼ੱਕੀ ਤੌਰ 'ਤੇ ਛਾਪੇਮਾਰੀ ਸ਼ੁਰੂ ਕੀਤੀ , ਜਿਸ ਦੌਰਾਨ ਸ਼ਹਿਰ ਦੇ ਇੱਕ ਘਰ ਵਿੱਚ ਅੱਤਵਾਦੀਆਂ ਦੇ ਛੁਪੇ ਹੋਣ ਦੀ ਖਬਰ ਮਿਲੀ, ਜਦੋ ਅੱਤਵਾਦੀਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਸੁਰੱਖਿਆ ਬਲਾ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਇਸ ਮੁਕਾਬਲੇ ਵਿੱਚ 2 ਅੱਤਵਾਦੀ ਢੇਰ ਹੋ ਗਏ। ਹੋਰ ਪੜ੍ਹੋ ਧੁੰਦ ਨੇ ਲਈ ਤਿੰਨ ਹੋਰ ਲੋਕਾਂ ਦੀ ਜਾਨ, ਵਾਪਰਿਆ ਦਰਦਨਾਕ ਹਾਦਸਾ! ਸੂਤਰਾਂ ਅਨੁਸਾਰ ਮੁਕਾਬਲਾ ਖਤਮ ਹੋਣ ਤੋਂ ਤੁਰੰਤ ਬਾਅਦ ਕਈ ਥਾਵਾਂ ’ਤੇ ਨੌਜਵਾਨ ਅੱਤਵਾਦੀਆਂ ਦੇ ਸਮਰਥਨ ’ਚ ਨਾਅਰੇ ਲਾਉਂਦੇ ਹੋਏ ਸੜਕਾਂ ’ਤੇ ਇਕੱਠੇ ਹੋ ਗਏ ਅਤੇ ਸੁਰੱਖਿਆ ਬਲਾਂ ਦਰਮਿਆਨ ਝੜਪ ਹੋ ਗਈ। ਲਗਭਗ ਪੂਰਾ ਦਿਨ ਕਾਨੂੰਨ ਇਨਫਰੋਸਮੈਂਟ ਏਜੰਸੀਆਂ ਪੱਥਰਬਾਜ਼ਾਂ ਨਾਲ ਜੂਝਦੀਆਂ ਰਹੀਆਂ। ਜਿਸ ਦੌਰਾਨ ਫੌਜ ਦੇ 6 ਕਰਮੀ ਅਤੇ ਕਈ ਹੋਰ ਲੋਕ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਇਲਾਕੇ ਵਿੱਚ ਹਾਲਾਤ ਕਾਫੀ ਤਣਾਅਪੂਰਨ ਬਣ ਗਏ। ਨੌਗਾਮ ਇਲਾਕੇ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਮਾਰੇ ਗਏ ਪੀਐੱਚ. ਡੀ. ਸਕਾਲਰ ਤੋਂ ਅੱਤਵਾਦੀ ਬਣੇ ਸਬਜਾਰ ਸੋਫੀ ਦੇ ਜਨਾਜ਼ੇ ’ਚ ਹਜ਼ਾਰਾਂ ਲੋਕਾਂ ਨੇ ਭਾਗ ਲਿਆ। ਇਸ ਦੌਰਾਨ ਹਿਜ਼ਬੁਲ ਦੇ ਚੋਟੀ ਦੇ ਕਮਾਂਡਰ ਜ਼ੀਨਤ ਉਲ ਇਸਲਾਮ ਅਤੇ 5 ਹੋਰ ਅੱਤਵਾਦੀਆਂ ਨੇ ਉਸ ਨੂੰ ਬੰਦੂਕ ਨਾਲ ਸਲਾਮੀ ਵੀ ਦਿੱਤੀ। —PTC News


Top News view more...

Latest News view more...