ਮੋਹਾਲੀ: ਬੇਰੁਜ਼ਗਾਰ ਮਲਟੀਪਰਪਜ਼ ਵਰਕਰਾਂ ਨੇ ਸਿਹਤ ਮੰਤਰੀ ਦੀ ਕੋਠੀ ਤੱਕ ਰੋਸ ਮਾਰਚ ਕਰਕੇ ਖੜਕਾਇਆ ਮੰਤਰੀ ਦਾ ਬੂਹਾ

By  Jashan A August 5th 2019 09:08 PM

ਮੋਹਾਲੀ: ਬੇਰੁਜ਼ਗਾਰ ਮਲਟੀਪਰਪਜ਼ ਵਰਕਰਾਂ ਨੇ ਸਿਹਤ ਮੰਤਰੀ ਦੀ ਕੋਠੀ ਤੱਕ ਰੋਸ ਮਾਰਚ ਕਰਕੇ ਖੜਕਾਇਆ ਮੰਤਰੀ ਦਾ ਬੂਹਾ

,ਮੋਹਾਲੀ: ਸਿਹਤ ਵਿਭਾਗ ਪੰਜਾਬ ਵਿੱਚ ਮਲਟੀਪਰਪਜ਼ ਹੈਲਥ ਵਰਕਰ(ਮੇਲ) ਦੀਆਂ ਸਾਰੀਆਂ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਉਮਰ ਹੱਦ ਵਿੱਚ ਛੋਟ ਦੇ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਸ਼ੰਘਰਸ਼ ਕਰ ਰਹੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਨੇ ਫੇਜ਼-7,ਸੈਕਟਰ -61 ਵਿਖੇ ਸਿਹਤ ਮੰਤਰੀ ਦੀ ਕੋਠੀ ਵੱਲ ਨੂੰ ਸਰਕਾਰ ਵਿਰੋਧੀ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਜ਼ਬਰਦਸਤ ਰੋਸ ਮਾਰਚ ਕੀਤਾ।

ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਸਥਾਨਕ ਕਮਿਊਨਟੀ ਸੈਂਟਰ ਕੋਲ ਪਾਰਕ ਵਿੱਚ ਇਕੱਠੇ ਹੋਏ ਬੇਰੁਜ਼ਗਾਰਾਂ ਨੇ ਜਿਉਂ ਹੀ ਅਚਾਨਕ ਕੋਠੀ ਨੂੰ ਮਾਰਚ ਸ਼ੁਰੂ ਕੀਤਾ ਤਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ।ਬੇਰੁਜ਼ਗਾਰਾਂ ਨੇ ਕਰੀਬ ਦੋ ਘੰਟੇ ਲਗਾਤਾਰ ਸਿਹਤ ਮੰਤਰੀ ਅਤੇ ਸਰਕਾਰ ਖਿਲਾਫ ਵਾਆਦਖਿਲਾਫੀਆਂ ਦੇ ਦੋਸ਼ ਲਗਾਉਦਿਆਂ ਭੜਾਸ ਕੱਢੀ।ਸੂਬਾ ਪ੍ਰਧਾਨ ਨੇ ਕਿਹਾ ਕਿ 24 ਜੂਨ ਦੇ ਧਰਨੇ ਦੌਰਾਨ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਸਕੱਤਰੇਤ ਵਿਖੇ ਮੀਟਿੰਗ ਸੱਦ ਕੇ ਇੱਕ ਮਹੀਨੇ ਵਿਚ ਇਸ਼ਤਿਹਾਰ ਜਾਰੀ ਕਰਨ ਦਾਭਰੋਸਾ ਦਿੱਤਾ।

ਹੋਰ ਪੜ੍ਹੋ:ਬਟਾਲਾ: ਪੰਚਾਇਤ ਚੋਣਾਂ ਵਿੱਚ ਕਾਂਗਰਸ ਦੀ ਧੱਕੇਸ਼ਾਹੀ ਤੇ ਪੱਖਪਾਤ ਲਗਾਤਾਰ ਜਾਰੀ

ਪ੍ਰੰਤੂ ਅਜੇ ਤੱਕ ਮਾਮਲਾ ਲਟਕ ਰਿਹਾ ਹੈ।ਇਸ ਮਗਰੋਂ ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਮੰਗ ਪੱਤਰ ਪ੍ਰਾਪਤ ਕਰਕੇ ਦਿਨ ਮੰਗਲਵਾਰ 13 ਅਗਸਤ ਨੂੰ ਪੈਨਲ ਮੀਟਿੰਗ ਤੈ ਕਰਵਾਈ।ਇਸ ਉਪਰੰਤ ਬੇਰੁਜ਼ਗਾਰਾਂ ਨੇ ਸੈਕਟਰ ਫੇਜ -7 ਦੀਆਂ ਬੱਤੀਆਂ ਕੋਲ ਲਗਾਇਆ ਜਾਣ ਵਾਲਾ ਪੱਕਾ ਧਰਨਾ ਮੁਲਤਵੀ ਕਰ ਦਿੱਤਾ।

ਯੂਨੀਅਨ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ 13 ਅਗਸਤ ਦੀ ਮੀਟਿੰਗ ਲਾਰਾ ਸਾਬਤ ਹੋਈ ਤਾਂ ਆਜ਼ਾਦੀ ਦਿਵਸ ਮੌਕੇ ਸਿਹਤ ਮੰਤਰੀ ਵੱਲੋਂ ਪੰਜਾਬ ਵਿੱਚ ਜਿੱਥੇ ਵੀ ਝੰਡਾ ਲਹਿਰਾਇਆ ਗਿਆ ਉੱਥੇ ਜਾ ਕੇ ਵਿਰੋਧ ਕੀਤਾ ਜਾਵੇਗਾ ਅਤੇ 19 ਅਗਸਤ ਨੂੰ ਮੁੜ ਐਕਸ਼ਨ ਕੀਤਾ ਜਾਵੇਗਾ।

ਇਸ ਮੌਕੇ ਪਲਵਿੰਦਰ ਹੁਸ਼ਿਆਰਪੁਰ, ਅਮਰੀਕ ਬਠਿੰਡਾ, ਸੁਖਦੇਵ ਸਿੰਘ, ਸਵਰਨ ਸਿੰਘ, ਪੱਪੂ ਬਾਲਿਆਂਵਾਲੀ, ਲਖਵੀਰ ਮੌੜ,ਗੁਰਪਿਆਰ ਮਾਨਸਾ,ਤਰਲੋਚਨ ਸੰਗਰੂਰ, ਹਰਵਿੰਦਰ ਪਟਿਆਲਾ, ਸੋਨੀ ਪਾਇਲ,ਜਸਮੇਲ ਅਤੇ ਜਗਦੀਪ ਮੋਹਾਲੀ,ਬਲਜਿੰਦਰ ਰੋਪੜ,ਕੁਲਵਿੰਦਰ ਕੁਰਾਲੀ,ਮੱਖਣ ਰੱਲਾ,ਬਲਵਿੰਦਰ ਅਤੇ ਜਸਵੀਰ ਤਪਾ,ਅਮਨ ਬਾਜੇ ਕੇ,ਜਸਬੀਰ ਜਲੰਧਰ, ਪੰਜਾ ਸਿੰਘ ਆਦਿ ਤੋ ਇਲਾਵਾ ਗੁਰਲਾਲ ਮੌੜ,ਭਰਪੂਰ ਝੰਡੂਕੇ, ਤਰਸੇਮ ਅਤੇ ਬਰਜਿੰਦਰ ਲੁਧਿਆਣਾ, ਬਲਵਿੰਦਰ ਫਾਜਲਿਕਾ,ਦਵਿੰਦਰ ਮੋਹਾਲੀ,ਗੁਰਵਿੰਦਰ ਰਾਜਪੁਰਾ,ਰਾਜੂ ਸੁਖਣਾ ਆਦਿ ਹਾਜ਼ਰ ਸਨ।

-PTC News

Related Post