ਧੋਨੀ ਦੇ ਆਊਟ ਹੋਣ 'ਤੇ ਫੈਨ ਨੂੰ ਲੱਗਿਆ ਸਦਮਾ, ਮੈਚ ਦੇਖਦੇ-ਦੇਖਦੇ ਹੋਈ ਮੌਤ

By  Jashan A July 11th 2019 03:54 PM

ਧੋਨੀ ਦੇ ਆਊਟ ਹੋਣ 'ਤੇ ਫੈਨ ਨੂੰ ਲੱਗਿਆ ਸਦਮਾ, ਮੈਚ ਦੇਖਦੇ-ਦੇਖਦੇ ਹੋਈ ਮੌਤ,ਨਵੀਂ ਦਿੱਲੀ: ਪਿਛਲੇ ਦਿਨ ਵਿਸ਼ਵ ਕੱਪ 2019 ਦਾ ਪਹਿਲਾ ਸੈਮੀਫਾਈਨਲ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ ਹੈ। ਜਿਸ 'ਚ ਕੀਵੀਆਂ ਨੇ ਭਾਰਤੀ ਟੀਮ ਨੂੰ 18 ਦੌੜਾਂ ਨਾਲ ਹਰਾ ਦਿੱਤਾ। ਭਾਰਤ ਦੀ ਹਾਰ ਦੇ ਨਾਲ ਹੀ ਕਰੋੜਾਂ ਭਾਰਤੀਆਂ ਦਾ ਸੁਪਨਾ ਇਕ ਝਟਕੇ ਨਾਲ ਟੁੱਟ ਗਿਆ।

ਜਦਕਿ ਕੋਲਕਾਤਾ 'ਚ ਇਕ ਅਜਿਹਾ ਫੈਨ ਵੀ ਸੀ ਜੋ ਵਰਲਡ ਕੱਪ ਤੋਂ ਭਾਰਤ ਦੇ ਬਾਹਰ ਹੋਣ ਦਾ ਸਦਮਾ ਸਹਿਨ ਨਾ ਕਰ ਸਕਿਆ ਅਤੇ ਉਸ ਦੀ ਮੌਤ ਹੋ ਗਈ।ਆਖਰੀ 11 ਗੇਂਦਾਂ 'ਚ ਭਾਰਤ ਨੂੰ 25 ਦੌੜਾਂ ਚਾਹੀਦੀਆਂ ਸਨ। 48ਵੇਂ ਓਵਰ ਦੀ ਦੂਜੀ ਗੇਂਦ 'ਤੇ ਕੋਈ ਦੌੜ ਨਹੀਂ ਬਣੀ।

ਹੋਰ ਪੜ੍ਹੋ:ਡੇਵਿਡ ਵਾਰਨਰ ਦੇ ਘਰ ਨੰਨ੍ਹੀ ਪਰੀ ਨੇ ਲਿਆ ਜਨਮ, ਪਤਨੀ ਕੈਂਡਿਸ ਨੇ ਦਿੱਤਾ ਤੀਜੀ ਧੀ ਨੂੰ ਜਨਮ

ਤੀਜੀ ਗੇਂਦ 'ਤੇ ਐੱਮ.ਐੱਸ. ਧੋਨੀ ਧੋਨੀ ਇਕ ਦੌੜ ਲਈ ਤੇਜ਼ੀ ਨਾਲ ਦੌੜੇ ਅਤੇ ਦੂਜੇ ਲਈ ਓਨੀ ਹੀ ਤੇਜ਼ੀ ਨਾਲ ਪਰਤੇ ਪਰ ਮਾਰਟਿਨ ਗੁਪਟਿਲ ਦਾ ਸਿੱਧਾ ਥ੍ਰੋਅ ਵਿਕਟ ਡਿੱਗਾ ਚੁੱਕਾ ਸੀ ਅਤੇ ਧੋਨੀ ਰਨ ਆਊਟ ਹੋ ਗਏ।

ਧੋਨੀ ਦੇ ਵਿਕਟ ਦੇ ਡਿੱਗਣ ਨੇ ਸ਼੍ਰੀਕਾਂਤ ਮੈਤੀ ਨੂੰ ਅਜਿਹਾ ਝਟਕਾ ਦਿੱਤਾ ਕਿ ਅਗਲੇ ਹੀ ਪਲ ਉਨ੍ਹਾਂ ਦੇ ਸਾਹ ਰੁਕ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

-PTC News

Related Post